- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਕਾਰਾ ਨੇ ਕਿਹਾ ਕਿ ਇਸਦੇ ਖਿਲਾਫ਼ ਸਮੁੱਚੀ ਲੋਕਾਈ ਅਤੇ ਸੰਘਰਸ਼ਮਈ ਲੋਕਾਂ ਨੂੰ ਇਕੱਤਰ ਹੋਕੇ ਸੰਘਰਸ਼ ਵਿੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਾਂ ਜੋ ਨਸ਼ੇ ਦਾ ਪ੍ਰਚੱਲਣ ਜੜ੍ਹੋਂ ਖ਼ਤਮ ਹੋਵੇ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈਕੇ ਚੱਲ ਰਹੇ ਧਰਨੇ ਅਤੇ ਰਾਜ ਸਰਕਾਰ ਵਿਰੁੱਧ ਲੋਕ ਰੋਹ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਵੀ ਉਤਰ ਆਇਆ ਹੈ। ਗਾਇਕ ਬੱਬੂ ਮਾਨ ਤੋਂ ਲੈਕੇ ਰਣਜੀਤ ਬਾਵਾ ਤੱਕ ਇਸ ਧਰਨੇ ਵਿੱਚ ਪੁੱਜਕੇ ਆਪਣੀ ਹਾਜ਼ਰੀ ਅਤੇ ਪਰਿਵਾਰ ਵੱਲੋਂ ਉਨ੍ਹਾਂ ਹਾਕ ਮਾਰਨ ’ਤੇ ਤੁਰੰਤ ਆਉਣ ਦੀ ਗੱਲ ਕਹਿਕੇ ਗਏ ਹਨ। ਸੋਮਵਾਰ ਨੂੰ ਹਿੰਦੀ ਅਤੇ ਪੰਜਾਬੀ ਸਿਨੇਮਾ ਦੀ ਅਦਾਕਾਰਾ ਪ੍ਰੀਤੀ ਸਪਰੂ ਨੇ ਧਰਨੇ ਵਿੱਚ ਪਹੁੰਚਕੇ ਪਰਵਿੰਦਰ ਝੋਟਾ ਨੂੰ ਸ਼ਰਧਾਂਜਲੀ ਦਿੱਤੀ ਗਿਆ ਕਿ ਪਰਵਿੰਦਰ ਮਰਿਆ ਨਹੀਂ, ਸ਼ਹੀਦ ਹੋਇਆ ਹੈ, ਜਿਸ ਨੇ ਨਸ਼ੇ ਵਿਰੁੱਧ ਆਪਣੀ ਸ਼ਾਹਦਤ ਦਿੱਤੀ ਅਤੇ ਕਿਸੇ ਲਾਲਚ ਲੋਭ ਮੁਹਰੇ ਨਾ ਝੁਕਦਿਆਂ ਡਰੱਗ ਮਾਫ਼ੀਆ ਦੇ ਖਿਲਾਫ਼ ਆਖ਼ਰੀ ਸਾਹ ਤੱਕ ਲੜਦਾ ਰਿਹਾ।
ਅਦਾਕਾਰਾ ਪ੍ਰੀਤੀ ਸਪਰੂ ਨੇ ਕਿਹਾ ਕਿ ਮਾਨਸਾ ਦੇ ਪਰਵਿੰਦਰ ਝੋਟਾ ਦੀ ਸ਼ਾਹਦਤ ਅਤੇ ਉਸ ਵੱਲੋਂ ਨਸ਼ਿਆਂ ਵਿਰੁੱਧ ਲੜੇ ਜਾਣ ’ਤੇ ਉਸ ਨੂੰ ਗੋਲ਼ੀ ਮਾਰਕੇ ਕਤਲ ਕਰ ਦੇਣ ਬਾਰੇ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਅਤੇ ਕਿਹਾ ਹੈ ਕਿ ਮੰਮੀ ਤੁਸੀਂ ਉਥੇ ਜ਼ਰੂਰ ਜਾਕੇ ਆਓ। ਉਨ੍ਹਾਂ ਕਿਹਾ ਕਿ ਪਰਵਿੰਦਰ ਝੋਟਾ ਦੀ ਮੌਤ ਇੱਕ ਹਾਦਸਾ,ਘਟਨਾ ਤੋਂ ਇਲਾਵਾ ਇੱਕ ਮਾਂ ਦਾ ਉਹ ਦਰਦ ਹੈ, ਜਿਸ ਨੂੰ ਝੱਲਣਾ ਬੜਾ ਔਖਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਤਰਾਸਦੀ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਝੋਟੇ ਦੁਆਰਾ ਨਸ਼ਿਆਂ ਖ਼ਿਲਾਫ਼ ਚੁੱਕੀ ਅਵਾਜ਼ ਬਦਲੇ ਬਦਲੇ ਜਾਨ ਦੇਣੀ ਪਈ।
ਅਦਾਕਾਰਾ ਨੇ ਕਿਹਾ ਕਿ ਇਸਦੇ ਖਿਲਾਫ਼ ਸਮੁੱਚੀ ਲੋਕਾਈ ਅਤੇ ਸੰਘਰਸ਼ਮਈ ਲੋਕਾਂ ਨੂੰ ਇਕੱਤਰ ਹੋਕੇ ਸੰਘਰਸ਼ ਵਿੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਾਂ ਜੋ ਨਸ਼ੇ ਦਾ ਪ੍ਰਚੱਲਣ ਜੜ੍ਹੋਂ ਖ਼ਤਮ ਹੋਵੇ। ਚਿੱਟੇ ਸੂਟ ਪਹਿਰਾਵੇ ’ਚ ਪੁੱਜੀ ਅਦਾਕਾਰਾ ਨੇ ਪਰਵਿੰਦਰ ਝੋਟੇ ਨੂੰ ਮੰਚ ਤੋਂ ਸ਼ਰਧਾਂਜਲੀ, ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਮਾਤਾ ਅਮਰਜੀਤ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਅਤੇ ਬੱਚਿਆਂ ਨਾਲ ਦੁੱਖ ਵੰਡਾਇਆ ਹੈ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੇ ਇਸ ਇਲਾਕੇ ਨਾਲ ਸਿਰਫ਼ ਫ਼ਿਲਮੀ ਨਹੀਂ, ਬਲਕਿ ਜ਼ਮੀਨੀ ਮੋਹ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਲੋਕਾਂ ਨੇ ਉਨ੍ਹਾਂ ਦੀਆਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਨੂੰ ਬਹੁਤ ਮੋਹ ਦਿੱਤਾ ਅਤੇ ਇਹੀ ਮੋਹ ਪਰਵਿੰਦਰ ਝੋਟਾ ਦੇ ਧਰਨੇ ਵਿੱਚ ਉਨ੍ਹਾਂ ਨੂੰ ਖਿੱਚ ਲਿਆ ਹੈ।