ਯੂਥ ਫ਼ੈਸਟੀਵਲ ਨੌਜਵਾਨਾਂ ਦੀ ਛੁਪੀ ਹੋਈ ਪ੍ਰਤਿਭਾ, ਕਲਾ ਅਤੇ ਉਤਸ਼ਾਹ ਦਾ ਮਹਾਂਕੁੰਭ : ਹਰਜੀਤ ਸਿੰਘ ਗਰੇਵਾਲ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ ਭੀਖੀ ਵਿਖੇ
Publish Date: Sun, 11 Oct 2026 05:05 PM (IST)
Updated Date: Sun, 11 Oct 2026 05:08 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ ਭੀਖੀ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚੱਲ ਰਹੇ ਯੂਥ ਫੈਸਟੀਵਲ ਦੇ ਤੀਜੇ ਦਿਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਫ਼ਾਊਂਡਰ ਡਾ. ਸੋਮਨਾਥ ਮਹਿਤਾ ਅਤੇ ਕਲਾਜ ਸਟਾਫ਼ ਵਲੋਂ ਮੁੱਖ ਮਹਿਮਾਨ ਅਤੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਯੂਥ ਫੈਸਟੀਵਲ ਦੌਰਾਨ ਵਿਦਿਆਰਥੀਆਂ ਨੂੰ ਇਸ ਮੰਚ ਦਾ ਹਿੱਸਾ ਬਣਨ ਤੇ ਮੁਬਾਰਕਬਾਦ ਦਿੰਦਿਆਂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਯੂਥ ਫ਼ੈਸਟੀਵਲ ਕੇਵਲ ਇੱਕ ਹਾਰ - ਜਿੱਤ ਦਾ ਮੁਕਾਬਲਾ ਨਹੀਂ, ਸਗੋਂ ਇਹ ਸਾਡੇ ਨੌਜਵਾਨਾਂ ਦੀ ਛੁਪੀ ਹੋਈ ਪ੍ਰਤਿਭਾ, ਕਲਾ ਅਤੇ ਉਤਸ਼ਾਹ ਦਾ ਮਹਾਂਕੁੰਭ ਹੈ। ਵਿਦਿਆਰਥੀ ਜੀਵਨ ਵਿੱਚ ਅਜਿਹੇ ਮੰਚ ਮਿਲਣਾ ਇੱਕ ਸੁਨਹਿਰੀ ਮੌਕਾ ਹੁੰਦਾ ਹੈ, ਜਿੱਥੇ ਤੁਸੀਂ ਆਪਣੇ ਅੰਦਰਲੇ ਕਲਾਕਾਰ ਨੂੰ ਦੁਨੀਆ ਸਾਹਮਣੇ ਲਿਆ ਸਕਦੇ ਹੋ। ਅੱਜ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਆਪਣੀ ਗਾਇਕੀ, ਨਾਚ, ਅਦਾਕਾਰੀ ਅਤੇ ਲਲਿਤ ਕਲਾਵਾਂ ਨਾਲ ਪੰਜਾਬੀ ਵਿਰਸੇ ਦੀ ਸੁੰਦਰ ਝਲਕ ਪੇਸ਼ ਕੀਤੀ ਹੈ, ਉਸ ਤੋਂ ਸਪੱਸ਼ਟ ਹੈ ਕਿ ਸਾਡਾ ਸੱਭਿਆਚਾਰ ਅਤੇ ਭਵਿੱਖ ਬਹੁਤ ਹੀ ਸੁਰੱਖਿਅਤ ਅਤੇ ਰੋਸ਼ਨ ਹੱਥਾਂ ਵਿੱਚ ਹੈ। ਇਸ ਮੌਕੇ ਉਨਾਂ ਵਿਦਿਆਰਥੀਆਂ ਨੂੰ ਗਿਆਨਵਰਧਕ ਗਤੀਵਿਧੀਆ ਵੱਲ ਵਿਸ਼ੇਸ਼ ਰੁਚੀ ਰੱਖਣ ਲਈ ਵੀ ਪ੍ਰੇਰਿਤ ਕੀਤਾ। ਕਲਜ ਦੇ ਪ੍ਰਿੰਸੀਪਲ ਡਾ. ਕਰਨੈਲ ਸਿੰਘ ਵੈਰਾਗੀ ਨੇ ਪਹੁੰਚੀਆਂ ਸ਼ਖਸੀਅਤਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਅੱਜ ਤੀਜੇ ਦਿਨ ਦੇ ਪ੍ਰੋਗਰਾਮ ਦੌਰਾਨ ਲੋਕ ਨਾਚ ਤੇ ਅਦਾਕਾਰੀ-ਲੜਕੀਆਂ ਦਾ ਲੋਕ ਨਾਚ (ਸੰਮੀ), ਲੜਕਿਆਂ ਦਾ ਲੋਕ ਨਾਚ (ਮਲਵਈ ਗਿੱਧਾ), ਗਰੁੱਪ ਕੋਰੀਓਗ੍ਰਾਫੀ, ਭੰਡ, ਨੁੱਕੜ ਨਾਟਕ ਅਤੇ ਪੰਜਾਬੀ ਮੁਹਾਵਰੇਦਾਰ ਵਾਰਤਾਲਾਪ, ਸੰਗੀਤ ਮੁਕਾਬਲੇ-ਪੱਛਮੀ ਸਾਜ਼ (ਏਕਲ), ਪੱਛਮੀ ਗਾਇਨ (ਏਕਲ), ਪੱਛਮੀ ਸਮੂਹ ਗਾਇਨ ਅਤੇ ਗਰੁੱਪ ਕੱਵਾਲੀ, ਮੀਡੀਆ/ਫਿਲਮ-ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਲਘੂ ਫਿਲਮ, ਲਲਿਤ ਕਲਾ (ਫਾਈਨ ਆਰਟਸ)-ਰੰਗੋਲੀ, ਕਲੇਅ ਮਾਡਲਿੰਗ, ਮੌਕੇ ਤੇ ਚਿੱਤਰਕਾਰੀ (ਓਨ ਦ ਸਪਾਟ ਪੇਂਟਿੰਗ), ਮਹਿੰਦੀ ਅਤੇ ਫੋਟੋਗ੍ਰਾਫੀ, ਫਾਈਨ ਆਰਟਸ ਮੁਕਾਬਲੇ-ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ ਅਤੇ ਇੰਸਟਾਲੇਸ਼ਨ ਆਦਿ ਮੁਕਾਬਲੇ ਕਰਵਾਏ ਗਏ। ਅੱਜ ਦੇ ਸਮਾਰੋਹ ਵਿਚ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਡਾ. ਡੈਨੀ ਸ਼ਰਮਾ, ਡਾ. ਰੁਬਲ ਚਾਹਲ, ਜ਼ਿਲ੍ਹਾ ਭਲਾਈ ਅਫ਼ਸਰ ਗੁਰਿੰਦਰਜੀਤ ਸਿੰਘ ਧਾਲੀਵਾਲ, ਮੋਨੂੰ ਗਰਗ, ਰੇਖਾ ਕਾਲੜਾ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬੁਢਲਾਡਾ, ਨੈਸ਼ਨਲ ਕਾਲਜ ਭੀਖੀ ਦੇ ਪ੍ਰਿੰਸੀਪਲ ਡਾ. ਐੱਮ.ਕੇ. ਮਿਸ਼ਰਾ, ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰੋ: ਸੁਖਪਾਲ ਸਿੰਘ, ਕੇ.ਸੀ.ਟੀ. ਕਾਲਜ ਫਤਿਹਗੜ੍ਹ ਸਾਹਿਬ ਦੇ ਮਨਦੀਪ ਸਿੰਘ, ਐਸ.ਡੀ.ਐਮ. ਮਾਨਸਾ ਬਲਜੀਤ ਕੌਰ, ਡੀਐਸਪੀ ਮਾਨਸਾ ਹਰਜਿੰਦਰ ਸਿੰਘ ਗਿੱਲ, ਭਾਜਪਾ ਦੇ ਸੂਬਾ ਕਮੇਟੀ ਮੈਂਬਰ ਰਾਕੇਸ਼ ਜੈਨ, ਸੁਖਦੇਵ ਸਿੰਘ ਫਰਵਾਹੀ, ਰਿਸ਼ਵ ਸਿੰਗਲਾ, ਨਮਨ ਸਿੰਗਲਾ, ਰਜਿੰਦਰ ਰਾਗੀ, ਭੋਲਾ ਸਿੰਘ ਸੂਬੇਦਾਰ ਜ਼ਿਲ੍ਹਾ ਪ੍ਰਧਾਨ, ਸਤਵੰਤ ਸਿੰਘ ਪੁਨੀਆ, ਗੋਮਾ ਰਾਮ ਪੁਨੀਆ, ਮੁਨੀਸ਼ ਬੱਬੀ ਦਾਨੇਵਾਲੀਆ, ਸਾਬਕਾ ਸਰਪੰਚ ਗੁਰਤੇਜ ਸਿੰਘ ਚਹਿਲ, ਵਿਵੇਕ ਜੈਨ ਬੱਬੂ, ਰੋਹਤਾਸ਼ ਸਿੰਗਲਾ ਵੀ ਮੋਜੂਦ ਸਨ। ਅੰਤ ਵਿਚ ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਐਮ.ਡੀ. ਸੂਰਜ ਭਾਨ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ।