ਭੰਮੇ ਕਲਾਂ ਦੇ ਦਲਜੀਤ ਸਿੰਘ ਦਾ ਹੋਇਆ ਸਸਕਾਰ, ਮਾਹੌਲ ਹੋਇਆ ਗਮਗੀਨ ਜ਼ਿਲ੍ਹਾ ਮਾਨਸਾ ਦੇ ਪਿੰਡ ਭੰਮੇ ਕਲਾਂ
Publish Date: Thu, 05 Nov 2026 06:49 PM (IST)
Updated Date: Fri, 06 Nov 2026 04:03 AM (IST)
* 10 ਦਿਨਾਂ ਬਾਅਦ ਹੋਇਆ ਦਲਜੀਤ ਦਾ ਸਸਕਾਰ ਫ਼ੋਟੋ : 7, 8, 9, 11, 12, 13 ਐੱਮਏਐੱਨ ਕੈਪਸ਼ਨ : ਦਲਜੀਤ ਸਿੰਘ ਦੇ ਸਸਕਾਰ ਸਮੇਂ ਦੀ ਤਸਵੀਰ। ਕੈਪਸ਼ਨ : ਦਲਜੀਤ ਸਿੰਘ ਦਾ ਪੁੱਤਰ ਤੇ ਹੋਰ ਭਾਵੁਕ ਪਲਾਂ ਦੌਰਾਨ। ਕੈਪਸ਼ਨ : ਦਲਜੀਤ ਸਿੰਘ ਦੀ ਫ਼ਾਈਲ ਫ਼ੋਟੋ। ਕੈਪਸ਼ਨ : ਸਸਕਾਰ ਦੇ ਪਹਿਲਾਂ ਦਲਜੀਤ ਸਿੰਘ ਦਾ ਪਿਤਾ ਜਰਨੈਲ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਕੈਪਸ਼ਨ : ਦਲਜੀਤ ਸਿੰਘ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੀਆਂ ਹੋਈਆਂ ਔਰਤਾਂ। ਕੈਪਸ਼ਨ : ਦਲਜੀਤ ਸਿੰਘ ਦੇ ਸਸਕਾਰ ਸਮੇਂ ਦੀ ਤਸਵੀਰ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਨੇੜਲੇ ਪਿੰਡ ਭੰਮੇ ਕਲਾਂ ਵਾਸੀ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ ਹੋਣ ਮਗਰੋਂ ਅੱਜ 10ਵੇਂ ਦਿਨ ਉਸ ਦੇ ਜੱਦੀ ਪਿੰਡ ਸਸਕਾਰ ਕਰ ਦਿੱਤਾ ਗਿਆ। ਉਸ ਦੀ ਭੈਣ ਅਮਰਜੀਤ ਕੌਰ ਚੰਡੀਗੜ੍ਹ ਤੋਂ ਇਕ ਐਂਬੂਲੈਂਸ ’ਚ ਦਲਜੀਤ ਸਿੰਘ ਦੀ ਲਾਸ਼ ਪਿੰਡ ਦੇ ਸਮਸ਼ਾਨਘਾਟ ’ਚ ਲੈ ਕੇ ਆਈ। ਅੱਜ ਬਾਅਦ ਦੁਪਹਿਰ ਗਮਗੀਨ ਮਾਹੌਲ ’ਚ ਸਸਕਾਰ ਕਰ ਦਿੱਤਾ ਗਿਆ। ਹਾਈਕੋਰਟ ਦੇ ਹੁਕਮਾਂ ’ਤੇ ਸਸਕਾਰ ਦੇ ਪਹਿਲਾਂ ਪਿੰਡ ’ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਤੇ ਪਿੰਡ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ। ਮ੍ਰਿਤਕ ਦਲਜੀਤ ਕੌਰ ਦੀ ਭੈਣ ਅਮਰਜੀਤ ਕੌਰ ਨੇ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਦੌਰਾਨ ਪਰਿਵਾਰ ਦੇ ਮੈਂਬਰ ਤੇ ਪਿੰਡ ਦੇ ਲੋਕ ਮੌਜੂਦ ਰਹੇ। ਹਾਈਕੋਰਟ ਵੱਲੋਂ ਦਲਜੀਤ ਸਿੰਘ ਦੇ ਅੰਤਿਮ ਸੰਸਕਾਰ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਦੇ ਪਹੁੰਚਣ ’ਤੇ ਰੋਕ ਲਗਾਈ ਗਈ ਸੀ। ਦਲਜੀਤ ਸਿੰਘ ਆਪਣੇ ਪਿੱਛੇ ਪਤਨੀ, ਦੋ ਬੱਚੇ (ਇਕ ਪੁੱਤਰ ਤੇ ਇਕ ਧੀ) ਤੋਂ ਇਲਾਵਾ ਮਾਤਾ-ਪਿਤਾ ਛੱਡ ਗਿਆ ਹੈ। ਕੱਲ੍ਹ ਬੱਚਤ ਭਵਨ ਪਹੁੰਚੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦਲਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਦਲਜੀਤ ਸਿੰਘ ਦੀ ਮੌਤ 27 ਅਕਤੂਬਰ 2026 ਨੂੰ ਹੋਈ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਲੋਕਾਂ ਨੇ ਨੈਸ਼ਨਲ ਹਾਈਵੇ ਤੇ ਭੰਮਾ ਕਲਾਂ ਵਿਖੇ ਧਰਨਾ ਦਿੱਤਾ ਤੇ ਫ਼ਿਰ ਪਰਵਿੰਦਰ ਸਿੰਘ ਝੋਟਾ ਦੇ ਧਰਨੇ ’ਚ ਪ੍ਰਦਰਸ਼ਨਕਾਰੀ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਦ ਲਿਆ ਰਹੇ ਸਨ ਤਾਂ ਰਮਦਿੱਤਾ ਚੌਕ ਵਿਖੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਹੋ ਗਿਆ। ਇਸ ਦੌਰਾਨ ਪੁਲਿਸ ਦਲਜੀਤ ਸਿੰਘ ਦੀ ਦੇਹ ਨੂੰ ਆਪਣੇ ਕਬਜ਼ੇ ’ਚ ਲੈ ਕੇ ਏਮਜ਼ ਲੈ ਗਈ ਅਤੇ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਦਕਿ ਪੁਲਿਸ ਵੱਲੋਂ ਇਹ ਮਾਮਲਾ ਕਤਲ ਦਾ ਦੱਸਿਆ ਗਿਆ। ਪੁਲਿਸ ਨੇ ਬਠਿੰਡਾ ਏਮਜ਼ ’ਚ ਦਲਜੀਤ ਸਿੰਘ ਦਾ ਪੋਸਟਮਾਰਟਮ ਕਰਵਾ ਦਿੱਤਾ। ਇਸ ਦੇ ਬਾਅਦ ਉਸ ਦੇ ਪਿਤਾ ਜਰਨੈਲ ਸਿੰਘ ਨੇ ਉਸ ਦੀ ਪਤਨੀ, ਭੈਣ ਅਤੇ ਮਾਂ ਜੋ ਧਰਨੇ ਵਿੱਚ ਬੈਠੇ ਸਨ ਨੂੰ ਅੰਤਿਮ ਸੰਸਕਾਰ ਲਈ ਪਿੰਡ ਵਾਪਸ ਆਉਣ ਦੀ ਅਪੀਲ ਕੀਤੀ। ਮ੍ਰਿਤਕ ਦੀ ਦਲਜੀਤ ਦੀ ਭੈਣ ਅਮਰਜੀਤ ਕੌਰ ਨੇ ਹਾਈਕੋਰਟ ਵਿੱਚ ਦਲਜੀਤ ਸਿੰਘ ਦਾ ਦੁਆਰਾ ਪੋਸਟਮਾਰਟਮ ਕਰਵਾਉਣ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕਰ ਦਿੱਤੀ। ਹਾਈ ਕੋਰਟ ਵੱਲੋਂ ਪੀਜੀਆਈ ਚੰਡੀਗੜ੍ਹ ਤੋਂ ਪੋਸਟਮਾਰਟਮ ਕਰਵਾਉਣ ਬਾਅਦ ਸਸਕਾਰ ਵੀ ਚੰਡੀਗੜ੍ਹ ’ਚ ਹੀ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਸਨ। ਪਰ ਜਦ ਪੋਸਟਮਾਰਟਮ ਹੋ ਗਿਆ ਤਾਂ ਪਰਿਵਾਰ ਵੱਲੋਂ ਉਸ ਦਾ ਸਸਕਾਰ ਭੰਮੇ ਕਲਾਂ ਕੀਤੇ ਜਾਣ ਦੀ ਮੰਗ ਕੀਤੀ। ਹਾਈਕੋਰਟ ਵੱਲੋਂ ਪਿੰਡ ਭੰਮੇ ਕਲਾਂ ਵਿੱਚ ਅੰਤਿਮ ਸੰਸਕਾਰ ਕਰਨ ਦੀ ਮਨਜ਼ੂਰੀ ਦਿੱਤੀ ਗਈ, ਜਿਸ ਦੇ ਬਾਅਦ ਅੱਜ ਸਸਕਾਰ ਪਿੰਡ ਕੀਤਾ ਗਿਆ। ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਕਿਹਾ ਕਿ ਇਹ ਸਸਕਾਰ ਪਰਿਵਾਰ ਦੀ ਸਹਿਮਤੀ ਨਾਲ ਹੋ ਰਿਹਾ ਹੈ।