ਸਰਕਾਰੀ ਪ੍ਰਾਇਮਰੀ ਸਕੂਲ ਬਰਨ ਨੂੰ ਜਸਕਰਨ ਸਿੰਘ ਕਨੈਡਾ ਵੱਲੋਂ ਜਨਮ ਦਿਨ ’ਤੇ 5100 ਰੁਪਏ ਭੇਟ ਕੀਤੇ
ਸਰਕਾਰੀ ਪ੍ਰਾਇਮਰੀ ਸਕੂਲ ਬਰਨ
Publish Date: Sun, 23 Aug 2026 04:41 PM (IST)
Updated Date: Sun, 23 Aug 2026 04:42 PM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ ਸਰਕਾਰੀ ਪ੍ਰਾਇਮਰੀ ਸਕੂਲ ਬਰਨ (ਮਾਨਸਾ) ਚ ਸਰਦਾਰ ਨਿਰਮਲ ਸਿੰਘ (ਮਿੰਟਾ) ਦੰਦੀਵਾਲ ਤੇ ਉਨ੍ਹਾਂ ਦੀ ਧਰਮਪਤਨੀ ਪ੍ਰਿਤਪਾਲ ਕੌਰ ਬਰਨ ਨੇ ਆਪਣੇ ਸਪੁੱਤਰ ਜਸਕਰਨ ਸਿੰਘ ਦੰਦੀਵਾਲ ਕੈਨੇਡਾ ਦੇ ਜਨਮ ਦਿਨ ਦੀ ਖੁਸ਼ੀ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬਰਨ ਨੂੰ 5100 ਰੁਪਏ ਦਾਨ, ਪੰਛੀਆਂ ਲਈ ਆਲ੍ਹਣੇ, ਸਾਰੇ ਵਿਦਿਆਰਥੀਆਂ, ਅਧਿਆਪਕ ਨੂੰ ਮਿਠਾਈ ਵੰਡ ਕੇ ਅਤੇ ਪੌਦੇ ਲਗਾਏ ਕੇ ਜਨਮ ਦਿਨ ਮਨਾਇਆ। ਸਰਕਾਰੀ ਪ੍ਰਾਇਮਰੀ ਸਕੂਲ ਦੇ ਸਕੂਲ ਮੁਖੀ ਜਗਸੀਰ ਸਿੰਘ ਆਦਮਕੇ, ਹਰਦੀਪ ਸਿੰਘ ਧੰਨ ਸਿੰਘ ਖਾਨਾ ਈਟੀਟੀ ਅਧਿਆਪਕ ਤੇ ਸੰਦੀਪ ਕੌਰ ਬਰਨ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕਾਂ ਨੇ ਉਨ੍ਹਾਂ ਨੂੰ ਸਪੁੱਤਰ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਮਾਲਕ ਅੱਗੇ ਸਪੁੱਤਰ ਜਸਕਰਨ ਸਿੰਘ ਦੰਦੀਵਾਲ ਦੀ ਲੰਮੀ ਉਮਰ, ਸਿਹਤ ਤੰਦਰੁਸਤੀ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੀ ਅਰਦਾਸ ਕੀਤੀ ਤੇ ਇਸ ਨੇਕ ਕਾਰਜ ਲਈ ਬਹੁਤ ਬਹੁਤ ਧੰਨਵਾਦ ਕੀਤਾ ਤੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਹੀਰਕੇ, ਮਿਡ ਡੇ ਮੀਲ ਕੁੱਕ ਮਨਜੀਤ ਕੌਰ, ਪਰਮਜੀਤ ਕੌਰ ਤੇ ਵਿਦਿਆਰਥੀ ਹਾਜ਼ਰ ਸਨ।