- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਸ਼ਹਿਰ ਵਿੱਚ ਅੱਜ ਰ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਮਾਨਸਾ ਸ਼ਹਿਰ ਵਿੱਚ ਅੱਜ ਰਾਤ ਸਿਵਲ ਡਿਫੈਂਸ ਏਅਰ ਰੇਡ ਬਲੈਕ ਆਊਟ ਮੌਕ ਡਰਿੱਲ ਕਰਵਾਈ ਗਈ। ਇਸ ਸਬੰਧੀ ਬਸ ਸਟੈਂਡ ਮਾਨਸਾ ਤੋਂ ਕੋਰਟ ਰੋਡ ਮਾਨਸਾ (ਆਲੇ ਦੁਆਲੇ ਤੱਕ ਦੇ ਏਰੀਏ) ਵਿੱਚ ਬਲੈਕ ਆਊਟ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਅਯੂਸ਼ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕ੍ਰਿਤਿਕਾ ਗੋਇਲ ਨੇ ਉਪ ਮੰਡਲ ਮੈਜਿਸਟਰੇਟ ਨਵਦੀਪ ਕੁਮਾਰ ਤੇ ਹੋਰਨਾਂ ਅਧਿਕਾਰੀਆਂ ਸਮੇਤ ਮੌਕ ਡਰਿੱਲ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਦੁਸ਼ਮਣਾਂ ਵੱਲੋਂ ਕੀਤੇ ਜਾਣ ਵਾਲੇ ਸੰਭਾਵੀ ਹਵਾਈ ਹਮਲੇ ਮੌਕੇ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੀ ਤਿਆਰੀ ਵਜੋਂ ਜ਼ਿਲ੍ਹਾ ਪ੍ਰਸ਼ਾਸ਼ਨ, ਸਿਵਲ ਡਿਫੈਂਸ, ਪੁਲਿਸ ਵਿਭਾਗ, ਪੰਜਾਬ ਹੋਮ ਗਾਰਡਜ਼, ਸਿਹਤ ਵਿਭਾਗ, ਫਾਇਰ ਬ੍ਰਿਗੇਡ ਆਦਿ ਦੇ ਤਾਲਮੇਲ ਉਤੇ ਅਧਾਰਿਤ ਮੌਕ ਡਰਿੱਲ ਕਰਵਾਈ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਕੇਵਲ ਅਭਿਆਸ ਵਜੋਂ ਕਰਵਾਈ ਗਈ ਹੈ ਤਾਂ ਕਿ ਲੋੜ ਪੈਣ ਉੱਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਮੁਸਤੈਦੀ ਨਾਲ ਨਜਿੱਠਿਆ ਜਾ ਸਕੇ।
ਮੌਕ ਡਰਿੱਲ ਦੌਰਾਨ ਸ਼ਹਿਰ ਦੇ ਇਕ ਕਾਲਜ ਦੀ ਇਮਾਰਤ ਉਤੇ ਹਵਾਈ ਹਮਲਾ ਹੁੰਦਾ ਦਰਸਾਇਆ ਗਿਆ ਅਤੇ ਇਸ ਉਪਰੰਤ ਕਿਵੇਂ ਵੱਖ ਵੱਖ ਵਿਭਾਗ ਤਾਲਮੇਲ ਨਾਲ ਕੰਮ ਕਰਦੇ ਹੋਏ ਜਾਨੀ ਨੁਕਸਾਨ ਨੂੰ ਘੱਟ ਕਰਨ ਲਈ ਫੁਰਤੀ ਨਾਲ ਕਰਵਾਈ ਅਮਲ ਵਿੱਚ ਲਿਆਂਦੇ ਹਨ, ਉਸ ਕਾਰਵਾਈ ਦਾ ਪ੍ਰਦਰਸ਼ਨ ਕੀਤਾ ਗਿਆ। ਹਵਾਈ ਹਮਲੇ ਉਪਰੰਤ ਸਿਵਲ ਡਿਫੈਂਸ, ਪ੍ਰਸ਼ਾਸ਼ਨ ਅਤੇ ਪੁਲਿਸ ਦੇ ਜਵਾਨ ਜ਼ਖਮੀਆਂ ਨੂੰ ਐਂਬੂਲੈਸਾਂ ਰਾਹੀਂ ਹਸਪਤਾਲ ਲਿਜਾਉਣ, ਫਾਇਰ ਬ੍ਰਿਗੇਡ ਗੱਡੀ ਰਾਹੀਂ ਇਮਾਰਤ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ, ਵੱਖ ਵੱਖ ਥਾਈਂ ਲੱਗੀ ਅੱਗ ਨੂੰ ਬੁਝਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੇ ਹਨ। ਹਮਲਾ ਹੁੰਦੇ ਸਾਰ ਹੀ ਬਿਜਲੀ ਬੰਦ ਦੀ ਸਥਿਤੀ ਦਰਸਾਈ ਗਈ ਅਤੇ ਉੱਚੀ ਨੀਵੀਂ ਅਵਾਜ਼ ਦੇ ਸਾਈਰਨ ਵਜਾ ਕੇ ਲੋਕਾਂ ਨੂੰ ਖਤਰੇ ਬਾਰੇ ਸੁਚੇਤ ਕੀਤਾ ਗਿਆ ਤਾਂ ਕਿ ਨਿਰਧਾਰਤ ਖੇਤਰ ਵਿੱਚ ਕੋਈ ਵੀ ਰੌਸ਼ਨੀ ਨਾ ਕਰੇ। ਇਸ ਮੌਕੇ ਸਿਵਲ ਡਿਫੈਂਸ ਤੋਂ ਇੰਸਪੈਕਟਰ ਮੁਨੀਸ਼ ਅਹੂਜਾ, ਪਲਟੂਨ ਕਮਾਂਡਰ ਹਰਦੀਪ ਸਿੰਘ ਹੋਮਗਾਰਡ ਤੋਂ ਹਵਲਦਾਰ ਇੰਸਟ੍ਰਕਟਰ ਜਸਪਾਲ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ ਡਾ ਪਰਮਜੀਤ ਸਿੰਘ ਭੋਗਲ, ਤਹਿਸੀਲਦਾਰ ਵਿਕਰਮ ਗੁੰਬਰ, ਸਹਿਤ ਵਿਭਾਗ ਤੋਂ ਡਾਕਟਰ ਦਮਨਪ੍ਰੀਤ ਸਿੰਘ ਵੀ ਹਾਜ਼ਰ ਸਨ।