- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾ ਕਿਹਾ ਕਿ ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਪੱਤਰ ਲਿਖ ਦੱਸਿਆ ਗਿਆ ਹੈ ਕਿ ਗ੍ਰਹਿ ਮੰਤਰੀ, ਭਾਰਤ ਸਰਕਾਰ, ਸ਼ਹਿਰ ਮਾਨਸਾ ਵਿਖੇ ਸਵ: ਪਰਵਿੰਦਰ ਸਿੰਘ (ਝੋਟਾ) ਦੇ ਪਰਿਵਾਰ ਨਾਲ ਅਫਸੋਸ ਮਿਲਣੀ ਕਰਨ ਲਈ ਹੈਲੀਕਾਪਟਰ ਰਾਹੀਂ ਨਵੀਂ ਅਨਾਜ ਮੰਡੀ, ਸਿਰਸਾ-ਮਾਨਸਾ ਰੋਡ ਪਹੁੰਚ ਰਹੇ ਹਨ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟੇ ਨਾਲ 20 ਅਕਤੂਬਰ ਮੰਗਲਵਾਰ ਨੂੰ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦਾ ਕਤਲ ਹੋ ਗਿਆ ਸੀ ਅਤੇ ਉਸ ਦੇ ਬਾਅਦ ਨਸ਼ਿਆਂ ਦਾ ਮੁੱਦਾ ਵੀ ਦੇਸ਼ ਪੱਧਰ ’ਤੇ ਉੱਭਰ ਆਇਆ ਹੈ। ਇਸ ਦੇ ਚੱਲਦਿਆਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਮਿਲਣ ਆ ਰਹੇ ਹਨ ਅਤੇ ਪਿਛਲੇ ਦਿਨ੍ਹੀਂ ਉਨ੍ਹਾਂ ਨੇ ਨਸ਼ਿਆਂ ਦੇ ਮਾਮਲੇ ‘ਚ ਪੋਸਟ ਵੀ ਪਾਈ ਸੀ। ਪੰਜਾਬ ਦੇ ਦੌਰੇ ’ਤੇ ਆਉਣ ਸਮੇਂ ਉਹ ਗੁਰਦਾਸਪੁਰ ਅਤੇ ਸੰਗਰੂਰ ਵੀ ਜਾਣਗੇ। ਪੰਜਾਬ ਵਿੱਚ ਚਿੱਟਾ ਕਾਰੋਬਾਰੀਆਂ ਖ਼ਿਲਾਫ਼ ਅਵਾਜ਼ ਉਠਾਉਣ ਵਾਲੇ ਜਿੰਨ੍ਹਾਂ ਲੋਕਾਂ ਨੂੰ ਹਾਲ ਹੀ ਵਿੱਚ ਆਪਣਾ ਜੀਵਨ ਗੁਆਉਣਾ ਪਿਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੁਰਦਾਸਪੁਰ, ਸੰਗਰੂਰ ਅਤੇ ਮਾਨਸਾ ਵਿੱਚ ਮੁਲਾਕਾਤ ਕਰਨਗੇ।
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਦੁਪਹਿਰ 3.45 ਵਜੇ ਵਾਟਰ ਵਰਕਸ ਰੋਡ, ਮਾਨਸਾ ਕਰਨਗੇ। ਉਧਰ ਇਸ ਨੂੰ ਲੈ ਕੇ ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ - 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 20 ਅਕਤੂਬਰ 2026 ਨੂੰ ਹੈਲੀਪੈਡ ਵਾਲੀ ਜਗ੍ਹਾ (ਨਵੀਂ ਅਨਾਜ ਮੰਡੀ ਮਾਨਸਾ) ਅਤੇ ਸਵ: ਪਰਵਿੰਦਰ ਸਿੰਘ (ਝੋਟਾ) ਦੀ ਰਿਹਾਇਸ਼ ਵਾਟਰ ਵਰਕਸ ਰੋਡ, ਨੇੜੇ ਸੈਂਟਰਲ ਪਾਰਕ ਮਾਨਸਾ ਤੋਂ 02 ਕਿਲੋਮੀਟਰ ਤੱਕ ਦੇ ਆਲੇ ਦੁਆਲੇ ਦੇ ਏਰੀਆ ਨੂੰ ਰੈੱਡ ਜ਼ੋਨ ਘੋਸ਼ਿਤ ਕਰਦੇ ਹੋਏ ਡਰੋਨ ਕੈਮਿਰਆਂ ਨੂੰ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾ ਕਿਹਾ ਕਿ ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਪੱਤਰ ਲਿਖ ਦੱਸਿਆ ਗਿਆ ਹੈ ਕਿ ਗ੍ਰਹਿ ਮੰਤਰੀ, ਭਾਰਤ ਸਰਕਾਰ, ਸ਼ਹਿਰ ਮਾਨਸਾ ਵਿਖੇ ਸਵ: ਪਰਵਿੰਦਰ ਸਿੰਘ (ਝੋਟਾ) ਦੇ ਪਰਿਵਾਰ ਨਾਲ ਅਫਸੋਸ ਮਿਲਣੀ ਕਰਨ ਲਈ ਹੈਲੀਕਾਪਟਰ ਰਾਹੀਂ ਨਵੀਂ ਅਨਾਜ ਮੰਡੀ, ਸਿਰਸਾ-ਮਾਨਸਾ ਰੋਡ ਪਹੁੰਚ ਰਹੇ ਹਨ। ਇਸ ਉਪਰੰਤ ਸਵ: ਪਰਵਿੰਦਰ ਸਿੰਘ ਝੋਟਾ ਦੀ ਰਿਹਾਇਸ਼ ਵਾਟਰ ਵਰਕਸ ਰੋਡ, ਨੇੜੇ ਸੈਂਟਰਲ ਪਾਰਕ ਮਾਨਸਾ ਵਿਖੇ ਪਹੁੰਚਣਗੇ। ਇਸ ਲਈ ਵੀਵੀਆਈਪੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਲੀਪੈਡ ਵਾਲੀ ਜਗ੍ਹਾ (ਨਵੀਂ ਅਨਾਜ ਮੰਡੀ ਮਾਨਸਾ) ਅਤੇ ਸਵ: ਪਰਵਿੰਦਰ ਸਿੰਘ (ਝੋਟਾ) ਦੀ ਰਿਹਾਇਸ਼ ਵਾਟਰ ਵਰਕਸ ਰੋਡ ਨੇੜੇ ਸੈਂਟਰਲ ਪਾਰਕ ਮਾਨਸਾ ਦੇ 02 ਕਿਲੋਮੀਟਰ ਦੇ ਏਰੀਆ ਨੂੰ ਰੈੱਡ ਜ਼ੋਨ ਘੋਸ਼ਿਤ ਕਰਕੇ ਐਲਾਨਿਆ ਜਾਵੇ ਅਤੇ ਕਿਸੇ ਨੂੰ ਵੀ ਡਰੋਨ ਕੈਮਰਾ ਉਡਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਪਾਬੰਦੀ ਹੁਕਮ, ਵੀ.ਵੀ.ਆਈ.ਪੀ./ਵੀ.ਆਈ.ਪੀ. ਨਾਲ ਆਉਣ ਵਾਲੀ ਅਧਿਕਾਰਤ ਸੋਸ਼ਲ ਮੀਡੀਆ ਟੀਮ ਤੇ ਲਾਗੂ ਨਹੀਂ ਹੋਵੇਗੀ।