ਜ਼ਿਲ੍ਹਾ ਮੈਜਿਸਟ੍ਰੇਟ ਦਾ ਵੱਡਾ ਫ਼ੈਸਲਾ: ਮਾਨਸਾ ਸ਼ਹਿਰ 'ਨੋ ਡਰੋਨ ਜ਼ੋਨ' ਘੋਸ਼ਿਤ, ਡਰੋਨ ਉਡਾਉਣ 'ਤੇ ਪੂਰਨ ਪਾਬੰਦੀ
ਹੁਕਮਾਂ ’ਚ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਦੇ ਅੱਜ 20.10.2026 ਨੂੰ ਮਾਨਸਾ ਦੌਰੇ ਦੌਰਾਨ ਪਹਿਲਾਂ ਹੈਲੀਪੈਡ ਵਾਲੀ ਜਗ੍ਹਾ (ਨਵੀਂ ਅਨਾਜ ਮੰਡੀ ਮਾਨਸਾ) ਅਤੇ ਸਵ. ਪਰਵਿੰਦਰ ਸਿੰਘ ਝੋਟਾ ਦੇ ਨਿਵਾਸ ਵਾਟਰ ਵਰਕਸ ਰੋਡ, ਸੈਂਟਰਲ ਪਾਰਕ ਦੇ ਨੇੜੇ ਤੋਂ 2 ਕਿਲੋਮੀਟਰ ਦੇ ਦਾਇਰੇ ਨੂੰ ਰੈੱਡ ਜ਼ੋਨ ਘੋਸ਼ਿਤ ਕਰਕੇ ਡਰੋਨ 'ਤੇ ਪਾਬੰਦੀ ਲਗਾਈ ਗਈ ਸੀ।
Publish Date: Tue, 20 Oct 2026 12:37 PM (IST)
Updated Date: Tue, 20 Oct 2026 12:41 PM (IST)
ਜਾਗਰਣ ਸੰਵਾਦਦਾਤਾ, ਮਾਨਸਾ। ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਨੇ ਅੱਜ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇੱਕ ਵੱਡਾ ਫ਼ੈਸਲਾ ਲਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 (BNSS) ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅੱਜ ਮਿਤੀ 20.10.2026 ਨੂੰ ਮਾਨਸਾ ਸ਼ਹਿਰ ਦੇ ਸਾਰੇ ਖੇਤਰਾਂ ਨੂੰ ਰੈੱਡ ਜ਼ੋਨ (No Drone Zone) ਘੋਸ਼ਿਤ ਕਰਦਿਆਂ ਡਰੋਨ ਕੈਮਰੇ ਉਡਾਉਣ 'ਤੇ ਪੂਰਨ ਰੂਪ ’ਚ ਪਾਬੰਦੀ ਲਗਾ ਦਿੱਤੀ ਹੈ।
ਹੁਕਮਾਂ ’ਚ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਦੇ ਅੱਜ 20.10.2026 ਨੂੰ ਮਾਨਸਾ ਦੌਰੇ ਦੌਰਾਨ ਪਹਿਲਾਂ ਹੈਲੀਪੈਡ ਵਾਲੀ ਜਗ੍ਹਾ (ਨਵੀਂ ਅਨਾਜ ਮੰਡੀ ਮਾਨਸਾ) ਅਤੇ ਸਵ. ਪਰਵਿੰਦਰ ਸਿੰਘ ਝੋਟਾ ਦੇ ਨਿਵਾਸ ਵਾਟਰ ਵਰਕਸ ਰੋਡ, ਸੈਂਟਰਲ ਪਾਰਕ ਦੇ ਨੇੜੇ ਤੋਂ 2 ਕਿਲੋਮੀਟਰ ਦੇ ਦਾਇਰੇ ਨੂੰ ਰੈੱਡ ਜ਼ੋਨ ਘੋਸ਼ਿਤ ਕਰਕੇ ਡਰੋਨ 'ਤੇ ਪਾਬੰਦੀ ਲਗਾਈ ਗਈ ਸੀ।
ਪਰ ਹੁਣ ਸੀਨੀਅਰ ਕਪਤਾਨ ਪੁਲਿਸ (SSP) ਮਾਨਸਾ ਵੱਲੋਂ ਭੇਜੇ ਗਏ ਪੱਤਰ ਤੋਂ ਬਾਅਦ ਲਿਖਿਆ ਗਿਆ ਕਿ ਵੀ.ਵੀ.ਆਈ.ਪੀ. (VVIP) ਦੀ ਸੁਰੱਖਿਆ ਨੂੰ ਵੇਖਦਿਆਂ ਪੂਰੇ ਮਾਨਸਾ ਸ਼ਹਿਰ ਨੂੰ ਹੀ ਰੈੱਡ ਜ਼ੋਨ ਘੋਸ਼ਿਤ ਕਰਕੇ 'ਨੋ ਡਰੋਨ ਜ਼ੋਨ' ਬਣਾਇਆ ਜਾਵੇ ਅਤੇ ਕਿਸੇ ਨੂੰ ਵੀ ਡਰੋਨ ਉਡਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਇਸੇ ਦੇ ਮੱਦੇਨਜ਼ਰ ਡੀ.ਐੱਮ. ਨੇ ਪੂਰੇ ਸ਼ਹਿਰ ’ਚ ਡਰੋਨ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਇਹ ਪਾਬੰਦੀ ਵੀ.ਵੀ.ਆਈ.ਪੀ./ਵੀ.ਆਈ.ਪੀ. ਨਾਲ ਆਉਣ ਵਾਲੀ ਅਧਿਕਾਰਤ ਸੋਸ਼ਲ ਮੀਡੀਆ ਟੀਮ 'ਤੇ ਲਾਗੂ ਨਹੀਂ ਹੋਵੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ BNSS ਦੀ ਧਾਰਾ 163 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।