ਬਾਈਕ ਚੋਰੀ, ਅਣਪਛਾਤੇ ਖ਼ਿਲਾਫ਼ ਕੇਸ ਦਰਜ
ਮੋਟਰਾਸਾਈਕਲ ਚੋਰੀ
Publish Date: Sun, 25 Jan 2026 07:35 PM (IST)
Updated Date: Mon, 26 Jan 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਾਈਕ ਚੋਰੀ ਦੇ ਮਾਮਲੇ ‘ਚ ਥਾਣਾ ਸਿਟੀ 1 ਮਾਨਸਾ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੀ. ਸਿ. ਸੁਰਿੰਦਰ ਸਿੰਘ ਨੇ ਦੱਸਿਆ ਕਿ 9 ਜਨਵਰੀ 2026 ਨੂੰ ਉਹ ਸਮੇਤ ਆਪਣੇ ਤਾਇਆ ਦੇ ਬਾਈਕ ਨੰਬਰ ਪੀਬੀ 31 ਐਨ 9668 ਮਾਰਕਾ ਸਪਲੈਂਡਰ ਪਰੋ, ’ਤੇ ਸਵਾਰ ਹੋ ਕੇ ਰਿੱਤੂ ਨਰਸਿੰਗ ਹੋਮ, ਮਾਨਸਾ ਵਿਖੇ ਮਰੀਜ਼ ਦਾ ਪਤਾ ਲੈਣ ਲਈ ਆਏ ਸੀ। ਉਨ੍ਹਾਂ ਸ਼ਿਕਾਇਤ ਕਰਵਾਈ ਦਰਜ ਦੌਰਾਨ ਦੱਸਿਆ ਕਿ ਅਸੀਂ ਆਪਣੀ ਬਾਈਕ ਨੰਬਰ ਉਕਤ ਨਰਸਿੰਗ ਹੋਮ ਦੇ ਬਣੇ ਦਰਵਾਜ਼ੇ ਵਿਚ ਇਕ ਸਾਈਡ ‘ਤੇ ਖੜ੍ਹਾ ਕੀਤਾ ਸੀ। ਜਦ ਅਸੀਂ ਵਾਪਸ ਆਏ ਤਾਂ ਉਸਦੀ ਬਾਈਕ ਉਥੇ ਨਹੀਂ ਸੀ। ਉਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਇਸ ਦੀ ਕੀਮ ਕਰੀਬ 30 ਹਜ਼ਾਰ ਰੁਪਏ ਸੀ।