ਪਰਵਿੰਦਰ ਝੋਟਾ ਦੀ ਮਾਂ ਦੀ ਦਰਦ ਭਰੀ ਗੁਹਾਰ, 'ਜੇ ਸਮੇਂ ਸਿਰ ਸੁਣਵਾਈ ਹੁੰਦੀ, ਤਾਂ ਅੱਜ ਜਿਉਂਦਾ ਹੁੰਦਾ ਪੁੱਤ ਪਰਵਿੰਦਰ'
ਉਸ ਦੀ ਪਹਿਲਾਂ ਕੋਈ ਗੱਲ ਨਹੀਂ ਸੁਣੀ। ਪਹਿਲਾਂ ਝੂਠੇ ਪਰਚੇ ਪਾਏ, ਬੱਸ ਉਹ ਤਾਰੀਖਾਂ ’ਤੇ ਹੀ ਜਾਂਦਾ। ਅਣਸਰਦੇ ਹੀ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਜਾਂਦਾ ਅਤੇ ਕਹਿੰਦਾ ਇਨ੍ਹਾਂ ’ਤੇ ਵੀ ਪਰਚੇ ਨਾ ਪਾ ਦਿੱਤੇ ਜਾਣ। ਉਸ ਦੇ ਜਿਸ ਦਿਨ ਗੋਲੀਆਂ ਵੱਜੀਆਂ, ਜਦ ਪੁਲਿਸ ਨੂੰ 10 ਮਿੰਟ ਫ਼ੋਨ ਕਰਦਾ ਰਿਹਾ ਤਾਂ ਪੁਲਿਸ ਕਿਉਂ ਨਹੀਂ ਆਈ। ਉਹ ਆ ਜਾਂਦੇ ਤਾਂ ਪੁੱਤ ਦੀ ਜਾਨ ਬੱਚ ਜਾਣੀ ਸੀ।
Publish Date: Sun, 18 Oct 2026 03:14 PM (IST)
Updated Date: Sun, 18 Oct 2026 03:26 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਪੁੱਤ ਪਰਵਿੰਦਰ ਦੀ ਸਮੇਂ ਸਿਰ ਪੁਲਿਸ ਅਤੇ ਪ੍ਰਸ਼ਾਸਨ ਨੇ ਗੱਲ ਸੁਣੀ ਹੁੰਦੀ, ਤਾਂ ਅੱਜ ਉਹ ਜਿਉਂਦਾ ਹੋਣਾ ਸੀ। ਉਹ ਕਹਿੰਦਾ ਸੀ ਇਨ੍ਹਾਂ ਨੇ ਤਾਂ ਝੂਠੇ ਕੇਸ ਮੇਰੇ ’ਤੇ ਬਣਾਉਣੇ ਹਨ ਅਤੇ ਨਸ਼ਿਆਂ ਦੇ ਖ਼ਿਲਾਫ਼ ਲੜਣਾ ਨਹੀਂ ਛੱਡਾਂਗਾ। ਹੁਣ ਰੱਖ ਲੈਣ ਪੁੱਤ ਦੀ ਲਾਸ਼ ਚਾਰ ਮਹੀਨੇ ਰੱਖ ਲੈਣ ਉਸ ਨੂੰ ਕੀ ਹੁੰਦਾ? ਜਦ ਉਹ ਘਰੋਂ ਗਿਆ ਸੀ, ਮੇਰਾ ਪੁੱਤ ਤਾਂ ਉਦੋਂ ਹੀ ਖ਼ਤਮ ਹੋ ਗਿਆ ਸੀ। ਹੁਣ ਮਿੱਟੀ ਨੂੰ ਰੱਖ ਕੇ ਕੀ ਕਰ ਲੈਣਗੇ।
ਇਨ੍ਹਾਂ ਦੀਆਂ ਵੀ ਇਸੇ ਤਰ੍ਹਾਂ ਲਾਸ਼ਾਂ ਰੁਲਣਗੀਆਂ। ਭਾਵੁਕ ਹੁੰਦਿਆਂ ਪਰਵਿੰਦਰ ਝੋਟੇ ਦੀ ਮਾਤਾ ਅਮਰਜੀਤ ਕੌਰ ਨੇ ਇਹ ਗੱਲਾਂ ਕਹੀਆਂ । ਉਨ੍ਹਾ ਕਿਹਾ ਕਿ ਅੱਠਵੀਂ-ਅੱਠਵੀਂ ਵਾਲੇ ਬੱਚਿਆਂ ਨੂੰ ਨਸ਼ੇ ਵੇਚੇ ਜਾਂਦੇ ਸਨ, ਜਿਹੜੇ ਪਹਿਲਾਂ ਇਸ ਨੇ ਫੜ੍ਹੇ। ਕੁੜੀਆਂ ਵੀ ਨਸ਼ੇ ਕਰਦੀਆਂ ਸਨ।
ਉਸ ਦੀ ਪਹਿਲਾਂ ਕੋਈ ਗੱਲ ਨਹੀਂ ਸੁਣੀ। ਪਹਿਲਾਂ ਝੂਠੇ ਪਰਚੇ ਪਾਏ, ਬੱਸ ਉਹ ਤਾਰੀਖਾਂ ’ਤੇ ਹੀ ਜਾਂਦਾ। ਅਣਸਰਦੇ ਹੀ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਜਾਂਦਾ ਅਤੇ ਕਹਿੰਦਾ ਇਨ੍ਹਾਂ ’ਤੇ ਵੀ ਪਰਚੇ ਨਾ ਪਾ ਦਿੱਤੇ ਜਾਣ। ਉਸ ਦੇ ਜਿਸ ਦਿਨ ਗੋਲੀਆਂ ਵੱਜੀਆਂ, ਜਦ ਪੁਲਿਸ ਨੂੰ 10 ਮਿੰਟ ਫ਼ੋਨ ਕਰਦਾ ਰਿਹਾ ਤਾਂ ਪੁਲਿਸ ਕਿਉਂ ਨਹੀਂ ਆਈ। ਉਹ ਆ ਜਾਂਦੇ ਤਾਂ ਪੁੱਤ ਦੀ ਜਾਨ ਬੱਚ ਜਾਣੀ ਸੀ।
