- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ
ਹੀਰੋਂ ਖੁਰਦ
ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਅਹਿਮਦਪੁਰ ਵਿਖੇ 'ਜੀਵਨ ਕੌਸ਼ਲ ਅਤੇ ਸਮਾਜਿਕ- ਭਾਵਨਾਤਮਕ ਸਿਖਲਾਈ' ਵਿਸ਼ੇ 'ਤੇ ਤਿੰਨ ਰੋਜ਼ਾ ਵਿਸ਼ੇਸ਼ ਵਰਕਸ਼ਾਪ ਕਰਵਾਈ। ਸਹਾਇਕ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਯੋਗ ਅਗਵਾਈ ਹੇਠ ਸ਼ੁਰੂ ਹੋਈ। ਇਸ ਵਰਕਸ਼ਾਪ ਵਿਚ ਜ਼ਿਲ੍ਹੇ ਦੇ 20 ਸਕੂਲਾਂ ਦੇ 30 ਅਧਿਆਪਕਾਂ ਨੇ ਉਤਸ਼ਾਹ-ਪੂਰਵਕ ਭਾਗ ਲਿਆ। ਵਰਕਸ਼ਾਪ ਦੇ ਮਹੱਤਵ 'ਤੇ ਚਾਨਣਾ ਪਾਉਂਦਿਆਂ ਪ੍ਰਿੰਸੀਪਲ ਡਾ. ਸੇਖੋਂ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਜੀਵਨ ਕੌਸ਼ਲਾਂ ਦਾ ਵਿਕਾਸ ਕਰਨ ਹਿੱਤ ਰਾਜ ਭਰ ਵਿੱਚ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਵਰਕਸ਼ਾਪ ਦੇ ਇੰਚਾਰਜ਼ ਲੈਕਚਰਾਰ ਬਲਵਿੰਦਰ ਸਿੰਘ ਬਾਘਾ ਦੀ ਦੇਖ-ਰੇਖ ਹੇਠ ਚੱਲੇ ਇਸ ਸਿਖਲਾਈ ਸਮਾਗਮ ਦੌਰਾਨ ਰਿਸੋਰਸ ਪਰਸਨ ਅਵਤਾਰ ਸਿੰਘ ਅਤੇ ਸੁਸ਼ਮਾ ਬਾਂਸਲ ਨੇ ਅਧਿਆਪਕਾਂ ਨੂੰ ਵੱਖ - ਵੱਖ ਰੋਚਕ ਗਤੀਵਿਧੀਆਂ ਰਾਹੀਂ ਸਿਖਲਾਈ ਦਿੱਤੀ। ਇਸ ਦੌਰਾਨ ਸਮੂਹ ਭਾਗੀਦਾਰਾਂ ਨੇ ਗਤੀਵਿਧੀਆਂ ਰਾਹੀਂ ਸਵੈ - ਪਛਾਣ, ਆਪਣੀਆਂ ਭਾਵਨਾਵਾਂ ਦੇ ਸਹੀ ਪ੍ਰਗਟਾਵੇ, ਆਪਸੀ ਸਹਿਯੋਗ ਅਤੇ ਸਮਝ ਨੂੰ ਬਿਹਤਰ ਬਣਾਉਣ ਦੀਆਂ ਕਲਾਵਾਂ ਦਾ ਅਭਿਆਸ ਕੀਤਾ।ਸਮਾਪਤੀ ਸਮਾਰੋਹ ਦੌਰਾਨ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਅਤੇ ਸਟਾਫ਼ ਦੁਆਰਾ ਸਿਖਲਾਈ ਪ੍ਰਾਪਤ ਅਧਿਆਪਕਾਂ ਨੂੰ ਪ੍ਰਮਾਣ - ਪੱਤਰ ਤਕਸੀਮ ਕੀਤੇ ਗਏ। ਇਸ ਮੌਕੇ ਡਾ. ਅੰਗਰੇਜ਼ ਸਿੰਘ ਵਿਰਕ, ਲੈਕਚਰਾਰ ਸਰੋਜ ਸਿੰਗਲਾ, ਪਰਸ਼ੋਤਮ ਸਿੰਘ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਡਾ. ਗੁਰਪ੍ਰੀਤ ਕੌਰ, ਜਸਪਾਲ ਕੌਰ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ ਅਤੇ ਕੇਤਨ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।