ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਇੰਡਸਟਰੀ-ਅਕੈਡਮੀਆ ਮੀਟ ਤੇ ਮੈਗਾ ਪਲੇਸਮੈਂਟ ਡਰਾਈਵ 10 ਨੂੰ ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ
Publish Date: Fri, 07 Aug 2026 05:46 PM (IST)
Updated Date: Fri, 07 Aug 2026 05:47 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ (ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਅਗਵਾਈ ਹੇਠ ਰਾਜ ਪੱਧਰੀ ਇੰਡਸਟਰੀ - ਅਕੈਡਮੀਆ ਮੀਟ ਅਤੇ ਪਲੇਸਮੈਂਟ ਡਰਾਈਵ 2026 ਦਾ ਆਯੋਜਨ 10 ਅਗਸਤ, 2026 ਨੂੰ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਹਮੇਸ਼ਾ ਹੀ ਉਦੇਸ਼ ਰਿਹਾ ਹੈ ਕਿ ਕਮੇਟੀ ਅਧੀਨ ਚੱਲ ਰਹੇ ਅਦਾਰਿਆਂ ਅਤੇ ਇਲਾਕੇ ਦੇ ਹੋਰਨਾਂ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਏ ਜਾਣ। ਇਸੇ ਉਦੇਸ਼ ਤਹਿਤ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ 10 ਅਗਸਤ 2026 ਨੂੰ ਕਰਵਾਈ ਜਾ ਰਹੀ ਇਸ ਇੰਡਸਟਰੀ ਮੀਟ-ਕਮ-ਪਲੇਸਮੈਂਟ ਡਰਾਈਵ ਵਿੱਚ ਦੇਸ ਭਰ ਦੀਆਂ 30 ਤੋਂ ਵੱਧ ਨਾਮੀ ਕੰਪਨੀਆਂ ਅਤੇ ਉਦਯੋਗ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪਾਸ ਆਊਟ ਵਿਦਿਆਰਥੀ ਇਸ ਰੁਜ਼ਗਾਰ ਮੇਲੇ ਵਿੱਚ ਭਾਗ ਲੈ ਸਕਦੇ ਹਨ। ਇਸ ਮੌਕੇ ਸ਼ਾਮਿਲ ਵਿਦਿਆਰਥੀਆਂ ਨੂੰ ਸਿੱਧੇ ਰੂਪ ਵਿੱਚ ਇੰਟਰਵਿਊ ਰਾਹੀਂ ਸਿਲੈਕਟ ਕੀਤਾ ਜਾਵੇਗਾ। ਕਿਸੇ ਤਰ੍ਹਾਂ ਦਾ ਲਿਖਤੀ ਪੇਪਰ ਨਹੀਂ ਹੋਵੇਗਾ। ਕੰਪਨੀਆਂ ਜਿਹੜੇ ਵਿਦਿਆਰਥੀਆਂ ਨੂੰ ਸਿਲੈਕਟ ਕਰਨਗੀਆਂ ਉਨ੍ਹਾਂ ਨੂੰ ਮੌਕੇ ਤੇ ਨਿਯੁਕਤੀ ਪੱਤਰ ਦੇਣਗੀਆਂ। ਕੋਆਰਡੀਨੇਟਰ ਡਾ. ਨੀਤਿਕਾ ਗੋਇਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਇੰਡਸਟਰੀ-ਅਕੈਡਮੀਆ ਮੀਟ ਵਿਚ ਪੰਜਾਬ ਦੇ 1800 ਤੋਂ ਵੱਧ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਮੌਕੇ ਮਿਲਣਗੇ। ਇਸ ਡਰਾਈਵ ਵਿੱਚ ਅਵਾਈਨ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਮੈਡ ਰਿਸਰਚ, ਆਲਟਰ, ਐੱਨ.ਯੂ. ਆਲਟਰ, ਐੱਲ.ਆਈ.ਸੀ. ਇੰਡੀਆ (ਭਾਰਤੀ ਜੀਵਨ ਬੀਮਾ ਨਿਗਮ), ਐਂਜੀਓਲਾਈਫ ਹੈਲਥਕੇਅਰ, ਐਕਸਿਸ ਬੈਂਕ, ਐਬਸੋਲਿਊਟ ਬਾਰਬੀਕਿਊ, ਐੱਚ.ਡੀ.ਬੀ. ਫਾਇਨੈਂਸ਼ੀਅਲ ਸਰਵਿਸਿਜ਼, ਏ.ਯੂ. ਬੈਂਕ, ਏਅਰਟੈੱਲ, ਏਰੀਅਲ ਟੈਲੀਕਾਮ, ਸਵਾਸਤਿਕ ਲਾਈਫਸਾਇੰਸਿਜ਼, ਸਪੋਰਟਕਿੰਗ, ਫਾਰਲੈਕਸ ਫਾਰਮਾਸਿਊਟੀਕਲਜ਼, ਫਿਊਜ਼ਨ ਬੀ.ਪੀ.ਓ., ਫਲੈਕਸੀਓ, ਫੋਰਗੋ ਫਾਰਮਾਸਿਊਟੀਕਲਜ਼, ਪੇਟੀਐੱਮ ਪੇਮੈਂਟ ਸਰਵਿਸਿਜ਼ ਲਿਮਟਿਡ, ਪੋਜ਼ੀਟਿਵ ਮੈਡੀਕੇਅਰ, ਬਾਰਬੀਕਿਊ ਨੇਸ਼ਨ, ਭਾਰਤ ਫਾਇਨੈਂਸ਼ੀਅਲ ਇਨਕਲੂਜ਼ਨ ਲਿਮਟਿਡ, ਮੈਡੇਵੈਕ ਲਾਈਫਸਾਇੰਸਿਜ਼ ਪ੍ਰਾਈਵੇਟ ਲਿਮਟਿਡ, ਮੁਥੂਟ ਮਾਈਕ੍ਰੋਫਿਨ ਪ੍ਰਾਈਵੇਟ ਲਿਮਟਿਡ, ਮੋਨਾਰਕ, ਜ਼ੈਨਐਕਟਸ ਫਾਰਮਾ, ਜਸਟਡਾਇਲ, ਟੀ.ਸੀ.ਐੱਸ., ਟੈਲੀਪਰਫਾਰਮੈਂਸ, ਟੈੱਕ ਮਹੀਦਰਾ, ਟਾਈਮਜ਼ ਬਾਇਓ ਲੈਬਜ਼, ਡਾ. ਆਈ.ਟੀ.ਐੱਮ., ਡੀ-ਮਾਰਟ, ਦ ਹੋਸਟੈਲਰ, ਲੌਰਪਿਤਾ ਲਾਈਫ ਸਾਇੰਸਿਜ਼, ਰੈੱਕਕਾਰਪ ਅਤੇ ਵੈੱਲਗੋ ਵਰਗੀਆਂ ਪ੍ਰਮੁੱਖ ਕੰਪਨੀਆਂ/ਉਦਯੋਗਾਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਇਸ ਇੰਡਸਟਰੀ ਅਕੈਡਮੀਆ ਮੀਟ ਵਿਚ ਬਾਰਵੀਂ ਪਾਸ ਵਿਦਿਆਰਥੀ ਸ਼ਾਮਿਲ ਹੋ ਸਕਦੇ ਹਨ।