ਪੈਨਸ਼ਨਰਾਂ ਨੇ ਮੰਗਾਂ ਸਬੰਧੀ ਵਿਧਾਇਕ ਨੂੰ ਸੌੰਪਿਆ ਪੱਤਰ
ਪੈਨਸ਼ਨਰਜ ਐਸੋਸੀਏਸ਼ਨ ਬੁਢਲਾਡਾ ਦੀ ਇਕ
Publish Date: Fri, 16 Jan 2026 06:49 PM (IST)
Updated Date: Sat, 17 Jan 2026 04:12 AM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਪੈਨਸ਼ਨਰਜ਼ ਐਸੋਸੀਏਸ਼ਨ ਬੁਢਲਾਡਾ ਦੀ ਇਕ ਅਹਿਮ ਮੀਟਿੰਗ ਦੇਸਰਾਜ ਮਘਾਣੀਆਂ ਦੀ ਅਗਵਾਈ ਹੇਠ ਪੈਨਸ਼ਨਰਜ਼ ਭਵਨ ਵਿਖੇ ਕੀਤੀ ਗਈ। ਜਿੱਥੇ ਗੁਰਜੰਟ ਸਿੰਘ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਾਵਰ ਕਾਮ ਵੱਲੋਂ ਵਿਭਾਗ ਦੀਆਂ ਜ਼ਮੀਨਾਂ ਵੇਚੀਆ ਜਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਲਿਆਂਦਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਐਸੋਸੀਏਸ਼ਨ ਵੱਲੋਂ ਇੱਕ ਰੋਸ ਪੱਤਰ ਹਲਕਾ ਵਿਧਾਇਕ ਦੇ ਪੀਏ ਬਲਵਿੰਦਰ ਸਿੰਘ ਨੂੰ ਸੌਂਪਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਜ ਦਾ 16 ਫ਼ੀਸਦੀ ਡੀਏ ਦੇਣ ਅਤੇ 1-1-2016 ਤੋਂ ਪਹਿਲਾ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ 2.59 ਦਾ ਫੈਕਟਰ ਲਗਾ ਕੇ ਪੈਨਸ਼ਨ ਦਿੱਤੀ ਜਾਵੇ, 23 ਸਾਲਾਂ ਸਕੇਲ ਰਾਹੀਂ ਬਿਨ੍ਹਾਂ ਕਿਸੇ ਸ਼ਰਤ ਤੋਂ ਸਭ ਨੂੰ ਦਿੱਤਾ ਜਾਂਵੇ ਅਤੇ ਬਕਾਇਆ ਏਰੀਅਰ ਨਾ ਦੇਣ ਤੇ ਵੀ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੈਨਸ਼ਨਰਜ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੈਨਸ਼ਨਰਾਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ। ਇਸ ਮੌਕੇ ਬਲਵਿੰਦਰ ਸਿੰਘ ਨੇ ਉਚ ਅਧਿਕਾਰੀਆਂ ਤੱਕ ਉਨ੍ਹਾਂ ਦੀ ਮੰਗ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਅਮਰੀਕ ਸਿੰਘ ਬਰੇਟਾ, ਭਾਨ ਸਿੰਘ ਮਹਿਲ, ਕਰਨੈਲ ਸਿੰਘ ਬੋਹਾ, ਹਰਬਲਾਸ਼ ਸ਼ਰਮਾਂ, ਅਵਤਾਰ ਸਿੰਘ ਅਹਿਮਦਪੁਰ, ਰਤਨ ਸ਼ਰਮਾਂ ਤੋਂ ਇਲਾਵਾ ਵੱਡੀ ਗਿਣਤੀ ਪੈਨਸ਼ਨਰਜ ਮੌਜੂਦ ਸਨ।