ਹਿੰਦੂ ਭਰਾਵਾਂ ਨਾਲ ਉਸ ਦਾ ਪੂਰਾ ਪਿਆਰ ਸੀ ਅਤੇ ਉਹ ਇਸ ਨੂੰ ਵੋਟਾਂ ‘ਚ ਖੜ੍ਹਾ ਹੋਣ ਲਈ ਵੀ ਕਹਿੰਦੇ ਸਨ। ਮੈਡੀਕਲ ਦੀਆਂ ਕਈ ਦੁਕਾਨਾਂ ਹਨ, ਜਿਨ੍ਹਾਂ ’ਤੇ ਪਰਵਿੰਦਰ ਕਦੇ ਨਹੀਂ ਗਿਆ ਅਤੇ ਉਹ ਆਖਦੇ ਵੀ ਹਨ ਪਰ ਇਨ੍ਹਾਂ ਦੁਕਾਨਾਂ ’ਤੇ ਕਿਉਂ ਜਾਂਦਾ ਸੀ ਕਿਉਂਕਿ ਇਹ ਉਹ ਜਵਾਕਾਂ ਨੂੰ ਖ਼ਤਮ ਕਰਦੇ ਸਨ ਤਾਂ ਹੀ ਜਾਂਦਾ ਸੀ। ਛੋ-ਛੋਟੇ ਬੱਚਿਆਂ ਦੀ ਨਸਲ ਖ਼ਤਮ ਕਰ ਦਿੱਤੀ।
ਵਾਟਰ ਵਰਕਸ ’ਚ ਕੁੜੀਆਂ ਨਸ਼ੇ ਨਾਲ ਡੱਕੀਆਂ ਰਹਿੰਦੀਆਂ। ਫ਼ਿਰ ਪਰਵਿੰਦਰ ਨੂੰ ਲੋਕ ਕਹਿ ਦਿੰਦੇ ਕਿ ਇਨ੍ਹਾਂ ਦੇ ਵਿਆਹ ਕਿਵੇਂ ਹੋਣਗੇ। ਨਹੀਂ ਵੀਡਿਓ ਨਹੀਂ ਪਾਉਣੀ ਆਪਾਂ। ਨਿੱਕੇ-ਨਿੱਕੇ ਜਵਾਕਾਂ ਨੂੰ ਨਸ਼ਾ ਵੇਚਣ ਲਈ ਦੇ ਦਿੱਤਾ ਜਾਂਦਾ। ਗਰੀਬ ਘਰ ਦਾ ਇੱਕ ਖਿਡਾਰੀ ਸੀ। ਉਹ ਸਰਿੰਜ ਲਗਾ ਕੇ ਮਰਿਆ। ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਪਰਵਿੰਦਰ ਝੋਟਾ ਜਿਉਂਦਾ ਹੁੰਦਾ।
ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਵੀ ਧਰਨੇ ’ਚ ਹੋਈ ਸ਼ਾਮਲ
ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਨੇ ਵੀ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਵੱਲੋਂ ਲਗਾਏ ਧਰਨੇ ’ਚ ਸ਼ਮੂਲੀਅਤ ਕਰਦਿਆਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪ੍ਰੇਮ ਸਿੰਘ ਅਤੇ ਦਰਸ਼ਨ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਕਾਰਾਂ ਨੂੰ ਕੋਸਿਆ।
ਉਨ੍ਹਾਂ ਨੇ ਕਿਹਾ ਕਿ ਸਾਬਕਾ ਸੈਨਿਕ ਪਰਿਵਾਰ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਥ ਹਰ ਕੋਈ ਦੇ ਰਿਹਾ ਹੈ। ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਹੋਰ ਵੱਖ-ਵੱਖ ਰਾਜਾਂ ਤੋਂ ਵਿਅਕਤੀ ਆ ਰਹੇ ਹਨ ਅਤੇ ਉਨ੍ਹਾਂ ਦਾ ਸਾਥ ਦੇ ਰਹੇ ਹਨ।