- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ 'ਤੇ ਮਾਨਸਾ ਤਿੰਨਕੋਣੀ ਵਿੱਚ ਚੱਲ ਰਹੇ ਮੋਰਚੇ ਦੂਰਾਨ ਅੱਜ ਵੀ ਦੂਰ ਨੇੜਿਉਂ ਪਹੁੰਚੇ ਹਜ਼ਾਰਾਂ ਲੋਕਾਂ ਦੇ ਸ਼ਮੂਲੀਅਤ ਕਰਨ ਦੇ ਇਲਾਵਾ ਸਿਆਸੀ, ਧਾਰਮਿਕ, ਕਿਸਾਨ, ਮਜ਼ਦੂਰ, ਸਮਾਜ ਸੇਵੀ ਆਗੂ ਪਹੁੰਚਦੇ ਰਹੇ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼ਹੀਦ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ 'ਤੇ ਮਾਨਸਾ ਤਿੰਨਕੋਣੀ ਵਿੱਚ ਚੱਲ ਰਹੇ ਮੋਰਚੇ ਦੂਰਾਨ ਅੱਜ ਵੀ ਦੂਰ ਨੇੜਿਉਂ ਪਹੁੰਚੇ ਹਜ਼ਾਰਾਂ ਲੋਕਾਂ ਦੇ ਸ਼ਮੂਲੀਅਤ ਕਰਨ ਦੇ ਇਲਾਵਾ ਸਿਆਸੀ, ਧਾਰਮਿਕ, ਕਿਸਾਨ, ਮਜ਼ਦੂਰ, ਸਮਾਜ ਸੇਵੀ ਆਗੂ ਪਹੁੰਚਦੇ ਰਹੇ। ਵੱਖ ਵੱਖ ਖੇਤਰਾਂ ਤੇ ਸੰਗਠਨਾਂ ਦੇ ਉੱਘੇ ਆਗੂਆਂ ਨੇ ਮੋਰਚੇ ਵਿੱਚ ਸ਼ਾਮਲ ਹੋ ਨਸ਼ਿਆਂ ਦੀ ਰੋਕਥਾਮ ਲਈ ਲੜਦਿਆਂ ਜਾਨ ਵਾਰਨ ਵਾਲੇ ਪਰਵਿੰਦਰ ਸਿੰਘ ਇਨਸਾਫ਼ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੰਗਾਂ ਦੀ ਹਮਾਇਤ ਕਰਦਿਆਂ ਹਰ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।
ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਬੰਦ ਦੇ ਦਿਨ ਸੱਤਾਧਾਰੀ ਪਾਰਟੀ ਦੇ ਬੈਨਰ ਪਾੜ੍ਹਨ ਬਦਲੇ ਸਰਦੂਲਗੜ੍ਹ, ਜ਼ਿਲ੍ਹਾ ਸੰਗਰੂਰ, ਫ਼ਰੀਦਕੋਟ ਅਤੇ ਕਪੂਰਥਲਾ ਵਿੱਚ ਪੁਲਿਸ ਵੱਲੋਂ ਨੌਜਵਾਨਾਂ ਖ਼ਿਲਾਫ਼ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਨਹੀਂ ਸਰਕਾਰ ਤੇ ਪੁਲਿਸ ਨੂੰ ਜਨਤਾ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਬੁਲਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਐਲਾਨ ਦਾ ਸੁਆਗਤ ਕੀਤਾ ਕਿ ਸ਼ਹੀਦ ਪਰਵਿੰਦਰ ਸਿੰਘ ਝੋਟੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ।
ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੂਬਾਈ ਲਿਬਰੇਸ਼ਨ ਆਗੂ ਸੁਰਿੰਦਰ ਪਾਲ ਸ਼ਰਮਾ, ਐਂਡ. ਹਰਮੀਤ ਕੌਰ ਬਰਾੜ, ਪ੍ਰੇਮ ਕੁਮਾਰ ਅਰੋੜਾ, ਨਰਿੰਦਰ ਸਿੰਘ ਮੁਲਤਾਨੀ, ਵਾਰਿਸ ਪੰਜਾਬ ਪਾਰਟੀ ਦੇ ਆਗੂ ਬਾਪੂ ਤਰਸੇਮ ਸਿੰਘ, ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਫੂਲ, ਮੁਨੀਸ਼ ਬੱਬੀ, ਸੁਖਦੇਵ ਸਿੰਘ ਭੁਪਾਲ, ਜਰਨੈਲ ਸਿੰਘ ਧੌਲਾ, ਪਰਮਜੀਤ ਸਿੰਘ ਨੰਗਲ ਕਲਾਂ, ਗੁਰਦੀਪ ਬਾਠ, ਰਾਜਬੀਰ ਸਿੰਘ ਗੇਹਲੇ, ਹਰਵਿੰਦਰ ਭਾਰਦਵਾਜ, ਸੁਦਾਗਰ ਸਿੰਘ ਰੱਲਾ, ਬੀਕੇਯੂ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਪਰਮਪਾਲ ਸਿੰਘ ਭੀਖੀ, ਜੰਗੀ ਬਾਬਾ, ਜਥੇਦਾਰ ਦਰਸ਼ਨ ਸਿੰਘ, ਲਛਮਣ ਸਿੰਘ ਚੱਕ ਅਲੀਸ਼ੇਰ, ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ, ਹਰਬੰਸ ਸਿੰਘ ਦਦਹੇੜਾ, ਸੁਖਬੀਰ ਸਿੰਘ ਵਿਰਕ ਜੋਗੀ ਗਰੇਵਾਲ, ਰਜਿੰਦਰ ਸਿੰਘ ਚਾਹਿਲ, ਗੀਤਕਾਰ ਮਾਨ ਭੈਣੀ, ਸੱਥ ਆਗੂ ਜੁਝਾਰੂ ਸਿੰਘ, ਕਾਮਰੇਡ ਗੁਰਮੀਤ ਸਿੰਘ ਜੋਗਾ, ਉੱਘੇ ਪੱਤਰਕਾਰ ਪ੍ਰਭਜੀਤ ਸਿੰਘ, ਐਡਵੋਕੇਟ ਅਭੇ ਗੋਦਾਰਾ, ਹਰਦੀਪ ਸਿੰਘ ਜਟਾਣਾ, ਚਰਨਜੀਤ ਕੌਰ, ਜਗਤਾਰ ਸਿੰਘ ਸੁਨਾਮ, ਕੁਲਵਿੰਦਰ ਸਿੰਘ ਉੱਡਤ, ਜਸਬੀਰ ਕੌਰ ਨੱਤ, ਭਗਵੰਤ ਸਿੰਘ ਸਮਾਓਂ, ਨਿਰਮਲ ਸਿੰਘ ਝੰਡੂਕੇ, ਬੋਘ ਸਿੰਘ ਮਾਨਸਾ, ਅੰਕੁਸ਼ ਜਿੰਦਲ, ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਸੰਤ ਦਰਸ਼ਨ ਸਿੰਘ ਢੱਕੀ ਵਾਲੇ, ਵਿਨਰਜੀਤ ਗੋਲਡੀ, ਐਡਵੋਕੇਟ ਕਰਮਜੀਤ ਸਿੰਘ ਸੁਨਾਮ, ਕਰਮਜੀਤ ਮਾਣੂੰਕੇ, ਦਲਬੀਰ ਸਿੰਘ ਜਟਾਣਾ, ਜਸਵੰਤ ਸਿੰਘ ਜਵਾਹਰਕੇ, ਡਾ. ਗੁਰਜੀਤ ਸਿੰਘ ਧਨੌਲਾ, ਕਿਸਾਨ ਮਹਾਸਭਾ ਦੇ ਆਗੂ ਭੋਲਾ ਸਿੰਘ ਸਮਾਓਂ, ਭਾਈ ਜਸਵੀਰ ਸਿੰਘ ਰੋਡੇ, ਬਲਦੇਵ ਸਿੰਘ ਸਿਰਸਾ, ਸੁਖਜੀਤ ਸਿੰਘ ਰਾਮਾਨੰਦੀ, ਪੱਗੜੀ ਸੰਭਾਲ ਜੱਟਾ ਦੇ ਆਗੂ ਮਨਦੀਪ ਸਿੰਘ ਨਥਵਾਨ, ਯੂਨਿਸ ਮਲਿਕ, ਬਾਬਾ ਹਰਦੀਪ ਸਿੰਘ ਮਹਿਰਾਜ, ਪੁਸ਼ਪਿੰਦਰ ਕੌਰ ਚੌਹਾਨ, ਸ਼ਮਿੰਦਰ ਸਿਰਸਾ, ਲੱਖਾ ਸਿਧਾਣਾ, ਸਭੀ ਧੂਰੀ, ਬਾਬਾ ਲਾਲ ਸਿੰਘ ਭੀਖੀ, ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ , ਕ੍ਰਿਸ਼ਨ ਚੌਹਾਨ, ਮਾਨਿਕ ਗੋਇਲ ਅਤੇ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ (ਏਆਈਐਸਐਫ) ਦੀ ਆਗੂ ਖੁਸ਼ਪਿੰਦਰ ਕੌਰ ਚੋਹਾਨ ਨੇ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਵੱਲੋਂ ਲੜੇ ਜਾ ਰਹੇ ਸੰਘਰਸ਼ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਬੇਖੌਫ਼ ਹੋ ਕੇ ਲੜਣ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਦਿਨ ਦਿਹਾੜੇ ਕਤਲ ਸਮੇਂ ਦੇ ਹਾਕਮਾਂ ਤੇ ਬਹੁਤ ਵੱਡਾ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਲੜਨ ਵਾਲੇ ਨੋਜਵਾਨ ਵੱਲੋਂ ਜਨਤਕ ਕੀਤੇ ਨਸ਼ਾ ਤਸਕਰਾਂ ਨੂੰ ਜੇਕਰ ਕਾਬੂ ਕੀਤਾ ਹੁੰਦਾ ਤਾਂ ਅੱਜ ਅਜਿਹਾ ਨਾ ਹੁੰਦਾ ਅਤੇ ਧਰਨੇ ਨਾ ਲਗਾਉਣੇ ਪੈਂਦੇ। ਵਿਦਿਆਰਥੀਆਂ ਆਗੂ ਚੋਹਾਨ ਨੇ ਪਰਮਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਨੋਜਵਾਨ ਵਿਦਿਆਰਥੀਆਂ ਨੂੰ ਮਾਨਸਾ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ ਅਤੇ ਨਸ਼ਿਆਂ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਤੇਜ਼ੀ ਨਾਲ ਲੜਿਆ ਜਾਵੇਗਾ।