ਗੁਰਦੁਆਰਾ ਸਾਹਿਬ ਨੂੰ ਪੁਸਤਕਾਂ ਭੇਟ ਸਮਾਸ ਸੇਵਾ ਹਰਪ੍ਰੀਤ ਸਿੰਘ ਬਹਿਣੀਵਾਲ
Publish Date: Mon, 02 Nov 2026 04:44 PM (IST)
Updated Date: Mon, 02 Nov 2026 04:47 PM (IST)
ਹਰਕ੍ਰਿਸ਼ਨ ਸ਼ਰਮਾ ਪੰਜਾਬੀ ਜਾਗਰਣ ਮਾਨਸਾ ਸਮਾਸ ਸੇਵਾ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਮੁਖੀ ਸਾਹਿਤ ਤੇ ਪੁਸਤਕਾਂ ਮੰਗਵਾ ਕੇ ਗੁਰਦੁਆਰਾ ਸਾਹਿਬ ਬਹਿਣੀਵਾਲ ਵਿਖੇ ਸਮਰਪਿਤ ਕਰਦਿਆਂ ਨਵੰਬਰ ਮਹੀਨੇ ਲਈ ਪੰਜਾਬ ਬੋਲੀ ਦੇ ਪ੍ਰਚਾਰ ਤੇ ਪਾਸਾਰ ਲਈ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਹਿਤ ਤੇ ਪੰਜਾਬੀ ਬੋਲੀ ਸਾਡੀ ਪਹਿਚਾਣ ਤੇ ਗੁਰੂਆਂ ਪੀਰਾਂ ਪੈਗੰਬਰਾਂ ਵਲੋਂ ਦਿੱਤੀ ਮਿੱਠੀ ਬੋਲੀ ਹੈ, ਜਿਸ ਨਾਲ ਜੁੜਕੇ ਬੱਚੇ ਆਪਣੇਂ ਭਵਿੱਖ ਦੀ ਤਰਜਮਾਨੀ ਕਰਨਗੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸ਼ੁਭ ਕਾਰਜ਼ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਆਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਨੂੰ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਾਸਾਰ ਵਜੋਂ ਮਨਾਇਆ ਤੇ ਸਕੂਲਾਂ ਵਿਚ ਪ੍ਰੋਗਰਾਮ ਕਰਕੇ ਬੱਚਿਆਂ ਨੂੰ ਇਸ ਨਾਲ ਜੋੜਣ ਤੇ ਹੋਰਨਾਂ ਜ਼ੁਬਾਨਾਂ ਨਾਲ ਪੰਜਾਬੀ ਬੋਲੀ ਨੂੰ ਅੰਗ ਸੰਗ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਗੁਰਮੁਖੀ ਲਿੱਪੀ ਦਿੱਤੀ, ਜੋ ਸਾਡੀ ਰਗ ਰਗ ’ਚ ਵਸੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸਦੇ ਅਗਲੇ ਪੜਾਅ ਲਈ ਸਕੂਲਾਂ, ਕਾਲਜਾਂ ਤੇ ਹੋਰਨਾਂ ਵਿੱਦਿਅਕ ਅਦਾਰਿਆਂ ਵਿਚ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਸਾਬਕਾ ਪੰਚ ਜੁਗਰਾਜ ਸਿੰਘ ਬੱਬੀ, ਗ੍ਰੰਥੀ ਸਤਨਾਮ ਸਿੰਘ, ਸਾਬਕਾ ਪੰਚ ਜਸਵਿੰਦਰ ਸਿੰਘ ਜੱਸੂ, ਮਿੱਠੂ ਸਿੰਘ ਸਾਬਕਾ ਮੈਂਬਰ ਸਹਿਕਾਰੀ ਸਭਾ ਆਦਿ ਮੌਜੂਦ ਸਨ।