ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ 'ਚ ਜੀਤਸਰ ਸਕੂਲ ਦੀ ਚੜ੍ਹਾਈ, ਚਾਰੇ ਵੇਟ ਕੈਟਾਗਰੀਆਂ 'ਚ ਚਾਰੇ ਸੋਨ ਤਮਗੇ ਜਿੱਤ ਕੇ ਰਚਿਆ ਇਤਿਹਾਸ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਾਂ ਦੇ ਅੰਡਰ
Publish Date: Sat, 21 Nov 2026 05:55 PM (IST)
Updated Date: Sat, 21 Nov 2026 05:58 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਾਂ ਦੇ ਅੰਡਰ-11 ਕੁਸ਼ਤੀ ਮੁਕਾਬਲੇ ਮਾਨਸਾ ਦੇ ਦਸਮੇਸ਼ ਕੁਸ਼ਤੀ ਅਖਾੜੇ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬਲਾਕ ਪੱਧਰ ਤੇ ਜੇਤੂ ਰਹੇ ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ। ਸਕੂਲ ਦੇ ਚਾਰੇ ਪਹਿਲਵਾਨਾਂ ਨੇ ਆਪੋ-ਆਪਣੀ ਵੇਟ ਕੈਟਾਗਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਨਤੀਜਿਆਂ ਅਨੁਸਾਰ ਜਸਕਰਨ ਸਿੰਘ 25 ਕਿੱਲੋ ਪਹਿਲਾ ਸਥਾਨ, ਗੁਰਮੁਖ ਸਿੰਘ 28 ਕਿੱਲੋ ਪਹਿਲਾ ਸਥਾਨ, ਸਾਹਿਬਜੋਤ ਸਿੰਘ 30 ਕਿੱਲੋ ਪਹਿਲਾ ਸਥਾਨ, ਸਾਹਿਬ ਸਿੰਘ 32 ਕਿੱਲੋ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਚਾਰੇ ਬੱਚੇ ਹੁਣ ਪੰਜਾਬ ਪੱਧਰੀ ਕੁਸ਼ਤੀ ਵਿਚ ਮਾਨਸਾ ਦੀ ਨੁਮਾਇੰਦਗੀ ਕਰਨਗੇ। ਸਕੂਲ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਜੀਤਸਰ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ ਚਾਰੇ ਮੁਕਾਬਲੇ ਸਿਰਫ਼ ਇੱਕੋ ਸਕੂਲ ਦੇ ਹਿੱਸੇ ਆਏ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਪਹਿਲੀ ਵਾਰ ਹੋਇਆ ਹੈ ਕਿ ਚਾਰੇ ਸੋਨ ਤਮਗੇ ਕਿਸੇ ਇਕ ਸਕੂਲ ਨੂੰ ਮਿਲੇ ਹੋਣ। ਮਾਪੇ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਪਤਵੰਤੇ ਬੱਚਿਆਂ ਦੇ ਮਾਨ-ਸਨਮਾਨ ਲਈ ਸਕੂਲ ਪਹੁੰਚੇ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਬੱਛੋਆਣਾ ਦੇ ਐਨ.ਆਰ.ਆਈ. ਹਰਦੀਪ ਸਿੰਘ ਆਸਟ੍ਰੇਲੀਆ ਵੱਲੋਂ ਚਾਰੇ ਬੱਚਿਆਂ ਨੂੰ 4 ਕਿੱਲੋ ਬਦਾਮ, ਡਾ. ਬੱਗਾ ਸਿੰਘ ਤੇ ਲਖਵਿੰਦਰ ਸਿੰਘ ਲੱਖੀ ਵੱਲੋਂ ਵੀ ਬੱਚਿਆਂ ਨੂੰ 4 ਕਿੱਲੋ ਬਦਾਮ ਦਿੱਤੇ ਗਏ। ਸ਼ਮਸ਼ੇਰ ਸਿੰਘ ਸ਼ੇਰੀ ਵੱਲੋਂ ਸਾਰੇ ਸਕੂਲ ਦੇ ਬੱਚਿਆਂ ਲਈ ਰਿਫਰੈਸ਼ਮੈਂਟ ਦਿੱਤੀ ਗਈ। ਪਿੰਡ ਦੇ ਹੀ ਇਕ ਗੁਪਤਦਾਨੀ ਵੱਲੋਂ ਬੱਚਿਆਂ ਨੂੰ ਕਿੱਟਾਂ ਦਿੱਤੀਆਂ ਗਈਆਂ। ਇਸ ਮੌਕੇ ਹਰਜਿੰਦਰ ਸਿੰਘ ਨੀਟੂ, ਲਖਵਿੰਦਰ ਸਿੰਘ ਲੱਖੀ, ਸਰਬਜੀਤ ਸਿੰਘ, ਮੱਖਣ ਸਿੰਘ, ਮੇਜਰ ਸਿੰਘ, ਡਾ. ਬੱਗਾ ਸਿੰਘ, ਜਗਦੀਪ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।