- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿੱਤ ਵਰਤੋਂ ਦੀਆਂ ਵਸਤੂਆਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਨਿੱਤ ਵਰਤੋਂ ਦੀਆਂ ਵਸਤੂਆਂ ਦੀ ਕਾਲਾਬਾਜ਼ਾਰੀ, ਜ਼ਖੀਰੇਬਾਜ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਵਾਉਣ ਤੇ ਅਮਰਵੇਲ ਵਾਂਗ ਵਧੀ ਮਹਿੰਗਾਈ ਵਿਰੁੱਧ ਸੀਟੂ ਮਾਨਸਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੱਢਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਤੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਨਵਉਦਾਰਵਾਦੀ ਨੀਤੀਆਂ ਨੂੰ ਧੱਕੇ ਤੇ ਧੜੱਲੇ ਨਾਲ ਲਾਗੂ ਕੀਤਾ। ਇਸ ਸਦਕਾ ਕੁਦਰਤੀ ਸਰੋਤਾਂ, ਆਮਦਨ ਦੇ ਵਸੀਲਿਆਂ ਤੇ ਕਾਰਪੋਰੇਟ ਘਰਾਣਿਆਂ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ। ਇਸ ਦੇ ਨਤੀਜੇ ਵਜੋਂ ਮਹਿੰਗਾਈ ਆਪਣੇ ਸੱਤਵੇਂ ਅਸਮਾਨ ਤੇ ਚੜ੍ਹ ਚੁੱਕੀ ਹੈ ਤੇ ਨਿੱਤ ਵਰਤੋਂ ਦੀਆਂ ਵਸਤੂਆਂ ਦੀਆਂ ਵਧੀਆਂ ਕੀਮਤਾਂ ਕਾਰਨ ਆਮ ਲੋਕਾਂ ਦਾ ਜੀਵਨ ਜਿਊਣਾ ਦੁੱਭਰ ਹੋ ਚੁੱਕਿਆ ਹੈ। ਉਹ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਵਿੱਚ ਅਸਮੱਰਥ ਹੋ ਚੁੱਕੇ ਹਨ। ਸੀਟੂ ਆਗੂਆਂ ਨੇ ਕਿਹਾ ਕਿ ਨਿੱਤ ਵਰਤੋਂ ਦੀਆਂ ਵਸਤੂਆਂ ਆਮ ਲੋਕਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਦਿੱਤੀਆਂ ਜਾਣ ਅਤੇ ਜ਼ਖੀਰੇਬਾਜ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਸਾਧੂ ਸਿੰਘ ਰਾਮਾਨੰਦੀ ਸੇਵਾਮੁਕਤ ਜੀਏ, ਅਮਰਜੀਤ ਸਿੰਘ ਸਿੱਧੂ ਸੇਵਾਮੁਕਤ ਐੱਸਡੀਓ, ਬਿੱਕਰ ਸਿੰਘ ਮਾਖਾ, ਗੁਰਪਿਆਰ ਸਿੰਘ ਫੱਤਾ, ਰਣਜੀਤ ਕੌਰ ਬਰੇਟਾ, ਰਾਜ ਕੌਰ ਝੰਡੂਕੇ, ਸ਼ੰਕਰ ਸਿੰਘ ਜਟਾਣਾ, ਜੱਗਾ ਸਿੰਘ ਰਾਏਪੁਰ, ਬਲਵਿੰਦਰ ਸਿੰਘ ਕੋਟ ਧਰਮੂ, ਦੇਸਰਾਜ ਸਿੰਘ ਕੋਟ ਧਰਮੂ, ਰਾਮ ਸਿੰਘ ਖੋਖਰ, ਸੁਖਦੇਵ ਸਿੰਘ ਛਾਪਿਆਂਵਾਲੀ, ਵਿਰਸਾ ਸਿੰਘ ਛਾਪਿਆਂਵਾਲੀ, ਬਲਦੇਵ ਸਿੰਘ ਦੂਲੋਵਾਲ, ਭੋਲਾ ਸਿੰਘ ਮਾਖਾ, ਗੁਰਤੇਜ ਸਿੰਘ ਭੂਪਾਲ, ਜਗਤਾਰ ਸਿੰਘ ਬੋਹਾ, ਸੁਖਦੇਵ ਸਿੰਘ ਦਲੇਲਵਾਲਾ, ਗੁਰਦੀਪ ਚੱਕਭਾਈਕੇ ਤੇ ਜਲੋਰ ਸਿੰਘ ਕੋਟ ਧਰਮੂ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।