ਬਲਵੀਰ ਸਿੰਘ ਮੰਡਲ ਵੱਲੋਂ ਸਨਮਾਨਿਤ
ਸ੍ਰੀ ਸਨਾਤਨ ਧਰਮ ਸਭਾ ਮਾਨਸਾ ਅਤੇ
Publish Date: Fri, 02 Oct 2026 05:31 PM (IST)
Updated Date: Fri, 02 Oct 2026 05:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਸ੍ਰੀ ਸਨਾਤਨ ਧਰਮ ਸਭਾ ਮਾਨਸਾ ਅਤੇ ਸ਼ਕਤੀ ਕੀਰਤਨ ਮੰਡਲ ਮਾਨਸਾ ਵੱਲੋਂ ਬਲਵੀਰ ਸਿੰਘ ਨੂੰ ਚਾਰ ਧਾਮ ਦੀ ਯਾਤਰਾ ਸਾਈਕਲ ਰਾਹੀਂ ਕਰਨ ਤੇ ਮਾਨਸਾ ਪਹੁੰਚਣ ਤੇ ਜੈ ਮਾਂ ਮੰਦਿਰ ਵਿੱਚ ਸਨਮਾਨਿਤ ਕੀਤਾ ਗਿਆ। ਬਲਵੀਰ ਸਿੰਘ ਨੇ ਸਾਈਕਲ ਰਾਹੀਂ 9 ਵਾਰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕੀਤੀ ਅਤੇ ਪੰਜ ਵਾਰ ਸਾਰੀਆਂ ਮਾਤਾ ਨੈਣਾ ਦੇਵੀ, ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਦੀ ਯਾਤਰਾ ਸਾਈਂਕਲ ਰਾਹੀਂ ਕੀਤੀ ਅਤੇ ਤਿੰਨ ਵਾਰ ਵ੍ਰਿੰਦਾਵਨ ਧਾਮ ਦੀ ਯਾਤਰਾ ਵੀ ਸਾਈਕਲ ‘ਤੇ ਹੀ ਕੀਤੀ। ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੰਮਾ ਨੇ ਦੱਸਿਆ ਕਿ ਇਸ ਨਾਲ ਸਾਡਾ ਸਨਾਤਮ ਧਰਮ ਸਭਾ ਦਾ ਭਾਈਚਾਰਾ ਕਾਇਮ ਰਹਿੰਦਾ ਹੈ। ਇਸ ਮੌਕੇ ਬਲਵੀਰ ਸਿੰਘ ਨੂੰ ਹਾਰ ਅਤੇ ਚੁੰਨੀ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਾਤਮ ਧਰਮ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੰਮਾਂ ਅਤੇ ਕੈਸ਼ੀਅਰ ਰਜੇਸ਼ ਪੰਧੇਰ, ਯੋਗੇਸ਼ ਗੋਇਲ ਸੋਨੂ, ਬਿੰਦਰਪਾਲ ਗਰਗ, ਰਾਜਕੁਮਾਰ ਮਿੱਤਲ, ਕ੍ਰਿਸ਼ਨ ਮਦਾਨ, ਭਗਵਾਨ ਦਾਸ, ਗਗਨ ਸਿੰਗਲਾ, ਨਿਤਨ ਖੁੰਗਰ, ਪ੍ਰੇਮ ਕਾਟੀ ਅਤੇ ਮਹਿਲਾ ਸਤਿਸੰਗ ਦੇ ਸਾਰੇ ਮੈਂਬਰ ਹਾਜ਼ਰ ਸਨ।