- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੀ ਹੋਣਹਾਰ ਧੀ ਕੌਸਤੁੰਭ ਨੇ ਕੈਨੇਡਾ ਦੇ ਮੈਨੀਟੋਬਾ ਪੁਲਿਸ ਵਿਭਾਗ ਦੇ ਜ਼ੇਲ੍ਹ ਵਿਭਾਗ ਵਿੱਚ ਸੁਧਾਰ ਅਧਿਕਾਰੀ ਵਜੋਂ ਨਿਯੁਕਤੀ ਹਾਸਲ ਕਰ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਸ ਨਾਲ ਉਸ ਨੇ ਆਪਣੇ ਮਾਪਿਆਂ, ਪਰਿਵਾਰ ਅਤੇ ਇਲਾਕੇ ਦਾ ਹੀ ਨਹੀਂ, ਸਗੋਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਇਸ ਦਾ ਪਤਾ ਲੱਗਦਿਆਂ ਹੀ ਉਸ ਦੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅਨੀਤਾ ਸ਼ਰਮਾ ਅਤੇ ਦੇਵਤਾ ਪ੍ਰਕਾਸ਼ ਦੇ ਘਰ 15 ਜੂਨ 2000 ਨੂੰ ਜਨਮੀ ਕੌਸਤੁੰਭ ਨੇ ਵਿਦੇਸ਼ ’ਚ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਅਤੇ ਪਰਿਵਾਰ ਦੇ ਅਤੁੱਟ ਸਹਿਯੋਗ ਨਾਲ ਮੁਕਾਮ ਹਾਸਲ ਕੀਤਾ ਹੈ। ਉਸ ਦੀ ਸਫ਼ਲਤਾ ਇਸ ਗੱਲ ਦੀ ਮਿਸਾਲ ਹੈ ਕਿ ਮਿਹਨਤ ਅਤੇ ਲਗਨ ਨਾਲ ਵਿਦੇਸ਼ ਵਿੱਚ ਵੀ ਆਪਣੀ ਪਛਾਣ ਬਣਾਈ ਜਾ ਸਕਦੀ ਹੈ।
- ਕੌਸਤੁੰਭ ਦੀ ਸਫ਼ਲਤਾ ਦੀ ਯਾਤਰਾ ਹੋਈ 3 ਸਤੰਬਰ 2018 ਨੂੰ ਸ਼ੁਰੂ
ਕੌਸਤੁੰਭ ਦੀ ਸਫ਼ਲਤਾ ਦੀ ਯਾਤਰਾ ਬਾਰ੍ਹਵੀਂ ਦੀ ਨਾਨ ਮੈਡੀਕਲ ਦੀ ਪੜ੍ਹਾਈ ਕਰਨ ਦੇ ਬਾਅਦ ਸ਼ੁਰੂ ਹੋਈ। 3 ਸਤੰਬਰ 2018 ਨੂੰ ਸ਼ੁਰੂ ਹੋਈ, ਜਦੋਂ ਉਹ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਗਈ। ਉੱਥੇ ਉਸ ਨੇ ਸਕਾਰਬੋਰੋ ਸਥਿਤ ਕੈਨੇਡੋਰ ਕਾਲਜ/ਯੂਨੀਵਰਸਿਟੀ ਤੋਂ ਕੰਪਿਊਟਿੰਗ ਅਤੇ ਮੋਬਾਈਲ ਤਕਨਾਲੋਜੀ ਵਿੱਚ ਡਿਪਲੋਮਾ ਪ੍ਰਾਪਤ ਕੀਤਾ। ਸਖ਼ਤ ਮਿਹਨਤ ਦੇ ਬਲਬੂਤੇ ਉਸ ਨੂੰ ਸਾਲ 2021 ਵਿੱਚ ਵਰਕ ਪਰਮਿਟ ਮਿਲਿਆ ਅਤੇ ਲਗਾਤਾਰ ਸੰਘਰਸ਼ ਤੇ ਸਮਰਪਣ ਤੋਂ ਬਾਅਦ ਫਰਵਰੀ 2025 ਵਿੱਚ ਕੈਨੇਡਾ ਦੀ ਸਥਾਈ ਨਿਵਾਸੀ (ਪੀ.ਆਰ.) ਦਾ ਦਰਜਾ ਵੀ ਹਾਸਲ ਕਰ ਲਿਆ।
