ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦਫ਼ਤਰ ਦਾ ਹੋਇਆ ਉਦਘਾਟਨ
ਸਰਦੂਲਗੜ੍ਹ ਅਕਾਲੀ ਦਲ ਵਾਰਸ ਪੰਜਾਬ ਪਾਰਟੀ
Publish Date: Sun, 11 Oct 2026 05:19 PM (IST)
Updated Date: Sun, 11 Oct 2026 05:20 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ ਸਰਦੂਲਗੜ੍ਹ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਉਨ੍ਹਾਂ ਦੇ ਨਾਲ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਤਰਸੇਮ ਸਿੰਘ ਨੇ ਕਿਹਾ ਕਿ ਇਸ ਉਦਘਾਟਨ ਸਮਾਰੋਹ ਦੌਰਾਨ ਸਰਦੂਲਗੜ੍ਹ ਹਲਕੇ ਦੇ ਇੰਚਾਰਜ ਇਮਾਨ ਸਿੰਘ ਖਾਰਾ ਨੂੰ ਐਮਐਲਏ ਉਮੀਦਵਾਰ ਲਈ ਵੀ ਐਲਾਨਿਆ ਜਾਂਦਾ ਹੈ, ਕਿਉਂਕਿ ਇਮਾਨ ਸਿੰਘ ਖਾਰਾ ਪੜ੍ਹੇ ਲਿਖੇ ਸੂਝਵਾਨ ਤੇ ਬਹੁਤ ਹੀ ਮਿਹਨਤੀ ਇਨਸਾਨ ਹਨ। ਅੱਜ ਦਾ ਵੱਡਾ ਇਕੱਠ ਇਹ ਦੱਸ ਰਿਹਾ ਹੈ ਕਿ ਲੋਕਾਂ ਵਿੱਚ ਪਾਰਟੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਪ੍ਰਤੀ ਵੱਡਾ ਪਿਆਰ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦਾ ਮੁੱਖ ਏਜੰਡਾ ਸਭ ਤੋਂ ਪਹਿਲਾਂ ਸੂਬੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਸਾਰੇ ਧਰਮਾਂ ਨੂੰ ਬਣਦਾ ਸਤਿਕਾਰ ਦਿੰਦੀ ਹੈ। ਇਸ ਮੌਕੇ ਪੰਜਾਬ ਕੌਰ ਕਮੇਟੀ ਮੈਂਬਰ, ਵਕੀਲ ਹਰਪਾਲ ਸਿੰਘ ਖਾਰਾ, ਅਵਤਾਰ ਸਿੰਘ ਜਵਾਹਰਕੇ, ਸੀਨੀਅਰ ਮੀਤ ਪ੍ਰਧਾਨ ਮਾਨਸਾ ਯੂਥ ਪ੍ਰਧਾਨ ਮਨਦੀਪ ਸਿੰਘ, ਇਸਤਰੀ ਵਿੰਗ ਪ੍ਰਧਾਨ ਬੀਬੀ ਚਰਨਜੀਤ ਕੌਰ ਮੀਤ ਪ੍ਰਧਾਨ ਬਿੱਟੂ ਮਾਨ, ਜ਼ਿਲ੍ਹਾ ਸਕੱਤਰ ਰਮਣ ਜਟਾਣਾ, ਐਡਵੋਕੇਟ ਰਣਜੋਧ ਸਿੰਘ ਭੁੱਲਰ ਤੇ ਹੋਰ ਵਰਕਰ ਮੌਜੂਦ ਸਨ।