ਲੋਕਾਂ ਦੇ ਹੱਕਾਂ ’ਤੇ ਪਹਿਰਾ ਦੇਣ ਲਈ ਉਤਰਾਂਗਾ ਵਿਧਾਨ ਸਭਾ ਚੋਣਾਂ ’ਚ : ਸੂਬਾ ਪ੍ਰਧਾਨ ਸ਼ਿੰਦਰਪਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਸੋਚ
Publish Date: Tue, 10 Nov 2026 05:44 PM (IST)
Updated Date: Tue, 10 Nov 2026 05:45 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਸੋਚ ਤੇ ਚਲਦਿਆਂ ਗਰੀਬ ਅਤੇ ਦੱਬੇ ਕੁਚਲੇ ਵਰਗ ਨੂੰ ਸਾਮਾਨਤਾ ਦਾ ਅਧਿਕਾਰ ਦਵਾਉਣ ਤੇ ਹੱਕ ਸੱਚ ਦੀ ਲੜਾਈ ਲੜਣ ਲਈ ਹਮੇਸ਼ਾ ਯਤਨ ਕਰਨ ਦੀ ਪ੍ਰੇਰਣਾ ਦਿੰਦਿਆਂ ਪੱਲੇਦਾਰ ਯੂਨੀਅਨ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰ ਸਿੰਘ ਨੇ ਕਹੇ। ਉਨ੍ਹਾਂ ਕਿਹਾ ਕਿ ਉਹ ਅੱਤਵਾਦ ਦੀ ਹਨ੍ਹੇਰੀ ਦੌਰਾਨ ਪਹਿਲਾ ਵੀ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਚੋਣ ਮੈਦਾਨ ‘ਚ ਉਤਰੇ ਸਨ, ਪਰ ਉਸ ਸਮੇਂ ਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਦਿਆਂ ਵਿਧਾਨ ਸਭਾ ਚੋਣਾਂ ਨੂੰ ਇੱਕ ਦਮ ਰੱਦ ਕਰ ਦਿੱਤਾ ਸੀ। ਇਸ ਕਾਰਨ ਉਹ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਲੋਕਾਂ ਦੀ ਆਵਾਜ਼ ਬਣਨ ਤੋਂ ਵਾਂਝੇ ਰਹਿ ਗਏ ਸਨ। ਪ੍ਰੰਤੂ ਹੁਣ ਵਿਧਾਨ ਸਭਾ ਚੋਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੋਣ ਹਾਰ ਜਿੱਤ ਲਈ ਨਹੀਂ ਲੜਦੇ ਸਗੋਂ ਲੋਕਾਂ ਦੇ ਹੱਕਾਂ ਲਈ ਪਹਿਰਾ ਦੇਣ ਲਈ ਚੋਣ ਮੈਦਾਨ ’ਚ ਉਰਤਨਗੇ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਨੌਜ਼ਵਾਨਾਂ ਨੂੰ ਰੁਜਗਾਰ ਤੋਂ ਵਾਂਝੇ ਕਰ ਕੇ ਨਸ਼ਿਆ ਵੱਲ ਧਕੇਲਿਆ ਜਾ ਰਿਹਾ ਹੈ। ਜਦੋਂਕਿ ਸਾਡਾ ਕੰਮ ਉਨ੍ਹਾਂ ਲਈ ਰੁਜਗਾਰ ਮੁਹੱਈਆਂ ਕਰਨਾ ਅਤੇ ਨੌਜਵਾਨੀ ਨੂੰ ਨਸ਼ੇ ਦੀ ਦਲ ਦਲ ਚੋਂ ਕੱਢਣ ਲਈ ਵੱਡੀ ਪਹਿਲ ਕਦਮੀ ਕਰਾਂਗੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਬਰੇਟਾ, ਡਿੱਪੂ ਪ੍ਰਧਾਨ ਰਾਮ ਸਿੰਘ, ਬੂਟਾ ਸਿੰਘ ਭੱਠਲ, ਜਗਤਾਰ ਸਿੰਘ ਮੰਡੇਰ, ਸੁਖਦੇਵ ਸਿੰਘ ਰਾਮਪੁਰ ਮੰਡੇਰ, ਨਿਰਮਲ ਦਾਸ ਮੰਡੇਰ, ਹਰਬੰਸ ਸਿੰਘ ਬੁਢਲਾਡਾ, ਜਗਸੀਰ ਸਿੰਘ ਸੀਰਾ, ਇਕਬਾਲ ਸਿੰਘ ਗੋਰਾ, ਸੇਵਕ ਸਿੰਘ ਸਤੀਕੇ, ਕੁਲਵੰਤ ਸਿੰਘ ਬੋਹਾ, ਹਰਦੀਪ ਸਿੰਘ ਬੁਢਲਾਡਾ ਤੋਂ ਇਲਾਵਾ ਵੱਡੀ ਗਿਣਤੀ ’ਚ ਪੱਲੇਦਾਰ ਵਰਕਰ ਮੌਜੂਦ ਸਨ।