ਭਗਵਾਨ ਮਹਾਵੀਰ ਜੈਅੰਤੀ ਮੌਕੇ ਕਰਵਾਇਆ ਭੰਡਾਰਾ
ਸਰਦੂਲਗੜ੍ਹ ਵਿਖੇ ਜੈਨ ਯੁਵਕ ਸੰਘ ਵੱਲੋਂ
Publish Date: Wed, 01 Apr 2026 07:14 PM (IST)
Updated Date: Thu, 02 Apr 2026 04:10 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੇ ਜੈਨ ਯੁਵਕ ਸੰਘ ਵੱਲੋਂ ਭਗਵਾਨ ਮਹਾਂਵੀਰ ਜਨਮ ਕਲਿਆਣ ਦਿਵਸ ਮੌਕੇ ਬੱਸ ਅੱਡੇ ਨੇੜੇ ਮਿੱਠੇ ਚੌਲਾਂ ਦਾ ਭੰਡਾਰਾ ਅਤੁੱਟ ਲਗਾਇਆ ਗਿਆ। ਇਸ ਮੌਕੇ ਸੰਘ ਦੇ ਪ੍ਰਧਾਨ ਨੇ ਭਗਵਾਨ ਮਹਾਂਵੀਰ ਜੀ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਭਗਵਾਨ ਮਹਾਂਵੀਰ ਜੈਨ ਸਮਾਜ ਦੇ 24ਵੇਂ ਤੀਰਥੰਕਰ ਹਨ। ਭਗਵਾਨ ਮਹਾਂਵੀਰ ਜੀ ਦਾ ਮੂਲ ਸਿਧਾਂਤ ਸੀ ‘ਅਹਿੰਸਾ ਪਰਮੋਧਰਮ’, ‘ਜੀਓ ਔਰ ਜੀਨੇ ਦੋ’ ਦੇ ਨਾਅਰੇ ਨੂੰ ਪੂਰੇ ਵਿਸ਼ਵ ਦੇ ਵਿੱਚ ਬੁਲੰਦ ਕੀਤਾ। ਪੂਰਾ ਵਿਸ਼ਵ ਜੰਗ ਦੀ ਲਪੇਟ ਵਿੱਚ ਆ ਰਿਹਾ ਹੈ ਹਰ ਪਾਸੇ ਅਸ਼ਾਂਤੀ ਫ਼ੈਲੀ ਹੋਈ ਹੈ। ਇਸ ਮੌਕੇ ਸ਼ਾਂਤੀ ਅਤੇ ਭਗਤੀ ਦੇ ਪ੍ਰਤੀਕ ਸਵਾਮੀ ਮਹਾਂਵੀਰ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲ ਕੇ ਸਾਨੂੰ ਜੰਗ ਤੋਂ ਦੂਰ ਰਹਿ ਕੇ ਵਿਸ਼ਵ ਸ਼ਾਂਤੀ ਵੱਲ ਵਧਣਾ ਚਾਹੀਦਾ ਹੈ। ਇਸ ਮੌਕੇ ਸੰਤ ਸ਼ਮਸ਼ੇਰ ਲੈਹਰੀ ਨੇ ਭੰਡਾਰੇ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਭਗਵਾਨ ਮਹਾਂਵੀਰ ਸੁਆਮੀ ਜੀ ਦੇ ਜਨਮ ਕਲਿਆਣ ਦਿਵਸ ਤੇ ਸ਼ਹਿਰ ਦੇ ਜੈਨ ਸਮਾਜ ਵੱਲੋਂ ਭੰਡਾਰਾ ਲਗਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਭਗਵਾਨ ਮਹਾਂਵੀਰ ਸੁਆਮੀ ਸ਼ਾਂਤੀ ਅਤੇ ਪਿਆਰ ਦੇ ਪ੍ਰਤੀਕ ਹਨ। ਉਨ੍ਹਾਂ ਵੱਲੋਂ ਦਿੱਤਾ ਨਾਅਰਾ ਜੀਓ ਔਰ ਜੀਨੇ ਦੋ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਬਣਾ ਕੇ ਰੱਖਣ ਦੀ ਸਿੱਖਿਆ ਦਿੰਦਾ ਹੈ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵੀਨਾ ਰਾਣੀ ਦੇ ਪੁੱਤਰ ਪੰਕਜ ਗਰਗ, ਯੁਵਕ ਸੰਘ ਦੇ ਪ੍ਰਧਾਨ ਸੰਜੀਵ ਜੈਨ, ਨਰੇਸ਼ ਜੈਨ, ਪੰਕਜ ਜੈਨ, ਦੀਪਕ ਜੈਨ, ਨਿਖਿਲ ਜੈਨ, ਰਾਹੁਲ ਜੈਨ, ਪਰਨਵ ਜੈਨ ਆਦੀ ਹਾਜ਼ਰ ਸਨ।