- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵੋਕੇਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਲੱਖਾ ਸਿਧਾਣਾ ਮਾਮਲੇ ਵਿੱਚ ਉਨ੍ਹਾਂ ਸਮੇਤ ਚਾਰ ਵਕੀਲ ਪੇਸ਼ ਹੋਏ ਸਨ। ਉਨ੍ਹਾਂ ਦੱਸਿਆ ਕਿ ਲੱਖਾ ਸਿਧਾਣਾ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ, ਪਰ ਮਾਨਸਾ ਪੁਲਿਸ ਨੂੰ ਅਦਾਲਤ ਵੱਲੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭੰਮੇ ਕਲਾਂ ਨੌਜਵਾਨ ਦੀ ਲਾਸ਼ ਨੂੰ ਲੈ ਕੇ ਆਉਣ ਸਮੇਂ ਰਾਮਦਿੱਤਾ ਚੌਕ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ’ਚ ਹੋਏ ਟਕਰਾਅ ਦੇ ਬਾਅਦ ਹਿਰਾਸਤ ‘ਚ ਲਏ ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਨੂੰ ਅਦਾਲਤ ‘ਚ ਪੇਸ਼ ਕਰਕੇ ਲਏ ਪੁਲਿਸ ਵੱਲੋਂ ਲਏ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋ ਗਿਆ। ਪੁਲਿਸ ਨੇ ਅਦਾਲਤ ਵਿੱਚ ਅੱਜ ਦੋਨਾਂ ਨੂੰ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਲੱਖਾ ਸਿਧਾਣਾ ਅਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਅਦਾਲਤ ਵਿੱਚ ਵੀਡਿਉ ਕਾਨਫ੍ਰੈਂਸ ਰਾਹੀਂ ਪੇਸ਼ ਕੀਤਾ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ 27 ਅਕਤੂਬਰ 2026 ਨੂੰ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਇਸ ਬਾਅਦ ਮਾਨਸਾ ਪੁਲਿਸ ਨੇ 30 ਤੋਂ 40 ਅਣਪਛਾਤਿਆਂ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ - 1 ਵਿੱਚ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਵਾਸੀ ਫ਼ਰੀਦਕੋਟ ਦੇ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕੀਤਾ ਸੀ ਅਤੇ ਫ਼ਿਰ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਲੱਖਾ ਸਿਧਾਣਾ ਮਾਮਲੇ ਵਿੱਚ ਉਨ੍ਹਾਂ ਸਮੇਤ ਚਾਰ ਵਕੀਲ ਪੇਸ਼ ਹੋਏ ਸਨ। ਉਨ੍ਹਾਂ ਦੱਸਿਆ ਕਿ ਲੱਖਾ ਸਿਧਾਣਾ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ, ਪਰ ਮਾਨਸਾ ਪੁਲਿਸ ਨੂੰ ਅਦਾਲਤ ਵੱਲੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਲੱਖਾ ਸਿਧਾਣਾ ਦੇ ਹੱਕ ਵਿੱਚ ਦਲੀਲ ਦਿੰਦਿਆਂ ਲੱਖੇ ਦਾ ਡਿੱਗਿਆ ਮੋਬਾਇਲ ਪੁਲਿਸ ਕੋਲ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੱਖਾ ਸਿਧਾਣਾ ਦਾ ਜੇਕਰ ਮੋਬਾਇਲ ਡਿੱਗਿਆ ਹੈ ਤਾਂ ਫ਼ਿਰ ਕੀ ਪੁਲਿਸ ਨੇ ਉਸ ਦੀ ਭਾਲ ਕੀਤੀ ਸੀ। ਜੇਕਰ ਪੁਲਿਸ ਨੇ ਉਸ ਨੂੰ ਨਹੀਂ ਲੱਭਿਆ ਤਾਂ ਪੁਲਿਸ ਦੀ ਨੀਅਤ ਵਿੱਚ ਖੋਟ ਹੈ।
ਉਨ੍ਹਾਂ ਕਿਹਾ ਕਿ ਲੱਖੇ ਦੇ ਛਾਤੀ ਵਿੱਚ ਦਰਦ ਹੋਣ ਕਾਰਨ ਸਾਹ ਔਖੇ ਆ ਰਹੇ ਸਨ। ਡਾਕਟਰ ਬੁਲਾ ਕੇ ਥਾਣੇ ਵਿੱਚ ਹੀ ਲੱਖੇ ਨੂੰ ਚੈੱਕ ਕਰਵਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਲੱਖਾ ਸਿਧਾਣਾ ਦਾ ਹਸਪਤਾਲ ਵਿੱਚ ਚੈੱਕਅੱਪ ਕਰਵਾਇਆ ਜਾਵੇ। ਇਸ ਦੀ ਅਰਜ਼ੀ ਅਦਾਲਤ ਵਿੱਚ ਮਨਜ਼ੂਰ ਹੋ ਗਈ ਹੈ। ਇਸ ਦੇ ਇਲਾਵਾ ਉਨ੍ਹਾਂ ਮੋਹਨਜੀਤ ਸਿੰਘ ਸ਼ੇਰੋਂ ਦਾ ਵੀ ਪੁਲਿਸ ਵੱਲੋਂ ਰਿਮਾਂਡ ਇੱਕ ਦਿਨ ਦਾ ਹਾਸਲ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਦਾ ਕਿਸੇ ਹੋਰ ਵਕੀਲ ਵੱਲੋਂ ਪੈਰਵੀ ਕਰਨ ਦੀ ਉਨ੍ਹਾਂ ਗੱਲ ਕਹੀ। ਉਨ੍ਹਾਂ ਨੂੰ ਵੀ ਵੀਡਿਉ ਕਾਨਫ੍ਰੈਂਸਿੰਗ ਰਾਹੀਂ ਹੀ ਪੇਸ਼ ਕੀਤਾ ਗਿਆ।