- ਮਿਹਨਤ ਲਿਆਈ ਹੈ ਰੰਗ, ਆਪਣੀ ਪੁੱਤਰੀ ’ਤੇ ਹੈ ਸਾਨੂੰ ਮਾਣ : ਪਿਤਾ ਦੇਵਤਾ ਪ੍ਰਕਾਸ਼ ਅਤੇ ਮਾਤਾ ਅਨਿਤਾ ਸ਼ਰਮਾ
ਕੌਸਤੁੰਭ ਦੇ ਪਿਤਾ ਦੇਵਤਾ ਪ੍ਰਕਾਸ਼ ਅਤੇ ਮਾਤਾ ਅਨਿਤਾ ਸ਼ਰਮਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ। ਉਸ ਨੂੰ ਉਸ ਦੀ ਮਿਹਨਤ ਅਤੇ ਕਰਮਾਂ ਦਾ ਫਲ ਮਿਲਿਆ ਹੈ। ਉਸ ਨੇ ਦ੍ਰਿੜ੍ਹ ਇਰਾਦੇ ਨਾਲ ਵਿਦੇਸ਼ ਜਾ ਕੇ ਸੰਘਰਸ਼ ਕਰਦਿਆਂ ਇਹ ਉਪਲੱਬਧੀ ਹਾਸਲ ਕੀਤੀ ਹੈ। ਮਾਪਿਆਂ ਨੂੰ ਇਸ ਦੇ ਬਿਨਾਂ ਹੋਰ ਕੀ ਚਾਹੀਦਾ ਹੈ। ਕੌਸਤੁੰਭ ਨੂੰ ਵਿਦੇਸ਼ ਭੇਜਣ ਅਤੇ ਉਸ ਦੀ ਪੜ੍ਹਾਈ ਵਿੱਚ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਭਰਪੂਰ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਧੀ ਦੇ ਜਨਮ ਤੋਂ ਹੀ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਹ ਵੱਡੀ ਹੋ ਕੇ ਕੋਈ ਅਜਿਹੀ ਪ੍ਰਾਪਤੀ ਕਰੇਗੀ, ਜਿਸ ਨਾਲ ਪੂਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਛਾ ਸੀ ਕਿ ਧੀ ਭਾਰਤ ਵਿੱਚ ਆਈਪੀਐੱਸ ਅਧਿਕਾਰੀ ਬਣੇ, ਪਰ ਇਹ ਕਦੇ ਨਹੀਂ ਸੋਚਿਆ ਸੀ ਕਿ ਉਹ ਕੈਨੇਡਾ ਦੀ ਪੁਲਿਸ ਸੇਵਾ ਵਿੱਚ ਸ਼ਾਮਲ ਹੋ ਕੇ ਅਜਿਹਾ ਅਹੁਦਾ ਹਾਸਲ ਕਰੇਗੀ। ਰਾਤ ਜਦੋਂ ਨਿਯੁਕਤੀ ਹੋ ਜਾਣ ਪਤਾ ਲੱਗਿਆ ਤਾਂ ਖੁਸ਼ੀ ਨਹੀਂ ਸੰਭਾਲੀ ਜਾ ਰਹੀ। ਦੇਵਤਾ ਪ੍ਰਕਾਸ਼ ਨੇ ਕਿਹਾ ਕਿ ਉਹ ਇਸ ਹੋਣਹਾਰ ਧੀ ਦਾ ਪਿਤਾ ਬਣਨ ਦਾ ਮਾਣ ਬਖ਼ਸ਼ਣ ਲਈ ਪਰਮਾਤਮਾ ਦਾ ਦਿਲੋਂ ਧੰਨਵਾਦ ਕਰਦੇ ਹਨ। ਕੌਸਤੁੰਭ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਉਸ ਦੇ ਮਾਪਿਆਂ ਸਗੋਂ ਪੂਰੇ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ। ਉਸ ਦੀ ਸਫ਼ਲਤਾ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣੀ ਹੈ।