- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਝਾੜੂ ਅੱਜ ਫੂਕਿਆ ਗਿਆ, ਪਰ ਅਸਲ ’ਚ ਉਦੋਂ ਫੂਕਿਆ ਜਾਵੇਗਾ ਜਦ ਚੋਣਾਂ ਆਉਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਉਹ ਆਖਦੇ ਹਨ ਕਿ ਚੋਣਾਂ ਵੇਲੇ ਝਾੜੂ ਦਾ ਕੋਈ ਵਿਧਾਇਕ ਨਾ ਜਿੱਤੇ ਅਜਿਹਾ ਰੋਸ ਵਿਖਾਇਆ ਜਾਵੇ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਾਡੀ ਕੋਈ ਰਾਜਨੀਤੀ ਨਹੀਂ ਹੈ, ਜੇਕਰ ਰਾਜਨੀਤੀ ਹੈ ਤਾਂ ਮਕਸਦ ਸਿਰਫ਼ ਨਸ਼ਿਆਂ ਦਾ ਖਾਤਮਾ ਹੈ। ਜਦ ਤੱਕ ਨਸ਼ੇ ਖ਼ਤਮ ਨਹੀਂ ਹੁੰਦੇ ਅਸੀਂ ਲੜਦੇ ਰਹਿਣਗੇ। ਇਹ ਪ੍ਰਗਟਾਵਾ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਪੰਜਾਬ ਭਰ ਵਿੱਚ ਦਿੱਤੇ ਗਏ ਝਾੜੂ ਫੂਕਣ ਦੇ ਸੱਦੇ ਦੌਰਾਨ ਮਾਨਸਾ ਵਿੱਚ ਝਾੜੂ ਫੂਕਣ ਸਮੇਂ ਸਰਕਾਰ ਨੂੰ ਕੋਸਦਿਆਂ ਕੀਤਾ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਝਾੜੂ ਅੱਜ ਫੂਕਿਆ ਗਿਆ, ਪਰ ਅਸਲ ’ਚ ਉਦੋਂ ਫੂਕਿਆ ਜਾਵੇਗਾ ਜਦ ਚੋਣਾਂ ਆਉਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਉਹ ਆਖਦੇ ਹਨ ਕਿ ਚੋਣਾਂ ਵੇਲੇ ਝਾੜੂ ਦਾ ਕੋਈ ਵਿਧਾਇਕ ਨਾ ਜਿੱਤੇ ਅਜਿਹਾ ਰੋਸ ਵਿਖਾਇਆ ਜਾਵੇ। ਉਹ ਆਉਣ ਵਾਲੀਆਂ ਚੋਣਾਂ ਦੌਰਾਨ ਅਜਿਹੇ ਚੰਗੇ ਉਮੀਦਵਾਰਾਂ ਦੇ ਹੱਕ ਵਿੱਚ ਖੜ੍ਹਨਗੇ, ਜਿਨ੍ਹਾਂ ਦਾ ਮੁੱਖ ਉਦੇਸ਼ ਨਸ਼ਿਆਂ ਨੂੰ ਖ਼ਤਮ ਕਰਵਾਉਣਾ ਹੋਵੇਗਾ।
ਭੀਮ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਮਸਲੇ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਇਸੇ ਰੋਸ ਦੇ ਪ੍ਰਗਟਾਵੇ ਵਜੋਂ ਝਾੜੂ ਫੂਕੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਕਰਨਾ ਨਹੀਂ, ਸਗੋਂ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨਾ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਇਸ ਦੌਰਾਨ ਮਨਿਕ ਗੋਇਲ ਨੇ ਕਿਹਾ ਕਿ ਅੱਜ ਝਾੜੂ ਫੂਕੇ ਗਏ ਹਨ । ਇਹ ਲੋਕਾਂ ਦਾ ਗੁੱਸਾ ਪੰਜਾਬ ਸਰਕਾਰ ਖ਼ਿਲਾਫ਼ ਹੈ।
ਪੰਜਾਬ ਵਿੱਚ ਅੱਜ ਹਾਲਾਤ ਬਹੁਤ ਮਾੜੇ ਹੋ ਗਏ ਹਨ। ਲੋਕਾਂ ਨੂੰ ਮਾਰਿਆ ਜਾ ਰਿਹਾ ਹੈ, ਸੁਪਾਰੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਘਰ ਘਰ ਨਸ਼ਾ ਪਹੁੰਚ ਚੁੱਕਿਆ ਹੈ। ਇੰਨ੍ਹਾਂ ’ਤੇ ਠੱਲ੍ਹ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਨਹੀਂ ਪਾਈ ਜਾ ਸਕੀ ਹੈ। ਜੇਕਰ ਇਹ ਠੱਲ੍ਹ ਨਾ ਪਾਈ ਜਾ ਸਕੀ ਤਾਂ ਪੰਜਾਬ ਦੇ ਨੌਜਵਾਨ ਬਰਬਾਦ ਹੋ ਜਾਣਗੇ ਅਤੇ ਮੌਜੂਦਾ ਸਮੇਂ ਹੋ ਵੀ ਰਹੇ ਹਨ। ਕੁੱਝ ਨੌਜਵਾਨ ਨਸ਼ਿਆਂ ਨਾਲ ਮਾਰੇ ਜਾ ਰਹੇ ਹਨ। ਜੋ ਨਸ਼ਿਆਂ ਦੇ ਖ਼ਿਲਾਫ਼ ਲੜਦੇ ਹਨ ਉਨ੍ਹਾਂ ਨੂੰ ਨਸ਼ਾ ਤਸਕਰ ਮਾਰ ਰਹੇ ਹਨ। ਇਸ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਨਸ਼ਿਆਂ ਖ਼ਿਲਾਫ਼ ਲੜਾਈ ਲੜਨੀ ਪਵੇਗੀ।