ਜੈ ਮਾਂ ਮੰਦਰ ਤੁਲਸੀ ਤੇ ਸ਼ਾਲੀਗ੍ਰਾਮ ਦਾ ਵਿਆਹ ਕਰਵਾਇਆ
ਜੈ ਮਾਂ ਮੰਦਰ ਵਿਖੇ
Publish Date: Fri, 20 Nov 2026 06:29 PM (IST)
Updated Date: Fri, 20 Nov 2026 06:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਮੰਦਰ ਵਿਖੇ ਇਸਤਰੀ ਸਤਿਸੰਗ ਸਭਾ ਅਤੇ ਸ਼ਿਵ ਸ਼ਕਤੀ ਕੀਰਤਨ ਮੰਡਲ ਵੱਲੋਂ ਤੁਲਸੀ ਅਤੇ ਸ਼ਾਲੀਗ੍ਰਾਮ ਦਾ ਵਿਆਹ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਵੱਲੋਂ ਬਰਾਤ ਕੱਢੀ ਗਈ, ਜੋ ਜੈ ਮਾਂ ਮੰਦਰ ਤੋਂ ਰਵਾਨਾ ਹੋ ਕੇ ਪੂਰੇ ਮੁਹੱਲੇ ਵਿੱਚੋਂ ਹੁੰਦੀ ਹੋਈ ਮੁੜ ਜੈ ਮਾਂ ਮੰਦਰ ਵਿਖੇ ਪਹੁੰਚੀ। ਮੰਦਰ ਵਿਖੇ ਠਾਕੁਰ ਜੀ ਦਾ ਸਵਾਗਤ ਬੜੇ ਉਤਸ਼ਾਹ ਨਾਲ ਕੀਤਾ ਗਿਆ। ਇਸ ਦੌਰਾਨ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ। ਪੰਡਤ ਨਵਰਾਜ ਸ਼ਾਸਤਰੀ ਵੱਲੋਂ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਵਿਆਹ ਦੀ ਰਸਮ ਅਤੇ ਫ਼ੇਰੇ ਕਰਵਾਏ ਗਏ। ਇਸ ਮੌਕੇ ਸ਼ਾਲੀਗ੍ਰਾਮ ਜੀ ਦੇ ਪੱਖ ਵੱਲੋਂ ਕਾਂਤਾ ਦੀਪ ਅਤੇ ਉਨ੍ਹਾਂ ਦੀਆਂ ਸਹੇਲੀਆਂ ਨੇ ਭੂਮਿਕਾ ਨਿਭਾਈ, ਜਦਕਿ ਮਾਤਾ ਤੁਲਸੀ ਦੇ ਪੱਖ ਵੱਲੋਂ ਨਿਸ਼ਾ ਹੰਸ, ਰੇਨੂੰ ਅਰੋੜਾ, ਸੁਨੀਤਾ, ਰੁਕਮਣੀ, ਵਨਿਤਾ, ਆਸ਼ਾ ਗਰਗ, ਬਿੰਦੂ ਗਰਗ ਅਤੇ ਉਨ੍ਹਾਂ ਦੀਆਂ ਸਹੇਲੀਆਂ ਨੇ ਰਸਮਾਂ ਵਿੱਚ ਸ਼ਮੂਲੀਅਤ ਕੀਤੀ। ਬਰਾਤੀਆਂ ਦੀ ਸੇਵਾ ਲਈ ਚਾਹ, ਰਸਗੁੱਲੇ, ਪਕੌੜੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਦਾ ਪ੍ਰਬੰਧ ਕੀਤਾ। ਇਸ ਮੌਕੇ ਸ਼ਿਵ ਸ਼ਕਤੀ ਕੀਰਤਨ ਮੰਡਲ ਦੇ ਪ੍ਰਧਾਨ ਰਾਜਕੁਮਾਰ ਮਿੱਤਲ, ਬੰਦਰ ਪਾਲ ਗਰਗ, ਕ੍ਰਿਸ਼ਨ ਮਦਾਨ, ਭਗਵਾਨ ਦਾਸ ਅਤੇ ਕਮੇਟੀ ਦੇ ਹੋਰ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।