ਮਾਨਸਾ ਝੋਟਾ ਕਤਲ ਕਾਂਡ, ਮਾਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ : ਚੌਹਾਨ ਬੇਸ਼ੱਕ ਮਾਨਸਾ ਝੋਟਾ ਕਤਲ ਕਾਂਡ ਇਨਸਾਫ
Publish Date: Wed, 28 Oct 2026 03:47 PM (IST)
Updated Date: Wed, 28 Oct 2026 03:49 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਬੇਸ਼ੱਕ ਮਾਨਸਾ ਝੋਟਾ ਕਤਲ ਕਾਂਡ ਇਨਸਾਫ਼ ਮੋਰਚਾ ਦਾ ਸੰਘਰਸ਼ 16ਵੇਂ ਦਿਨ ਮੌਕੇ ਲਗਾਤਾਰ ਡਰੱਗ ਮਾਫ਼ੀਆ, ਨਸ਼ਾ ਤਸਕਰਾਂ ਤੇ ਸਿਸਟਮ ਖਿਲਾਫ਼ ਡਟਿਆ ਹੋਇਆ ਹੈ। ਇਸ ਵਿਆਪਕ ਨੂੰ ਅੰਦੋਲਨ ਠਲ ਪਾਉਣ ’ਤੇ ਇਨਸਾਫ਼ ਦੇਣ ਵਿਚ ਸੂਬਾ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਅੰਦੋਲਨ ਤੇ ਮੰਗਾਂ ਸਬੰਧੀ ਦਿੱਤੇ ਬਿਆਨ ਸਰਕਾਰ ਦੀ ਨਸ਼ਿਆਂ ਪ੍ਰਤੀ ਸੰਵੇਦਨਸ਼ੀਲਤਾ ਆਪਣੇ ਆਪ ਬਿਆਨ ਹੋ ਰਹੀ ਹੈ। ਸਰਕਾਰ ਨੂੰ ਅਸਲੀਅਤ ਸਮਝਣ ਦੀ ਲੋੜ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੌਹਾਨ ਨੇ ਧਰਨੇ ਮੌਕੇ ਸੰਬੋਧਨ ਕਰਦਿਆਂ ਕੀਤਾ। ਨਸ਼ਿਆਂ ਕਾਰਨ ਹੋ ਰਹੀਆਂ ਨੋਜਵਾਨ ਮੌਤਾਂ ਨੂੰ ਰੋਕਣ ਕਰਨ ਦੀ ਬਜਾਏ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕੇਵਲ ਸਰਕਾਰੀ ਪੈਸੇ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ। ਉਨ੍ਹਾਂ ਪਰਮਿੰਦਰ ਸਿੰਘ ਝੋਟੇ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਹੋਏ ਪੰਜਾਬ ਦੇ ਨੌਜਵਾਨਾ ਵੱਲੋਂ ਆਪ ਮੁਹਾਰੇ ਐਂਟੀ ਡਰੱਗਜ਼ ਕਮੇਟੀਆਂ ਦਾ ਗਠਨ ਕਰਕੇ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਪਰਿਵਾਰ ਤੇ ਐਕਸ਼ਨ ਕਮੇਟੀ ਵੱਲੋਂ ਪ੍ਰਵਾਨਿਤ 14 ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੀ ਲਗਾਤਾਰਤਾ ਸਬੰਧਤ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਹੋਈ ਮੌਤ ਖ਼ਿਲਾਫ਼ ਪੀੜ੍ਹਤ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਮੌਕੇ ਪੁਲਿਸ ਵੱਲੋਂ ਆਮ ਲੋਕਾਂ ਤੇ ਆਗੂਆਂ ’ਤੇ ਲਾਠੀਚਾਰਜ ਕਰਨ ਡੈੱਡ ਬੌਡੀ ਪਰਿਵਾਰ ਦੀ ਮਰਜ਼ੀ ਉਲਟ ਲੈਜਾਣ ਦੀ ਨਿਖੇਧੀ ਕੀਤੀ ਤੇ ਡਿਟੇਨ ਕੀਤੇ ਗਏ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ। ਸਾਥੀ ਚੌਹਾਨ ਨੇ ਧਰਨੇ ਕਾਮਯਾਬੀ ਲਈ ਆਮ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰੂਪ ਸਿੰਘ ਢਿੱਲੋਂ, ਰਤਨ ਭੋਲਾ, ਬੂਟਾ ਸਿੰਘ ਬਰਨਾਲਾ, ਬਲਵੰਤ ਸਿੰਘ ਫੱਕਰ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਭਜਨ ਸਿੰਘ ਆਦਿ ਆਗੂ ਹਾਜ਼ਰ ਸਨ।