ਭਗਵਾਨ ਮਹਾਵੀਰ ਜੈਅੰਤੀ ’ਤੇ ਲਾਇਆ ਲੰਗਰ
ਸਰਦੂਲਗੜ੍ਹ ਵਿਖੇ ਜੈਨ ਯੁਵਕ ਸੰਘ ਵੱਲੋਂ
Publish Date: Tue, 31 Mar 2026 08:08 PM (IST)
Updated Date: Wed, 01 Apr 2026 04:16 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਜੈਨ ਯੁਵਕ ਸੰਘ ਵੱਲੋਂ ਭਗਵਾਨ ਮਹਾਵੀਰ ਜਨਮ ਕਲਿਆਣ ਦਿਵਸ ਮੌਕੇ ਬੱਸ ਸਟੈਂਡ ਨੇੜੇ ਮਿੱਠੇ ਚੌਲਾਂ ਦਾ ਭੰਡਾਰਾ ਲਗਾਇਆ ਗਿਆ। ਇਸ ਮੌਕੇ ਸੰਘ ਦੇ ਪ੍ਰਧਾਨ ਨੇ ਭਗਵਾਨ ਮਹਾਂਵੀਰ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਭਗਵਾਨ ਮਹਾਂਵੀਰ ਜੈਨ ਸਮਾਜ ਦੇ 24ਵੇਂ ਤੀਰਥੰਕਰ ਹਨ। ਭਗਵਾਨ ਮਹਾਂਵੀਰ ਜੀ ਦਾ ਮੂਲ ਸਿਧਾਂਤ ਸੀ ਅਹਿੰਸਾ ਪਰਮੋਧਰਮ, ਜੀਓ ਔਰ ਜੀਨੇ ਦੋ ਦੇ ਨਾਅਰੇ ਨੂੰ ਪੂਰੇ ਵਿਸ਼ਵ ਦੇ ਵਿੱਚ ਬੁਲੰਦ ਕੀਤਾ। ਪੂਰਾ ਵਿਸ਼ਵ ਜੰਗ ਦੀ ਲਪੇਟ ਵਿੱਚ ਆ ਰਿਹਾ ਹੈ ਹਰ ਪਾਸੇ ਅਸ਼ਾਂਤੀ ਫ਼ੈਲੀ ਹੋਈ ਹੈ। ਇਸ ਮੌਕੇ ਸ਼ਾਂਤੀ ਅਤੇ ਭਗਤੀ ਦੇ ਪ੍ਰਤੀਕ ਸਵਾਮੀ ਮਹਾਵੀਰ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲ ਕੇ ਸਾਨੂੰ ਜੰਗ ਤੋਂ ਦੂਰ ਰਹਿ ਕੇ ਵਿਸ਼ਵ ਸ਼ਾਂਤੀ ਵੱਲ ਵਧਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੰਤ ਸ਼ਮਸ਼ੇਰ ਲੈਹਰੀ ਨੇ ਭੰਡਾਰੇ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਭਗਵਾਨ ਮਹਾਂਵੀਰ ਸੁਆਮੀ ਜੀ ਦੇ ਜਨਮ ਕਲਿਆਣ ਦਿਵਸ ਤੇ ਸ਼ਹਿਰ ਦੇ ਜੈਨ ਸਮਾਜ ਵੱਲੋਂ ਭੰਡਾਰਾ ਲਗਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਭਗਵਾਨ ਮਹਾਵੀਰ ਸੁਆਮੀ ਸ਼ਾਂਤੀ ਅਤੇ ਪਿਆਰ ਦੇ ਪ੍ਰਤੀਕ ਹਨ। ਉਨ੍ਹਾਂ ਵੱਲੋਂ ਦਿੱਤਾ ਨਾਅਰਾ ਜੀਓ ਔਰ ਜੀਨੇ ਦੋ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਬਣਾ ਕੇ ਰੱਖਣ ਦੀ ਸਿੱਖਿਆ ਦਿੰਦਾ ਹੈ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵੀਨਾ ਰਾਣੀ ਦੇ ਪੁੱਤਰ ਪੰਕਜ ਗਰਗ, ਯੁਵਕ ਸੰਘ ਦੇ ਪ੍ਰਧਾਨ ਸੰਜੀਵ ਜੈਨ, ਨਰੇਸ਼ ਜੈਨ, ਪੰਕਜ ਜੈਨ, ਦੀਪਕ ਜੈਨ, ਨਿਖਿਲ ਜੈਨ, ਰਾਹੁਲ ਜੈਨ, ਪਰਨਵ ਜੈਨ ਆਦੀ ਹਾਜ਼ਰ ਸਨ।