ਸਰਕਾਰੀ ਸਕੂਲ ਬੀਰੋਕੇ ਕਲਾਂ ਦਾ ਇੰਡੀਅਨ ਸਕੂਲ ਆਫ਼ ਬਿਜ਼ਨਸ ਮੋਹਾਲੀ ਟੀਮ ਦਾ ਇਤਿਹਾਸਕ ਦੌਰਾ
ਇੰਡੀਅਨ ਸਕੂਲ ਆਫ਼ ਬਿਜ਼ਨਸ ਮੋਹਾਲੀ
Publish Date: Sat, 29 Aug 2026 04:10 PM (IST)
Updated Date: Sat, 29 Aug 2026 04:13 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਇੰਡੀਅਨ ਸਕੂਲ ਆਫ਼ ਬਿਜ਼ਨਸ ਮੋਹਾਲੀ ਵੱਲੋਂ ਡਾ. ਬੂਟਾ ਸਿੰਘ ਸੇਖੋਂ ਸਹਾਇਕ ਡਾਇਰੈਕਟਰ ਐਸਸੀਈਆਰਟੀ ਤੇ ਮੰਜੂ ਬਾਲਾ ਡੀਈਓ ਐਲੀਮੈਂਟਰੀ ਸਿੱਖਿਆ ਮਾਨਸਾ ਦੀ ਯੋਗ ਅਗਵਾਈ ਹੇਠ ਰਿਸਰਚ ਲਈ ਪੂਰੇ ਪੰਜਾਬ ਵਿੱਚੋਂ ਸਕੂਲ ਆਫ਼ ਹੈਪੀਨੈਸ ਬੀਰੋਕੇ ਕਲਾਂ ਨੂੰ ਚੁਣਿਆ। ਇਸ ਵਿਚ ਰਿਸਰਚ ਟੀਮ ਦੇ ਮੈਂਬਰਾਂ ਨੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪਿੰਡ ਵਾਸੀਆਂ ਤੋਂ ਸਕੂਲ ਅਤੇ ਸਿੱਖਿਆ ਬਾਰੇ ਵਿਸਥਾਰਿਤ ਜਾਣਕਾਰੀ ਹਾਸਲ ਕੀਤੀ। ਖੋਜਾਰਥੀ ਟੀਮ ਨੇ ਸਕੂਲ ਦੇ ਹਰ ਕੋਨੇ, ਪਹਿਲੂ ਤੇ ਵਿਦਿਆਰਥੀਆਂ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ। ਸਕੂਲ ਮੁਖੀ ਕਸ਼ਮੀਰ ਸਿੰਘ ਔਲਖ, ਬਾਬਾ ਸ਼ਾਂਤਾ ਨੰਦ, ਸਰਪੰਚ ਗੁਰਮੀਤ ਸਿੰਘ, ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਜਤਿੰਦਰਜੀਤ ਸਿੰਘ ਐਸਐਮਸੀ ਚੇਅਰਮੈਨ, ਸੁਖਜੀਤ ਸਿੰਘ, ਅਮਰੀਕ ਸਿੰਘ ਕੋਚ, ਸੰਦੀਪ ਸਿੰਘ ਸਮੇਤ ਸਾਰੇ ਸਟਾਫ਼ ਅਤੇ ਬੱਚਿਆਂ ਦੇ ਮਾਤਾ ਪਿਤਾ ਨੇ ਟੀਮ ਦਾ ਸਵਾਗਤ ਕੀਤਾ ਇਸ ਟੀਮ ਵਿਚ ਮੈਡਮ ਸੰਚਿਤਾ, ਸ਼ਾਹਿਦ, ਮਨਮੋਹਨ ਸਿੰਘ, ਅਮਰਜੀਤ ਸਿੰਘ ਚਹਿਲ ਨੈਸ਼ਨਲ ਅਵਾਰਡੀ, ਡਾਇਟ ਲੈਕਚਰਾਰ ਗੁਰਪ੍ਰੀਤ ਕੌਰ, ਅੰਮ੍ਰਿਤਵੀਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ, ਦਿਨੇਸ਼ ਰਿਸ਼ੀ ਤੇ ਅਮਨਦੀਪ ਕੁਮਾਰ ਬੀਆਰਸੀ ਆਦਿ ਸ਼ਾਮਲ ਹੋਏ। ਉੱਚ ਸਿਖਿਆ ਅਧਿਕਾਰੀਆਂ ਨੇ ਸਿੱਖਿਆ ਵਿਭਾਗ ਮਾਨਸਾ ਅਤੇ ਸਕੂਲ ਸਟਾਫ਼ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।