ਇਫ਼ਕੋ ਨੈਨੋ ਖਾਦਾਂ ਬਾਰੇ ਜਾਣਕਾਰੀ ਦਿੱਤੀ ਮਾਨਸਾ ਦੇ ਇੱਕ ਹੋਟਲ ਵਿਖੇ ਇਫ਼ਕੋ ਵੱਲੋਂ
Publish Date: Sun, 27 Sep 2026 04:21 PM (IST)
Updated Date: Sun, 27 Sep 2026 04:24 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਨਸਾ ਦੇ ਇਕ ਹੋਟਲ ਵਿਖੇ ਇਫ਼ਕੋ ਵੱਲੋਂ ਜ਼ਿਲ੍ਹਾ ਪੱਧਰੀ ਸਹਿਕਾਰ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਸਕੱਤਰਾਂ ਤੇ ਸਹਿਕਾਰੀ ਇੰਸਪੈਕਟਰਾਂ ਸਮੇਤ ਕੁੱਲ੍ਹ 60 ਮੈਂਬਰਾਂ ਨੇ ਭਾਗ ਲਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨਾਂ ਵਿੱਚ ਡੀਆਰ ਸੋਨੂੰ ਮਹਾਜਨ, ਏਆਰ ਡਾ. ਹਰਜੀਤ ਸਿੰਘ ਭੰਦੋਲ, ਜੀਤ ਰਾਮ ਜੀ (ਸਟੇਟ ਹੈਡ, ਇਫ਼ਕੋ ਪੰਜਾਬ) ਅਤੇ ਓਪੀ ਪੂਨੀਆ (ਰੀਜ਼ਨਲ ਮਨੇਜ਼ਰ, ਬਠਿੰਡਾ) ਸ਼ਾਮਲ ਸਨ। ਅਜੈ (ਏ.ਜੀ. ਟੀ ਇਫਕੋ ਮਾਨਸਾ) ਨੇ ਸਾਰੇ ਮੁੱਖ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ। ਜੀਤ ਰਾਮ ਨੇ ਇਫ਼ਕੋ ਨੈਨੋ ਖਾਦਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੇ ਨੈਨੋ ਯੂਰੀਆ ਪਲੱਸ ਦੇ ਤਜਰਬਿਆਂ ਅਤੇ ਸਟੇਟ ਹੈੱਡ ਵਜੋਂ ਆਪਣੇ ਕੰਮਕਾਜ ਬਾਰੇ ਵੀ ਚਰਚਾ ਕੀਤੀ। ਆਰਐਮ ਨੇ ਭਾਗੀਦਾਰਾਂ ਨੂੰ ਦੱਸਿਆ ਕਿ ਯੂਰੀਆ ਦੀ ਖ਼ਪਤ ਵੱਧ ਰਹੀ ਹੈ ਤੇ ਬਾਇਓ-ਫ਼ਰਟੀਲਾਈਜ਼ਰ ਵਰਗੇ ਬਦਲਾਆਂ ਤੇ ਧਿਆਨ ਦੇਣ ਦੀ ਲੋੜ ਹੈ। ਗੁਰਮੀਤ ਗਾਗੋਵਾਲ ਮੈਨੇਜ਼ਰ ਡੀਸੀਯੂ ਮਾਨਸਾ ਨੇ ਸਹਿਕਾਰੀ ਗੀਤ ਪੇਸ਼ ਕੀਤਾ। ਬਲਕਰਨ ਸਿੰਘ (ਇਫ਼ਕੋ ਐਮਸੀ) ਨੇ ਖੇਤੀ - ਰਸਾਇਣਾਂ) 9 ਬਾਰੇ ਜਾਣਕਾਰੀ ਦਿੱਤੀ। ਕੁਲਜੀਤ ਸਿੰਘ ਇਫ਼ਕੋ ਟੋਕੀਓ ਨੇ ਸੋਸਾਇਟੀਆਂ ਲਈ ਬੀਮਾ ਯੋਜਨਾਵਾਂ ਬਾਰੇ ਗੱਲ ਕੀਤੀ। ਗੁਰਪ੍ਰੀਤ ਸਿੰਘ ਨੇ ਬੀਜਾਂ ਦੀਆਂ ਕਿਸਮਾਂ ਅਤੇ ਗੁਣਵੱਤਾ ਬਾਰੇ ਦੱਸਿਆ। ਹਿਤੇਸ਼ ਗੁਪਤਾ ਜ਼ਿਲ੍ਹਾ ਪ੍ਰਤੀਨਿਧੀ ਇਫ਼ਕੋ ਨੇ ਭਾਗੀਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਕਿਸਾਨਾਂ ਨੂੰ ਯੂਰੀਆ ਦੀ ਵਰਤੋਂ ਅਤੇ ਮਿੱਟੀ ਦੀ ਜਾਂਚ ਦੇ ਮਹੱਤਵ ਬਾਰੇ ਜਾਣਕਾਰੀ ਦੇਣ।