- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਹੋਈ ਮੌਤ ਹੋ ਗਈ। ਇਸ ਮਿਲੀ ਲਾਸ਼ ਨੂੰ ਪੁਲਿਸ ਨੇ ਬਠਿੰਡਾ ਏਮਜ਼ ਵਿੱਚ ਭੇਜ ਦਿੱਤਾ। ਹਾਲਾਂਕਿ ਉਸ ਦੀ ਹੋਈ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦੀ ਵੀ ਚਰਚਾ ਛਿੜ ਗਈ ਹੈ, ਹਾਲਾਂਕਿ ਇਸ ਸਬੰਧ ਵਿੱਚ ਪ੍ਰਸ਼ਾਸਨਕ, ਪਰਿਵਾਰਕ ਜਾਂ ਡਾਕਟਰਾਂ ਵੱਲੋਂ ਕੋਈ ਪੁ਼ਸ਼ਟੀ ਨਹੀਂ ਕੀਤੀ ਗਈ।

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਹੋਈ ਮੌਤ ਹੋ ਗਈ। ਇਸ ਮਿਲੀ ਲਾਸ਼ ਨੂੰ ਪੁਲਿਸ ਨੇ ਬਠਿੰਡਾ ਏਮਜ਼ ਵਿੱਚ ਭੇਜ ਦਿੱਤਾ। ਹਾਲਾਂਕਿ ਉਸ ਦੀ ਹੋਈ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦੀ ਵੀ ਚਰਚਾ ਛਿੜ ਗਈ ਹੈ, ਹਾਲਾਂਕਿ ਇਸ ਸਬੰਧ ਵਿੱਚ ਪ੍ਰਸ਼ਾਸਨਕ, ਪਰਿਵਾਰਕ ਜਾਂ ਡਾਕਟਰਾਂ ਵੱਲੋਂ ਕੋਈ ਪੁ਼ਸ਼ਟੀ ਨਹੀਂ ਕੀਤੀ ਗਈ।
ਵੇਰਵੇ ਅਨੁਸਾਰ ਅੱਜ ਸਵੇਰੇ ਵਾਰਡ ਨੰਬਰ. 6 ਦੇ ਨੇੜੇ ਘੱਗਰ ਦਰਿਆ ਦੇ ਕੰਢੇ ਇੱਕ ਨੌਜਵਾਨ ਵਿਅਕਤੀ ਦੀ ਲਾਸ਼ ਪਈ ਸੀ। ਇਸ ਦਾ ਪਤਾ ਚੱਲਣ ‘ਤੇ ਉਸ ਦੇ ਭਰਾ ਖੁਦਾਬਖਸ਼ ਵੱਲੋਂ ਮ੍ਰਿਤਕ ਦੇਹ ਨੂੰ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਮ੍ਰਿਤਕ ਦੀ ਸ਼ਨਾਖ਼ਤ ਮੁਕੱਦਰ ਸਿੰਘ ਪੁੱਤਰ ਨਛੱਤਰ ਸਿੰਘ ਉਮਰ ਲਗਭਗ 32 ਸਾਲ ਵਾਸੀ ਵਾਰਡ ਨੰਬਰ: 5 ਦੱਸਿਆ ਗਿਆ। ਡਿਉਟੀ ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਅੱਜ ਸਵੇਰੇ ਇੱਕ ਮ੍ਰਿਤਕ ਦੇਹ ਆਈ ਸੀ। ਇਸ ਨੂੰ ਪੁਲਿਸ ਪ੍ਰਸ਼ਾਸਨ ਦੇ ਕਹਿਣ ‘ਤੇ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।
ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਡਾਕਟਰ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਅਨੁਸਾਰ ਫੋਰੈਂਸਿੰਕ ਲੈਬ ਵਾਲੇ ਹੀ ਕੁੱਝ ਦੱਸ ਸਕਦੇ ਹਨ ਦੀ ਗੱਲ ਕਹੀ ਗਈ। ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਭਾਵੇਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਸ਼ਹਿਰ ਵਿੱਚ ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦੀ ਚਰਚਾ ਛਿੜ ਗਈ ਹੈ। ਉਧਰ ਇਸ ਜਦ ਸੀਨੀਅਰ ਕਪਤਾਨ ਪੁਲਿਸ ਅਤੇ ਥਾਣਾ ਮੁਖੀ ਸਰਦੂਲਗੜ੍ਹ ਨਾਲ ਫ਼ੋਨ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।