ਪੁਲਿਸ ਵੱਲੋਂ ਹੈਰੋਇਨ, ਪਾਬੰਦੀਸ਼ੁਦਾ ਗੋਲੀਆਂ ਤੇ ਨਾਜਾਇਜ਼ ਸ਼ਰਾਬ ਬਰਾਮਦ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ
Publish Date: Tue, 20 Jan 2026 06:06 PM (IST)
Updated Date: Wed, 21 Jan 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ ਵਿੱਚ 05 ਮੁਕਦੱਮੇ ਦਰਜ ਕਰਕੇ 08 ਵਿਅਕਤੀਆਂ ਨੂੰ ਕਾਬੂ ਕਰਕੇੇ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ, 100 ਨਸ਼ੀਲੀਆਂ ਗੋਲੀਆਂ, 05 ਪਾਬੰਦੀਸ਼ੁਦਾ ਸ਼ੀਸ਼ੀਆਂ, 132 ਬੋਤਲਾਂ ਸ਼ਰਾਬ ਠੇਕਾ ਹਰਿਆਣਾ, 60 ਸਿਗਨੇਚਰ ਕੈਪਸੂਲ, 4270/- ਰੁਪਏ ਜੂਆ ਕਰੰਸੀ ਨੋਟ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਟੀਮ ਨੇ ਸੰਦੀਪ ਸਿੰਘ ਵਾਸੀ ਵਾਰਡ ਨੰਬਰ-19 ਮਾਨਸਾ, ਮਨਜਿੰਦਰ ਸਿੰਘ ਵਾਸੀ ਵਾਰਡ-7 ਮਾਨਸਾ, ਕੁਲਦੀਪ ਸਿੰਘ ਵਾਸੀ ਵਾਰਡ ਨੰਬਰ. 07 ਮਾਨਸਾ, ਅਮੀਤ ਕੁਮਾਰ ਵਾਸੀ ਵਾਰਡ ਨੰਬਰ. 25 ਮਾਨਸਾ ਕੋਲੋਂ ਗਸ਼ਤ ਦੌਰਾਨ 4270 ਰੁਪਏ ਕਰੰਸੀ ਨੋਟ ਜੂਆ ਲਗਾਉਣ ਸਬੰਧੀ ਬ੍ਰਾਮਦ ਕਰਕੇ ਮੁਕਦੱਮਾ ਜੂਆ ਐਕਟ ਥਾਣਾ ਸਿਟੀ-1 ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਇਸੇ ਤਰ੍ਹਾਂ ਥਾਣਾ ਸਰਦੂਲਗੜ੍ਹ ਵਿੱਚ ਸੀਆਈਏ ਸਟਾਫ਼ ਦੀ ਪੁਲਿਸ ਟੀਮ ਨੇ ਸੁਮਨਜੀਤ ਪਤਨੀ ਜਸਵੰਤ ਸਿੰਘ ਵਾਸੀ ਪੀਰਾਂਵਾਲੀ (ਹਿਸਾਰ) ਹਾਲ ਆਹਲੂਪੁਰ ਕੋਲੋਂ ਗਸ਼ਤ ਦੌਰਾਨ 100 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਸਰਦੂਲਗੜ੍ਹ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਟੀਮ ਨੇ ਪਦਮ ਰਤਨ ਪੁੱਤਰ ਵੈਦ ਪਾਲ ਵਾਸੀ ਵਾਰਡ ਨੰਬਰ-3 ਮਾਨਸਾ ਕੋਲੋਂ ਗਸ਼ਤ ਦੌਰਾਨ 100 ਪਾਬੰਦੀਸ਼ੁਦਾ ਗੋਲੀਆਂ, 05 ਨਸ਼ੀਲੀਆਂ ਸ਼ੀਸੀਆਂ ਬਰਾਮਦ ਕਰਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ।ਇਸੇ ਤਰ੍ਹਾਂ ਥਾਣਾ ਭੀਖੀ ਦੀ ਪੁਲਿਸ ਟੀਮ ਨੇ ਰਘਵੀਰ ਸਿੰਘ ਵਾਸੀ ਜੱਸੜਵਾਲ ਕੋਲੋਂ ਗਸ਼ਤ ਦੌਰਾਨ 132 ਬੋਤਲਾਂ ਠੇਕਾ ਸ਼ਰਾਬ ਹਰਿਆਣਾ ਬ੍ਰਾਮਦ ਕਰਕੇ ਮੁਕਦੱਮਾ ਐਕਸਾਈਜ਼ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਝੁਨੀਰ ਦੀ ਪੁਲਿਸ ਟੀਮ ਨੇ ਬਲਵਿੰਦਰ ਸਿੰਘ ਵਾਸੀ ਝੁਨੀਰ ਕੋਲੋਂ ਗਸ਼ਤ ਦੌਰਾਨ 60 ਸਿਗਨੇਚਰ ਕੈਪਸੂਲ ਮੁਕਦੱਮਾ ਬੀਐਨਐਸ ਥਾਣਾ ਝੁਨੀਰ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ।