ਪੰਜਾਬ ਤੇ ਹਰਿਆਣਾ ’ਚ ਨਸ਼ਾ ਸਪਲਾਈ ਕਰਨ ਵਾਲੇ ਦੋ ਮੁਲਜ਼ਮ 260 ਗ੍ਰਾਮ ਹੈਰੋਇਨ ਸਣੇ ਕਾਬੂ ਵੈਭਵ ਚੌਧਰੀ, ਆਈ.ਪੀ.ਐਸ ਸੀਨੀਅਰ
Publish Date: Wed, 09 Sep 2026 08:04 PM (IST)
Updated Date: Thu, 10 Sep 2026 04:07 AM (IST)
* ਇਕ ਪਿਸਟਲ ਸਮੇਤ 06 ਕਾਰਤੂਸ ਵੀ ਹੋਏ ਬਰਾਮਦ ਫ਼ੋਟੋ : 13, 05 ਐਮਏਐਨ ਕੈਪਸ਼ਨ : ਐਸਐਸਪੀ ਮਾਨਸਾ ਵੈਭਵ ਚੌਧਰੀ ਪ੍ਰੈਸ ਕਾਨਫ਼ਰੰਸ ਕਰਦੇ ਹੋਏ। ਕੈਪਸ਼ਨ : ਕਾਬੂ ਕੀਤੇ ਵਿਅਕਤੀ ਪੁਲਿਸ ਪਾਰਟੀ ਨਾਲ਼। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪੰਜਾਬ ਤੇ ਹਰਿਆਣਾ ’ਚ ਨਸ਼ਾ ਸਪਲਾਈ ਕਰਨ ਵਾਲੇ ਫ਼ਿਰੋਜ਼ਪੁਰ ਵਾਸੀ ਦੋ ਮੁਲਜ਼ਮਾਂ ਨੂੰ ਮਾਨਸਾ ਪੁਲਿਸ ਨੇ 260 ਗ੍ਰਾਮ ਹੈਰੋਇਨ ਸਣੇ ਇਕ ਪਿਸਟਲ .32 ਬੋਰ ਸਮੇਤ 6 ਰੌਂਦ ਬਰਾਮਦ ਕੀਤੇ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੈਭਵ ਚੌਧਰੀ, ਆਈਪੀਐੱਸ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਮਾਨਸਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੰਜਾਬ ਤੇ ਹਰਿਆਣਾ ‘ਚ ਨਸ਼ਾ ਸਪਲਾਈ ਕਰਨ ਵਾਲੇ ਦੋ ਮੁਲਜ਼ਮ ਗੱਡੀ ’ਤੇ ਇਸ ਇਲਾਕੇ ‘ਚ ਘੁੰਮ ਰਹੇ ਹਨ। ਉਸ ਦੇ ਅਧਾਰ ‘ਤੇ ਮੁਸਤੈਦੀ ਨਾਲ ਕੰਮ ਕਰਦੇ ਹੋਏ ਜਦ ਇੱਕ ਸਵਿਫਟ ਕਾਰ (ਪੀਬੀ05-ਏਡੀ-9855) ਨੂੰ ਬੁਢਲਾਡਾ ਤੋਂ ਬੋਹਾ ਰੋਡ ‘ਤੇ ਬੇਅਬਾਦ ਪੈਟਰੋਲ ਪੰਪ ਬੁਢਲਾਡਾ ਵਿਖੇ ਰੋਕ ਕੇ ਚੈੱਕ ਕੀਤਾ ਤਾਂ ਗੱਡੀ ਵਿਚ ਸਵਾਰ ਵਿਅਕਤੀ ਜਸਵਿੰਦਰ ਸਿੰਘ ਸੰਧੂ ਵਾਸੀ ਪਿੰਡ ਬੁਲੋਕੇ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਸੁਖਚੈਨ ਸਿੰਘ ਵਾਸੀ ਪਿੰਡ ਪੀਰ ਮੁਹੰਮਦ ਡਾਕਖਾਨਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ਾ ਵਿਚੋਂ 260 ਗ੍ਰਾਮ ਹੈਰੋਇਨ (ਚਿੱਟਾ) ਤੇ 01 ਪਿਸਟਲ .32 ਬੋਰ ਸਮੇਤ 6 ਰੌਂਦ ਬਰਾਮਦ ਹੋਏ। ਇਸ ਦੇ ਬਾਅਦ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ, 25/54/59 ਅਸਲਾ ਐਕਟ ਥਾਣਾ ਸਿਟੀ ਬੁੱਢਲਾਡਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਉਨ੍ਹਾਂ ਪਿਛੋਕੜ ਤੇ ਹੋਰ ਲਿੰਕਾਂ ਦਾ ਪਤਾ ਕੀਤਾ ਜਾਵੇਗਾ। ਇਨ੍ਹਾਂ ਫੜ੍ਹੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ।