- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੀਮ ਸਿੰਘ ਨੇ ਕਿਹਾ ਕਿ ਮੇਰਾ ਪੁੱਤਰ ਚਲਿਆ ਗਿਆ ਹੈ, ਪਰ ਹੁਣ ਮੇਰੀ ਨੂੰਹ ਪਰਵਿੰਦਰ ਸਿੰਘ ਝੋਟੇ ਦੀ ਜਗ੍ਹਾ ਦੀ ਲਵੇਗੀ ਅਤੇ ਨਸ਼ਿਆਂ ਦੇ ਖ਼ਿਲਾਫ਼ ਲੜਾਈ ਜਾਰੀ ਰੱਖੇਗੀ। ਪਰ ਇਸ ਦੌਰਾਨ ਵੀ ਉਨ੍ਹਾਂ ਗ੍ਰਹਿ ਅਮਿਤ ਸ਼ਾਹ ਤੋਂ ਸੀਬੀਆਈ ਦੀ ਮੰਗ ਕਰਦਿਆਂ ਉਮੀਦ ਜਤਾਈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਦੇ ਸੱਤ ਦਿਨਾਂ ਬਾਅਦ ਵੀ ਪਰਵਿੰਦਰ ਸਿੰਘ ਝੋਟੇ ਦਾ ਸਸਕਾਰ ਨਾ ਹੋਣ ‘ਤੇ ਪੰਜਾਬ ਸਰਕਾਰ ਵੱਲੋਂ ਤਿੰਨ ਆਈਏਐਸ ਮਹਿਲਾ ਦੀ ਬਣਾਈ ਗਈ ਕਮੇਟੀ ਦੀ ਅੱਜ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਅਤੇ ਸੰਘਰਸ਼ ਕਮੇਟੀ ਨਾਲ ਮੀਟਿੰਗ ਹੋਈ। ਇਸ ਦੌਰਾਨ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰਕ ਮੈਂਬਰਾਂ ਨੇ ਉਪਰੋਕਤ ਕਮੇਟੀ ਅਤੇ ਪ੍ਰਸ਼ਾਸਨ ਨਾਲ ਗਿਲਾ ਜ਼ਾਹਿਰ ਕਰਦਿਆਂ ਖਰ੍ਹੀਆਂ ਖਰ੍ਹੀਆਂ ਸੁਣਾਈਆਂ ਅਤੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਮਹਿਲਾ ਆਈਏਐਸ ਦੀ ਇੱਕ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਫ਼ਰੀਦਕੋਟ ਡਿਵੀਜ਼ਨ ਦੀ ਕਮਿਸ਼ਨਰ ਕਮਲਪ੍ਰੀਤ ਕੌਰ ਬਰਾੜ, ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਮਾਨਸਾ ਵਿੱਚ ਪਹਿਲਾਂ ਰਹੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਸ਼ਾਮਲ ਹਨ। ਅੱਜ ਪਹਿਲੀ ਇੰਨ੍ਹਾਂ ਸਰਕਾਰ ਦੇ ਨੁਮਾਇੰਦਿਆਂ ਦੀ ਮੀਟਿੰਗ ਪਰਿਵਾਰ ਅਤੇ ਸੰਘਰਸ਼ ਕਮੇਟੀ ਨਾਲ ਹੋਈ।
ਸੰਘਰਸ਼ ਕਮੇਟੀ ‘ਚ ਸ਼ਾਮਲ ਸਸ਼ਲਿਸਟ ਪਾਰਟੀ ਦੇ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਇਸ ਮੀਟਿੰਗ ਬਾਰੇ ਦੱਸਿਆ ਕਿ ਮਾਨਸਾ ’ਚ ਪਹਿਲਾਂ ਰਹੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਕਮਲਪ੍ਰੀਤ ਕੌਰ ਬਰਾੜ ਫ਼ਰੀਦਕੋਟ ਡਿਵੀਜਨ ਦੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਨਵਜੋਤ ਕੌਰ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ , ਐਸਐਸਪੀ ਮਾਨਸਾ ਦੀ ਮੌਜੂਦਗੀ ਵਿੱਚ ਪਰਿਵਾਰਕ ਮੈਂਬਰਾਂ ਅਤੇ ਪਰਵਿੰਦਰ ਝੋਟਾ ਇਨਸਾਫ਼ ਕਮੇਟੀ (ਸੰਘਰਸ਼ ਕਮੇਟੀ) ਦੀ ਮੀਟਿੰਗ ਹੋਈ। ਤਕਰੀਬਨ 40 ਮਿੰਟਾਂ ਦੀ ਚੱਲੀ ਇਸ ਮੀਟਿੰਗ ਦੇ ਬਾਅਦ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਕਤ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੰਗ ਪੱਤਰ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਸਤੀਫ਼ਾ ਦੇਵੇ, ਡੀਜੀਪੀ ਪੰਜਾਬ ਨੂੰ ਬਰਖਾਸਤ ਕੀਤਾ ਜਾਵੇ ਅਤੇ ਸੀਬੀਆਈ ਦੀ ਜਾਂਚ ਕੀਤੀ ਜਾਵੇ। ਡੀਐਸਪੀ, ਐਸਐਚਓ , ਡਰੱਗ ਇੰਸਪੈਕਟਰ ਨੂੰ ਡਿਸਮਿਸ ਕੀਤਾ ਜਾਵੇ। ਮਾਨਸਾ ਦੇ ਜਿਹੜੇ ਮੈਡੀਕੋਜ਼ਾਂ ਨੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਪ੍ਰਾਪਰਟੀਆਂ ਬਣਾਈਆਂ ਉਨ੍ਹਾਂ ਦੀ ਜਾਂਚ ਕੀਤੀ ਜਾਵੇ। ਇਸ ਦੌਰਾਨ ਕਮੇਟੀ ਨਾਲ ਗੱਲਬਾਤ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਸੁਸਤੀ ਕਾਰਨ ਇਹ ਘਟਨਾ ਵਾਪਰੀ ਹੈ ਅਤੇ ਕਾਤਲ ਨੇ ਬੇਖੌਫ਼ ਹੋ ਕੇ ਇੱਕ ਗੋਲ਼ੀ ਮਾਰਨ ਬਾਅਦ ਵੀ ਤਿੰਨ ਗੋਲ਼ੀਆਂ ਹੋਰ ਮਾਰੀਆਂ। 20 ਮਿੰਟਾਂ ਦੇ ਬਾਅਦ ਉਥੋਂ ਗਿਆ ਹੈ, ਪਰ ਪੁਲਿਸ ਫ਼ਿਰ ਵੀ ਮੌਕੇ ’ਤੇ ਉਸ ਨੂੰ ਫੜ੍ਹਨ ਵਿੱਚ ਨਾਕਮ ਰਹੀ ਹੈ। ਭੀਮ ਸਿੰਘ ਨੇ ਕਿਹਾ ਕਿ ਮੇਰਾ ਪੁੱਤਰ ਚਲਿਆ ਗਿਆ ਹੈ, ਪਰ ਹੁਣ ਮੇਰੀ ਨੂੰਹ ਪਰਵਿੰਦਰ ਸਿੰਘ ਝੋਟੇ ਦੀ ਜਗ੍ਹਾ ਦੀ ਲਵੇਗੀ ਅਤੇ ਨਸ਼ਿਆਂ ਦੇ ਖ਼ਿਲਾਫ਼ ਲੜਾਈ ਜਾਰੀ ਰੱਖੇਗੀ। ਪਰ ਇਸ ਦੌਰਾਨ ਵੀ ਉਨ੍ਹਾਂ ਗ੍ਰਹਿ ਅਮਿਤ ਸ਼ਾਹ ਤੋਂ ਸੀਬੀਆਈ ਦੀ ਮੰਗ ਕਰਦਿਆਂ ਉਮੀਦ ਜਤਾਈ।
ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਮਿਲੇ ਅਤੇ ਇਸ ਲਈ ਸੀਬੀਆਈ ਜਾਂਚ ਹੋਵੇ। ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਵੀ ਮੰਗ ਕਰਾਂਗੇ। ਅਜੇ ਤੱਕ ਪ੍ਰਸ਼ਾਸਨ ਨਾਲ ਕੋਈ ਸਹਿਮਤੀ ਨਹੀਂ ਬਣੀ, ਸਿਰਫ਼ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮਸਲੇ ਨੂੰ ਹੱਲ ਕਰਵਾਕੇ ਰਹਾਂਗੇ ਅਤੇ ਨਸ਼ਾ ਬੰਦ ਕਰਵਾ ਕੇ ਹੀ ਰਹਾਂਗੇ।
ਇਸ ਮੌਕੇ ਸੀਪੀਆਈਐਮ ਐਲ ਲਿਬਰੇਸ਼ਨ ਰਾਜਵਿੰਦਰ ਸਿੰਘ ਰਾਣਾ, ਮਨਿਕ ਗੋਇਲ, ਗੁਰਲਾਭ ਸਿੰਘ, ਸੁਖਵਿੰਦਰ ਔਲਖ, ਡਾਕਟਰ ਜਨਕ ਰਾਜ, ਇੰਦਰਜੀਤ ਮੁਨਸ਼ੀ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਿੱਧੂ ਮੂਸੇਵਾਲਾ ਦਾ ਤਾਇਆ ਚਮਕੌਰ ਸਿੰਘ ਤੇ ਲੱਖਾ ਸਿਧਾਣਾ ਆਦਿ ਮੌਜੂਦ ਸਨ।