ਪਿੰਡ ਮੋਡਾ ਤੇ ਸਾਹਨੇਵਾਲੀ ਤੋਂ ਮੌਜੂਦਾ ਸਰਪੰਚ ਸਣੇ ਸੈਂਕੜੇ ਵਿਅਕਤੀ ‘ਆਪ’ ’ਚ ਸ਼ਾਮਲ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ
Publish Date: Thu, 24 Sep 2026 06:20 PM (IST)
Updated Date: Fri, 25 Sep 2026 04:07 AM (IST)
ਫ਼ੋਟੋ : 06 ਐਮਏਐਨ ਕੈਪਸ਼ਨ : ਆਮ ਆਦਮੀ ਪਾਰਟੀ ’ਚ ਲੋਕਾਂ ਨੂੰ ਸ਼ਾਮਿਲ ਕਰਦੇ ਹੋਏ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ। ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ : ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਸਾਹਨੇਵਾਲੀ, ਅਤੇ ਮੋਢਾ ਵਿਖੇ ਮੌਜੂਦਾ ਸਰਪੰਚ ਪੰਚਾਇਤ ਅਤੇ ਦਰਜਨਾਂ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਇਸ ਮੌਕੇ ਸਾਹਨੇਵਾਲੀ ਪਿੰਡ ਵਾਸੀਆਂ ਨੇ ਕਿਹਾ ਕਿ ਬਲਵਿੰਦਰ ਸਿੰਘ ਭੂੰਦੜ ਦਾ ਨਾਨਕੇ ਪਿੰਡ ਹੋਣ ਦੇ ਬਾਵਜੂਦ ਪਿੰਡ ਦੇ ਵਿਕਾਸ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਅਤੇ ਹੋਰ ਸਥਾਨਕ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਉਧਰ ਪਿੰਡ ਮੋਡਾ ਦੇ ਮੌਜੂਦਾ ਸਰਪੰਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਾਂ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਿੰਡ ਸਾਹਨੇਵਾਲ ਦੀ ਸਰਪੰਚ ਪਰਮਿੰਦਰ ਕੌਰ, ਪੰਚ ਸੁਖਜੀਤ ਸਿੰਘ, ਪੰਚ ਅਮਰੀਕ ਸਿੰਘ, ਕਰਨੈਲ ਸਿੰਘ, ਜਸਵਿੰਦਰ ਸਿੰਘ ਬੋਹੜ, ਕੈਪਟਨ ਗੁਲਾਬ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਜੱਗਾ ਸਿੰਘ, ਰਾਵਲ ਸਿੰਘ, ਸੁਰਜੀਤ ਸਿੰਘ, ਭੋਲਾ ਸਿੰਘ, ਸੰਤ ਰਾਮ ਸਿੰਘ, ਹਰਮੇਸ਼ ਸਿੰਘ ਸਮੇਤ ਹੋਰ ਕਈ ਆਗੂ ਅਤੇ ਪਿੰਡ ਵਾਸੀ ਸ਼ਾਮਲ ਸਨ। ਉਧਰ ਪਿੰਡ ਮੋਢਾ ਦੇ ਮੌਜੂਦਾ ਸਰਪੰਚ ਵੀਬੋ ਦੇਵੀ ਮੈਂਬਰ ਬਲਰਾਜ ਸਿੰਘ ਮੈਂਬਰ ਨਿਰਮਲ ਸਿੰਘ ਮੈਂਬਰ ਜੈਪਾਲ ਮੈਂਬਰ ਮਲਕੀਤ ਕੌਰ ਮੈਂਬਰ ਸਵਰਨ ਕੌਰ ਸਮੇਤ ਅਨੇਕਾਂ ਪਰਿਵਾਰਾਂ ਨੇ ਰਵੈਤੀ ਪਾਰਟੀ ਨੂੰ ਛੱਡ ਕੇ ਦਰਜਨਾਂ ਵਿਅਕਤੀ ‘ਆਪ’ ’ਚ ਸ਼ਾਮਲ ਹੋਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਪਿੰਡ ਦੇ ਵਿਕਾਸ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਗੁਰਸੇਵਕ ਸਿੰਘ ਖਹਿਰਾ, ਐਡਵੋਕੇਟ ਨਵਦੀਪ ਸ਼ਰਮਾ, ਨਿਰਮਲ ਸਿੰਘ ਫੱਤਾ ਬਲਾਕ ਪ੍ਰਧਾਨ, ਦਰਸ਼ਨ ਸਿੰਘ ਚੇਨੇਵਾਲਾ, ਸਰਪੰਚ ਗੁਰਪ੍ਰੀਤ ਸਿੰਘ ਚੇਨੇਵਾਲਾ, ਸੁਖਵਿੰਦਰ ਸਿੰਘ ਫ਼ਤਿਹਪੁਰ, ਸਤਪਾਲ ਸਿੰਘ ਫਤਿਹਪੁਰ ਵਰਕਰ ਸਾਥੀ ਪਿੰਡ ਵਾਸੀ ਮੌਜੂਦ ਸਨ ਆਦਿ ਹਾਜ਼ਰ ਸਨ।