Mansa News : ਡਰੱਗ ਵਿਭਾਗ ਦੀ ਵੱਡੀ ਕਾਰਵਾਈ, ਮਾਨਸਾ ਮੈਡੀਕੋਜ਼ ਕੀਤਾ ਸੀਲ
ਮਾਨਸਾ ਮੈਡੀਕੋਜ਼ ਨੂੰ ਡਰੱਗ ਵਿਭਾਗ ਦੀ ਟੀਮ ਵੱਲੋਂ ਅੱਜ ਸੀਲ ਕਰ ਦਿੱਤਾ ਗਿਆ ਹੈੈ। ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਦਾ ਕਹਿਣਾ ਹੈ ਕਿ ਮਾਨਸਾ ਮੈਡੀਕੋਜ਼ ਨੂੰ ਅੱਜ ਡਰੱਗ ਵਿਭਾਗ ਦੀ ਟੀਮ ਦੁਆਰਾ ਸੀਲ ਕੀਤਾ ਗਿਆ ਹੈ।
Publish Date: Sat, 17 Oct 2026 10:37 PM (IST)
Updated Date: Sat, 17 Oct 2026 10:40 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਮੈਡੀਕੋਜ਼ ਨੂੰ ਡਰੱਗ ਵਿਭਾਗ ਦੀ ਟੀਮ ਵੱਲੋਂ ਅੱਜ ਸੀਲ ਕਰ ਦਿੱਤਾ ਗਿਆ ਹੈੈ। ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਦਾ ਕਹਿਣਾ ਹੈ ਕਿ ਮਾਨਸਾ ਮੈਡੀਕੋਜ਼ ਨੂੰ ਅੱਜ ਡਰੱਗ ਵਿਭਾਗ ਦੀ ਟੀਮ ਦੁਆਰਾ ਸੀਲ ਕੀਤਾ ਗਿਆ ਹੈ।
ਜਦੋਂ ਇਸ ਮਾਮਲੇ ਵਿੱਚ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਵਿਭਾਗੀ ਕਾਰਵਾਈ ਦੇ ਚੱਲਦਿਆਂ ਮਾਨਸਾ ਮੈਡੀਕੋਜ਼ ਨੂੰ ਸੀਲ ਕੀਤਾ ਗਿਆ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਬਾਅਦ ਵੀ ਮੈਡੀਕਲ ਸਟੋਰਾਂ ’ਤੇ ਵਿਕ ਰਹੀਆਂ ਨਸ਼ੀਲੀਆਂ ਦਵਾਈਆਂ ਦੇ ਉੱਠ ਰਹੇ ਸਵਾਲਾਂ ’ਤੇ ਸਰਕਾਰ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਕਸੂਤੀ ਸਥਿੱਤੀ ਵਿੱਚ ਫਸਾਇਆ ਹੋਇਆ ਹੈ। ਇਨ੍ਹਾਂ ਉੱਠਦੇ ਸਵਾਲਾਂ ਦੇ ਚੱਲਦਿਆਂ ਅੱਜ ਮਾਨਸਾ ਮੈਡੀਕੋਜ਼ ਨੂੰ ਸੀਲ ਕੀਤੇ ਜਾਣ ਦੀ ਚਰਚਾ ਛਿੜੀ ਹੋਈ ਹੈ।