ਸਵ. ਨੇਤਰਦਾਨੀ ਰਚਨਾ ਰਾਣੀ ਦੀ ਪਹਿਲੀ ਬਰਸੀ ਮੌਕੇ ਲਗਾਇਆ ਲੰਗਰ
ਸਵ. ਰਚਨਾ ਰਾਣੀ ਦੀ ਪਿਛਲੇ ਸਾਲ ਸੰਖੇਪ
Publish Date: Sat, 29 Aug 2026 04:05 PM (IST)
Updated Date: Sat, 29 Aug 2026 04:07 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਸਵ. ਰਚਨਾ ਰਾਣੀ ਦੀ ਪਿਛਲੇ ਸਾਲ ਸੰਖੇਪ ਬੀਮਾਰੀ ਤੋਂ ਬਾਅਦ ਮੌਤ ਹੋਣ ’ਤੇ ਉਨ੍ਹਾਂ ਦੇ ਪੁੱਤਰ ਅਕਸ਼ੈ ਗਰਗ ਵੱਲੋਂ ਮਾਤਾ ਜੀ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ ਸਨ ਅਤੇ ਸਮਾਜਸੇਵੀ ਪਰਿਵਾਰ ਵਲੋਂ ਅੱਜ ਮਹਾਨ ਨੇਤਰਦਾਨੀ ਦੀ ਪਹਿਲੀ ਬਰਸੀ ਮੌਕੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਜ਼ਰੂਰਤਮੰਦ ਲੋਕਾਂ ਲਈ ਲੰਗਰ ਲਗਾਕੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਮੌਕੇ ਮ੍ਰਿਤਕਾ ਦੇ ਪਤੀ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਰਚਨਾ ਰਾਣੀ ਦਾ ਇਸ ਸੰਸਾਰ ਚੋਂ ਚਲੇ ਜਾਣਾ ਸਾਡੇ ਗਰਗ ਪਰਿਵਾਰ ਲਈ ਹੀ ਨਹੀਂ, ਸਗੋਂ ਭਾਈਚਾਰੇ ਅਤੇ ਰਿਸ਼ਤੇਦਾਰਾਂ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੂਲਦੂ ਰਾਮ ਨੰਦਗੜ੍ਹ, ਮਾਸਟਰ ਤੀਰਥ ਸਿੰਘ ਮਿੱਤਲ, ਅਮ੍ਰਿਤ ਸਿੰਘ ਮਿੱਤਲ, ਬਿੰਦਰਪਾਲ ਗਰਗ, ਯੁਕੇਸ਼ ਸੋਨੂੰ, ਕ੍ਰਿਸ਼ਨ ਬਾਂਸਲ, ਕੌਂਸਲਰ ਭੂਸ਼ਨ, ਤਰਸੇਮ ਜੋਗਾ, ਵਿਨੇਪਾਲ ਗੋਇਲ, ਰਾਮ ਪਾਲ ਸ਼ਰਮਾ, ਰੂਲਦੂ ਰਾਮ ਬਾਂਸਲ, ਰਮੇਸ਼ ਜਿੰਦਲ, ਜੋਨੀ ਜਿੰਦਲ ਹਾਜ਼ਰ ਸਨ।