ਕਾਰਪੋਰੇਟ ਘਰਾਣੇ ਨੂੰ ਕਿਰਤ ਵੇਚਣ ਖ਼ਿਲਾਫ਼ ਨਾਅਰੇਬਾਜ਼ੀ
ਮੋਦੀ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕਰਕੇ
Publish Date: Wed, 01 Apr 2026 06:34 PM (IST)
Updated Date: Thu, 02 Apr 2026 04:08 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਕੇਂਦਰ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕਰਕੇ ਮਜ਼ਦੂਰਾਂ ਦੇ ਹੱਕ ਵਿੱਚ ਬਣਾਏ ਕਿਰਤ ਕਾਨੂੰਨਾਂ ਨੂੰ ਭੰਗ ਕਰਕੇ ਲਿਆਂਦੇ ਚਾਰ ਸਿਵਲ ਕੋਡ ਮੋਦੀ ਸਰਕਾਰ ਨਮ ਦੇਸ਼ ਦੇ ਮਜ਼ਦੂਰਾਂ ਨੂੰ ਦੁਆਰਾ ਗੁਲਾਮੀ ਵੱਲ ਧੱਕ ਦੇਣਗੇ। ਕੇਂਦਰ ਸਰਕਾਰ ਨੇ ਦੇਸ਼ ਦੇ ਸਵੈ-ਮਾਣ ਤੇ ਪ੍ਰਭੂਸੱਤਾ ਨੂੰ ਗਿਆਰ੍ਹਵੀਂ ਰੱਖ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਦਲਾਲ ਹੀ ਨਹੀਂ ਬਲਕਿ ਸਾਮਰਾਜਵਾਦ ਦੀ ਪਿੱਠੂ ਹੈ। ਪਾਰਲੀਮੈਂਟ ’ਚ ਪਾਸ ਕੀਤੇ ਜਾਣ ਵਾਲੇ ਚਾਰ ਲੇਬਰ ਕੋਡ ਖ਼ਿਲਾਫ਼ ਦੇਸ਼ ਪੱਧਰੀ ਕਾਲਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਮੋਦੀ ਸਰਕਾਰ ਖ਼ਿਲਾਫ਼ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨ (ਏਕਟੂ), ਪੱਲੇਦਾਰ ਯੂਨੀਅਨਾਂ, ਕਿਸਾਨ ਯੂਨੀਅਨਾਂ ਅਤੇ ਲਿਬਰੇਸ਼ਨ ਵੱਲੋਂ ਕਾਲੇ ਝੰਡਿਆਂ ਨਾਲ ਮੁਜ਼ਾਹਰਾ ਕੀਤਾ ਅਤੇ ਰੇਲਵੇ ਸਟੇਸ਼ਨ ਤੇ ਲੇਬਰ ਚੌਕ ਵਿੱਚ ਅਰਥੀ ਫੂਕੀ ਗਈ। ਇਸ ਮੌਕੇ ਸੀਪੀਆਈ ਐਮਐਲ ਲਿਬਰੇਸ਼ਨ ਅਤੇ ਏਕਟੂ ਦੇ ਸੂਬਾ ਪ੍ਰਧਾਨ ਦੇ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਏਕਟੂ ਦੇ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬੋਹਾ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਨਿਰਮਲ ਸਿੰਘ ਸੈਕਟਰੀ ਅਮ੍ਰਿਤਪਾਲ ਸਿੰਘ ਐਫ਼ਸੀਆਈ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਸੁਰੇਸ਼ ਸਿੰਘ, ਸੈਕਟਰੀ ਕਸ਼ਮੀਰ ਸਿੰਘ, ਲਿਬਰੇਸ਼ਨ ਦੇ ਤਹਿਸੀਲ ਸਕੱਤਰ ਲਖਵਿੰਦਰ ਸਿੰਘ ਲੱਖੀ, ਤਰਸੇਮ ਬਹਾਦਰਪੁਰ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਘਰਾਂਗਣਾ ਭੋਲਾ ਗੜਦੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਭਜਨ ਸਿੰਘ ਘੁੰਮਣ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਤੇਜ ਸਿੰਘ ਬਰ੍ਹੇ ਦਰਸ਼ਨ ਸਿੰਘ ਮਘਾਣੀਆ, ਭੋਲਾ ਸਿੰਘ ਅੜਕਵਾਸੀਆ, ਜੁੰਮਾ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਟਰੰਪ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਚ ਭੁਗਤ ਰਹੀ ਹੈ।
ਇਸ ਕਰਕੇ ਹੀ ਮੁਨਾਫ਼ੇ ਦੀ ਹੋੜ ’ਚ ਕਿਰਤ ਕਾਨੂੰਨ ਭੰਗ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਤਕਨੀਕੀ ਦੇ ਇਸ ਯੁੱਗ ਵਿਚ ਕੰਮ ਦੇ ਘੰਟੇ 6 ਕੀਤੇ ਜਾਣ ਮਜ਼ਦੂਰਾਂ ਦੀਆਂ ਘੱਟੋ ਘੱਟ ਉਜ਼ਰਤਾਂ ਵਿਚ ਵਾਧਾ ਕੀਤਾ ਜਾਵੇ ਪਰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਮਜ਼ਦੂਰਾਂ ਦੇ ਹੱਕਾਂ ਨੂੰ ਅਣਗੌਲਿਆਂ ਕਰਕੇ ਚਾਰ ਲੇਬਰ ਕੋਡ ਨੂੰ ਲਾਗੂ ਕਰਨ ਜਾ ਰਿਹਾ ਹੈ ਚਾਰ ਲੇਬਰ ਨੂੰ ਲਾਗੂ ਕਰਨ ਦਾ ਭਾਵ ਕਿਰਤੀਆਂ ਨੂੰ ਮੱਧ ਯੁੱਗ ਵਿਚ ਧੱਕਣਾ। ਉਨ੍ਹਾਂ ਅਮਰੀਕਾ ਇਜਰਾਇਲ ਵੱਲੋਂ ਬੇਲੋੜੀ ਇਰਾਨ ਖ਼ਿਲਾਫ਼ ਜੰਗ ਖ਼ਿਲਾਫ਼ ਦਾ ਮੋਦੀ ਦਾ ਅਮਰੀਕਾ ਦੇ ’ਚ ਭੁਗਤਣਾ ਸਾਡੀ ਵਿਦੇਸ਼ ਨੀਤੀ ਦੇ ਖ਼ਿਲਾਫ਼ ਹੈ, ਜਿਸਦਾ ਖਮਿਆਜ਼ਾ ਪੂਰੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ ।