ਗੁਰੂ ਨਾਨਕ ਕਾਲਜ ਦੇ ਸੰਗੀਤ ਵਿਭਾਗ ਨੇ ਗੈਸਟ ਲੈਕਚਰ ਕਰਵਾਇਆ
ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ
Publish Date: Thu, 26 Mar 2026 08:23 PM (IST)
Updated Date: Thu, 26 Mar 2026 08:26 PM (IST)
ਬੁਢਲਾਡਾ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸੰਗੀਤ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੰਗੀਤ ਅਤੇ ਸਾਧਨਾ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ ਕਾਲਜ, ਬਹਾਦਰਪੁਰ, ਮੁੱਖ ਵਕਤਾ ਦੇ ਤੌਰ ’ਤੇ ਹਾਜ਼ਰ ਹੋਏ। ਜੀ ਆਇਆਂ ਨੂੰ ਆਖਦਿਆਂ ਵਿਭਾਗ ਦੇ ਮੁਖੀ ਡਾ. ਮਨਪ੍ਰੀਤ ਸਿੰਘ ਨੇ ਜਾਣ ਪਛਾਣ ਕਰਵਾਈ ਅਤੇ ਸੰਗੀਤ ਸਬੰਧੀ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਨੂੰ ਸਾਧਨਾ, ਕਿਵੇਂ ਆਤਮ ਵਿਸ਼ਵਾਸ ਜਗਾਉਂਦੀ ਹੈ ਅਤੇ ਆਤਮ ਵਿਸ਼ਵਾਸ ਕਿਵੇਂ ਵਿਦਿਆਰਥੀਆਂ ਦੇ ਭਵਿੱਖ ਲਈ ਅਤਿ ਜ਼ਰੂਰੀ ਹੈ। ਪ੍ਰੋ. ਸੁਖਵਿੰਦਰ ਸਿੰਘ ਨੇ ਕਿਹਾ ਕਿ ਮਨੁੱਖ ਦਾ ਮੁੱਖ ਮਨੋਰਥ ਪਰਮਾਤਮਾ ਨਾਲ ਜੋੜ ਅਤੇ ਅੰਦਰੂਨੀ ਆਨੰਦ ਦੀ ਪ੍ਰਾਪਤੀ ਕਰਨਾ ਹੈ। ਇਸ ਵਿੱਚ ਸੰਗੀਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਇਸ ਦੌਰਾਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਿਤ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਭੂਮਿਕਾ ਸਹਾਇਕ ਪ੍ਰੋ. ਮਨਿੰਦਰ ਸਿੰਘ ਨੇ ਨਿਭਾਈ। ਇਸ ਸਮੇਂ ਸੰਗੀਤ ਵਿਭਾਗ ਦੇ ਸਹਾਇਕ ਪ੍ਰੋਫੈਸਰ ਗੁਰਵਿੰਦਰ ਸਿੰਘ, ਡਾ. ਜਤਿੰਦਰ ਕੌਰ, ਪ੍ਰੋ. ਜਸਵਿੰਦਰ ਸਿੰਘ ਰਾਜਨੀਤੀ ਸ਼ਾਸਤਰ ਵਿਭਾਗ ਆਦਿ ਹਾਜ਼ਰ ਸਨ।