ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪਿੰਡ ਧਲੇਵਾਂ ਤੇ ਮਿਊਂਸਪਲ ਪਾਰਕ ਭੀਖੀ ਲਈ ਗ੍ਰਾਂਟ ਜਾਰੀ ਨੇੜਲੇ ਪਿੰਡ ਧਲੇਵਾਂ ਦੇ ਵੱਖ ਵੱਖ ਵਿਕਾਸ
Publish Date: Mon, 07 Sep 2026 04:42 PM (IST)
Updated Date: Mon, 07 Sep 2026 04:43 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਨੇੜਲੇ ਪਿੰਡ ਧਲੇਵਾਂ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਖਤਿਆਰੀ ਫੰਡ ਵਿਚੋਂ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਗ੍ਰਾਂਟ ਦਾ ਪੱਤਰ ਪਿੰਡ ਵਾਸੀਆਂ ਨੂੰ ਸੌਂਪਦੇ ਹੋਏ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਹਮੇਸ਼ਾ ਪੰਜਾਬ ਅਤੇ ਇਲਾਕੇ ਦੀ ਤਰੱਕੀ ਲਈ ਤਤਪਰਤਾ ਨਾਲ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਨਿਰੰਤਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਆਪਣੇ ਅਖਤਿਆਰੀ ਫੰਡ ਵਿਚੋਂ ਬਿਨ੍ਹਾਂ ਕਿਸੇ ਭੇਦਭਾਵ ਦੇ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਨੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਫ਼ੰਡਾਂ ਦੀ ਭਾਰੀ ਜ਼ਰੂਰਤ ਹੈ ਅਤੇ ਅਜਿਹੇ ਵਿੱਚ ਉਨ੍ਹਾਂ ਵਲੋਂ ਆਪਣੇ ਅਖਤਿਆਰੀ ਫ਼ੰਡ ਵਿਚੋਂ ਗ੍ਰਾਂਟ ਜਾਰੀ ਕਰਨ ਨਾਲ ਵਿਕਾਸ ਕਾਰਜਾਂ ਨੂੰ ਤੇਜ਼ੀ ਮਿਲੇਗੀ। ਇਸ ਮੌਕੇ ਹੋਰਨਾਂ ਦੇ ਇਲਾਵਾ ਕੁਲਸ਼ੇਰ ਸਿੰਘ ਰੂਬਲ, ਪ੍ਰਸ਼ੋਤਮ ਸਿੰਘ, ਸੁਖਵਿੰਦਰ ਸਿੰਘ ਸ਼ੈਲੀ, ਅਮਰੀਕ ਸਿੰਘ, ਗੁਰਦੀਪ ਸਿੰਘ, ਮਾ. ਬਲਦੇਵ ਸਿੰਘ, ਉਂਕਾਰ ਸਿੰਘ ਮਿੱਤਲ ਅਤੇ ਬਿੰਦਰ ਸਿੰਘ ਸਮੇਤ ਪਤਵੰਤੇ ਮੌਜੂਦ ਸਨ। ਉਧਰ ਭੀਖੀ ਵਿਖੇ ਲਾਲਾ ਦੌਲਤ ਮੱਲ ਮਿਊਂਸਪਲ ਪਾਰਕ ਦੇ ਵਿਕਾਸ ਲਈ ਵੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਖਿਤਆਰੀ ਫੰਡ ਵਿਚੋਂ 2 ਲੱਖ ਰੁਪਏ ਦੀ ਗ੍ਰਾਂਟ ਦਾ ਪੱਤਰ ਵੀ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਸੌਂਪਦਿਆਂ ਕਿਹਾ ਕਿ ਸ਼ੁੱਧ ਵਾਤਾਵਰਨ ਅਤੇ ਸਾਫ ਚੁਗਿਰਦਾ ਜਿਥੇ ਮਨੁੱਖੀ ਸਿਹਤ ਲਈ ਅਤਿ ਅਹਿਮ ਹੈ, ਉਥੇ ਦਰਖਤ ਪੰਛੀਆਂ ਦਾ ਵੀ ਟਿਕਾਣਾ ਬਣਦੇ ਹਨ। ਸਾਨੂੰ ਸਾਰਿਆਂ ਨੂੰ ਮਿਲ ਕੇ ਵਾਤਾਵਰਨ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਕ ਦੇ ਸੁੰਦਰੀਕਰਨ ਅਤੇ ਵਿਕਾਸ ਲਈ 2 ਲੱਖ ਰੁਪਏ ਦੀ ਗ੍ਰਾਂਟ ਯਕੀਨਨ ਲਾਹੇਵੰਦ ਸਹਾਈ ਹੋਵੇਗੀ। ਇਸ ਮੌਕੇ ਪਾਰਕ ਸੰਭਾਲ ਕਮੇਟੀ ਦੇ ਗੁਰਜੀਤ ਸਿੰਘ ਬਬਰੇਕਾ, ਨਰਿੰਦਰ ਕੁਮਾਰ ਡੀਸੀ, ਡਾ. ਸੁਲਤਾਨ ਸ਼ਾਹ, ਅਮਨਦੀਪ ਸ਼ਾਰਦਾ, ਸੁਰੇਸ਼ ਸਿੰਗਲਾ, ਨਰਿੰਦਰ ਨਿੰਦੀ, ਕਾ. ਗੁਰਨਾਮ ਸਿੰਘ, ਰਿਸ਼ਵ ਸਿੰਗਲਾ, ਹਰਦੇਵ ਸਿੰਘ, ਉਂਕਾਰ ਸਿੰਘ ਮਿੱਤਲ, ਸਨੇਹਇੰਦਰ ਅਤੇ ਸਾਬਕਾ ਕੋਂਸਲਰ ਮੀਤਾ ਸਿੰਘ ਵੀ ਮੌਜੂਦ ਸਨ।