- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੂਲਗੜ੍ਹ ਦੇ ਵਾਰਡ ਨੰਬਰ ਚਾਰ. ਵਿੱਚ ਅੱਜ ਉਸ ਸਮੇਂ ਸਨਸਨੀ ਫ਼ੈਲ ਗਈ, ਜਦ ਇੱਕ ਘਰ ਵਿੱਚ ਰਹਿੰਦੇ ਇਕੱਲੇ ਨੌਜਵਾਨ ਨੇ ਘਰ ਵਿੱਚ ਹੀ ਲੱਗੇ ਦਰੱਖਤ ਨਾਲ ਫ਼ਾਹਾ ਲਗਾ ਕੇ ਆਤਮ ਹੱਤਿਆ ਕਰ ਲਈ।

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਰਦੂਲਗੜ੍ਹ ਦੇ ਵਾਰਡ ਨੰਬਰ ਚਾਰ. ਵਿੱਚ ਅੱਜ ਉਸ ਸਮੇਂ ਸਨਸਨੀ ਫ਼ੈਲ ਗਈ, ਜਦ ਇੱਕ ਘਰ ਵਿੱਚ ਰਹਿੰਦੇ ਇਕੱਲੇ ਨੌਜਵਾਨ ਨੇ ਘਰ ਵਿੱਚ ਹੀ ਲੱਗੇ ਦਰੱਖਤ ਨਾਲ ਫ਼ਾਹਾ ਲਗਾ ਕੇ ਆਤਮ ਹੱਤਿਆ ਕਰ ਲਈ।
ਇਸ ਦਾ ਪਤਾ ਉਸ ਸਮੇਂ ਲੱਗਿਆ, ਜਦ ਉਸ ਦੀ ਭੈਣ ਅਤੇ ਮਾਤਾ ਉਸ ਨੂੰ ਮਿਲਣ ਲਈ ਉਸਦੇ ਘਰ ਆਏ। ਦਰਵਾਜ਼ਾ ਖੜਕਾਉਣ ਤੇ ਉਸ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਉਨ੍ਹਾਂ ਨੇ ਗੁਆਂਢੀਆਂ ਦੀ ਸਹਾਇਤਾ ਨਾਲ ਦਰਵਾਜ਼ਾ ਖੋਲ੍ਹਿਆ। ਜਦ ਅੰਦਰ ਦੇਖਿਆ ਕਿ ਨੌਜਵਾਨ ਦਰੱਖਤ ਨਾਲ ਲਟਕ ਰਿਹਾ ਸੀ। ਇਸ ਸਬੰਧੀ ਨੌਜਵਾਨ ਦੀ ਭੈਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਇੱਥੇ ਇਕੱਲਾ ਹੀ ਰਹਿੰਦਾ ਸੀ ਅਤੇ ਉਨ੍ਹਾਂ ਦੀ ਮਾਤਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਹੈ। ਉਹ ਉਸ ਕੋਲ ਰਹਿੰਦੇ ਸਨ। ਉਸ ਦੇ ਭਰਾ ਦੇ ਪ੍ਰੇਮ ਸਬੰਧ ਸਰਦੂਲਗੜ੍ਹ ਦੀ ਹੀ ਇੱਕ ਲੜਕੀ ਨਾਲ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਸਨ ਜਿਸ ਨੂੰ ਲੈ ਕੇ ਉਸ ਦਾ ਭਰਾ ਉਸ ਨੂੰ ਵਿਆਹ ਕਰਵਾਉਣ ਲਈ ਕਹਿ ਰਿਹਾ ਸੀ।
ਪਰ ਉਸ ਲੜਕੀ ਦੇ ਮਨ੍ਹਾ ਕਰਨ ’ਤੇ ਉਸ ਦੇ ਭਰਾ ਨੇ ਅਜਿਹਾ ਕਦਮ ਚੁੱਕਿਆ ਹੈ। ਮ੍ਰਿਤਕ ਦੀ ਸ਼ਨਾਖ਼ਤ ਸੁਖਬੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਵਾਰਡ ਨੰਬਰ. ਚਾਰ ਸਰਦੂਲਗੜ੍ਹ ਉਮਰ ਲਗਪਗ 25 ਸਾਲ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਪਾਰਟੀ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਤੇ ਸਰਕਾਰੀ ਹਸਪਤਾਲ ਦੀ ਮੋਰਚੇ ਵਿੱਚ ਰਖਵਾ ਦਿੱਤਾ। ਪੜਤਾਲ ਅਫਸਰ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ’ਤੇ ਦੋ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।