- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਭੁਪੇਸ਼ ਬਘੇਲ ਨੂੰ ਖਰ੍ਹੀਆਂ ਖਰ੍ਹੀਆਂ ਸੁਣਾ ਦਿੱਤੀਆਂ ਅਤੇ ਕਿਹਾ ਕਿ ਤੁਸੀਂ ਹਰ ਕਿਸੇ ਨੂੰ ਵਿਧਾਇਕ ਬਣਾ ਬਣਾ ਕੇ ਭੇਜ ਦਿੰਦੇ ਹੋ। ਤੁਸੀਂ ਇੱਕ ਬੰਦੇ ਨੂੰ ਦੱਸ ਦਿਓ ਕਿ ਇਹ ਵਿਧਾਇਕ ਦੀ ਚੋਣ ਲੜੇਗਾ। ਅਸੀਂ ਸਾਰੇ ਉਸਦੇ ਨਾਲ ਲੱਗਾਂਗੇ ਪਰ ਤੁਹਾਡੇ ਵੱਲੋਂ ਪੰਜਾਬ ਵਿੱਚ ਧੜੇਬੰਦੀ ਪੈਦਾ ਕੀਤੀ ਜਾ ਰਹੀ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਕਾਂਗਰਸ ਵੱਲੋਂ ਜ਼ਿਲ੍ਹਾ ਪੱਧਰ ’ਤੇ ਹਰ ਬੂਥ ਕਾਂਗਰਸ ਮਜ਼ਬੂਤ ਦੇ ਪ੍ਰੋਗਰਾਮ ਤਹਿਤ ਮਾਨਸਾ ਵਿਖੇ ਪਹੁੰਚੇ ਭੂਪੇਸ਼ ਬਘੇਲ ਸਾਹਮਣੇ ਕਾਂਗਰਸ ਦੀ ਧੜੇਬੰਦੀ ਉਸ ਸਮੇਂ ਸਾਹਮਣੇ ਆਈ, ਜਦੋਂ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੰਚ ’ਤੇ ਹੀ ਖਰ੍ਹੀਆਂ ਖਰ੍ਹੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸੂਬਾ ਪ੍ਰਧਾਨ ਰਾਜਾ ਵੜਿੰਗ ਅਜੇ ਬੋਲਣ ਹੀ ਲੱਗੇ ਸਨ ਕਿ ਚਰਨਜੀਤ ਸਿੰਘ ਚੰਨ੍ਹੀ ਦੇ ਹੱਕ ‘ਚ ਨਾਅਰੇ ਲੱਗਣੇ ਸ਼ੁਰੂ ਹੋ ਗਏ। ਰਾਜਾ ਵੜਿੰਗ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਹਰ ਬੂਥ ਕਾਂਗਰਸ ਮਜ਼ਬੂਤ ਦੇ ਤਹਿਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਅੱਜ ਮਾਨਸਾ ਵਿਖੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਕਾਂਗਰਸ ਦੇ ਕਈ ਧੜਿਆਂ ਦੀ ਆਪਸੀ ਗੁੱਟਬੰਦੀ ਸਾਹਮਣੇ ਆਈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਭੁਪੇਸ਼ ਬਘੇਲ ਨੂੰ ਖਰ੍ਹੀਆਂ ਖਰ੍ਹੀਆਂ ਸੁਣਾ ਦਿੱਤੀਆਂ ਅਤੇ ਕਿਹਾ ਕਿ ਤੁਸੀਂ ਹਰ ਕਿਸੇ ਨੂੰ ਵਿਧਾਇਕ ਬਣਾ ਬਣਾ ਕੇ ਭੇਜ ਦਿੰਦੇ ਹੋ। ਤੁਸੀਂ ਇੱਕ ਬੰਦੇ ਨੂੰ ਦੱਸ ਦਿਓ ਕਿ ਇਹ ਵਿਧਾਇਕ ਦੀ ਚੋਣ ਲੜੇਗਾ। ਅਸੀਂ ਸਾਰੇ ਉਸਦੇ ਨਾਲ ਲੱਗਾਂਗੇ ਪਰ ਤੁਹਾਡੇ ਵੱਲੋਂ ਪੰਜਾਬ ਵਿੱਚ ਧੜੇਬੰਦੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮੇਰੇ ਪੁੱਤਰ ਸਿੱਧੂ ਮੂਸੇਵਾਲਾ ਦੇ ਕਾਰਨ ਨਹੀਂ ਹਾਰੀ, ਸਗੋਂ ਆਪਸੀ ਗੁੱਟਬੰਦੀ ਕਾਰਨ ਪੰਜਾਬ ਵਿੱਚ ਕਾਂਗਰਸ ਹਾਰੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਦੀ ਨਰਿੰਦਰ ਮੋਦੀ ਜਿੰਨੀ ਫੈਨ ਫਾਲੋਇੰਗ ਹੈ ਪਰ ਇੱਥੇ ਕੁਝ ਲੋਕ ਉਸ ਨੂੰ ਨਿੰਦਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਵੱਲੋਂ ਆਪਣੀ ਨਰਾਜ਼ਗੀ ਕਾਂਗਰਸ ਦੇ ਆਗੂਆਂ ਸਾਹਮਣੇ ਰੱਖੀ।
ਜਿਉਂ ਹੀ ਸਟੇਜ ਤੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਣਾ ਸ਼ੁਰੂ ਕੀਤਾ ਤਾਂ ਰਾਜਾ ਵੜਿੰਗ ਨੂੰ ਨਾ ਬੋਲਣ ਦੇ ਲਈ ਲੋਕ ਹੱਥ ਖੜ੍ਹੇ ਕਰਨ ਲੱਗੇ। ਚਰਨਜੀਤ ਚੰਨੀ ਦੇ ਨਾਮ ਦੇ ਨਾਅਰੇ ਲਗਾਉਣ ਲੱਗੇ। ਕਾਫ਼ੀ ਸਮਾਂ ਸਮਾਂ ਰਾਜਾ ਵੜਿੰਗ ਉਨ੍ਹਾਂ ਨੂੰ ਮਨਾਉਂਦੇ ਵੀ ਦਿਖੇ ਅਤੇ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ।