ਨੌਜਵਾਨ ਕੁਲਦੀਪ 14 ਤੋਂ ਨਹੀਂ ਪਰਤਿਆ ਘਰ
ਮਾਨਸਾ ਦਾ ਕੁਲਦੀਪ ਕੁਮਾਰ ਹੈਪੀ
Publish Date: Thu, 19 Feb 2026 06:37 PM (IST)
Updated Date: Thu, 19 Feb 2026 06:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਦਾ ਕੁਲਦੀਪ ਕੁਮਾਰ ਹੈਪੀ ਪੁੱਤਰ ਬਦਲੂ ਰਾਮ 14 ਫ਼ਰਵਰੀ 2026 ਦਾ ਲਾਪਤਾ ਹੈ। ਕੁਲਦੀਪ ਕੁਮਾਰ ਦੀ ਮਾਤਾ ਓਮਪਤੀ ਦੇਵੀ ਨੇ ਦੱਸਿਆ ਕਿ ਉਹ ਬੇਰੁਜ਼ਗਾਰ ਸੀ ਅਤੇ ਨੌਕਰੀ ਦੀ ਭਾਲ ਕਰ ਰਿਹਾ ਸੀ। 14 ਫ਼ਰਵਰੀ ਨੂੰ ਘਰੋਂ ਇੰਟਰਵਿਊ ਦੇਣ ਜਾ ਰਹੇ ਹੋਣ ਦਾ ਕਹਿ ਕੇ ਗਿਆ ਸੀ, ਪਰ ਵਾਪਸ ਘਰ ਨਹੀਂ ਪਰਤਿਆ। ਉਸ ਦੀ ਭਾਲ ਉਹ ਲਗਾਤਾਰ ਕਰ ਰਹੇ ਹਨ, ਪਰ ਹਾਲੇ ਤਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੂਚਨਾ ਕੀਤੀ ਹੋਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਅਪੀਲ ਕੀਤੀ ਕਿ ਉਸ ਦੇ ਪੁੱਤਰ ਦੀ ਭਾਲ ਕੀਤੀ ਜਾਵੇ।