ਮਾਨਸਾ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਕਮੇਟੀ ਦਾ ਸ਼ਾਨਦਾਰ ਸਵਾਗਤ, ਨਵੀਂ ਕਮੇਟੀ ਨੇ ਇਕਜੁੱਟਤਾ ਨਾਲ ਕੰਮ ਕਰਨ ਦਾ ਦਿੱਤਾ ਭਰੋਸਾ ਮਾਨਸਾ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ
Publish Date: Mon, 14 Sep 2026 06:17 PM (IST)
Updated Date: Mon, 14 Sep 2026 06:20 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਨਸਾ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਕਮੇਟੀ ਦੀ ਖੁਸ਼ੀ ਵਿਚ ਸਮੁੱਚੀ ਬਾਰ ਵਿੱਚ ਲੱਡੂ ਵੰਡੇ ਗਏ, ਹਾਲਾਂਕਿ ਚੋਣਾਂ ਦੌਰਾਨ ਵੱਖ-ਵੱਖ ਅਹੁਦਿਆਂ ਲਈ ਮੁਕਾਬਲਾ ਦੇਖਣ ਨੂੰ ਮਿਲਿਆ, ਪਰ ਚੋਣ ਨਤੀਜਿਆਂ ਬਾਅਦ ਨਵੀਂ ਚੁਣੀ ਕਮੇਟੀ ਨੇ ਬਾਰ ਦੀ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਇੱਕਜੁੱਟਤਾ ਦਾ ਸ਼ਾਨਦਾਰ ਸੰਦੇਸ਼ ਦਿੱਤਾ। ਨਵੀਂ ਚੁਣੀ ਕਮੇਟੀ ਦੇ ਮੈਂਬਰਾਂ ਵੱਲੋਂ ਬਾਰ ਦੇ ਸਾਰੇ ਵਕੀਲਾਂ ਦੇ ਚੈਂਬਰਾਂ ਵਿੱਚ ਜਾ ਕੇ ਸਮੂਹ ਵਕੀਲਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੀਨੀਅਰ ਵਕੀਲਾਂ ਤੋਂ ਆਸ਼ੀਰਵਾਦ ਲਿਆ ਗਿਆ। ਨਵੀਂ ਕਮੇਟੀ ਦੇ ਮੈਂਬਰਾਂ ਦਾ ਸਾਰੇ ਚੈਂਬਰਾਂ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਨਵੀਂ ਚੁਣੀ ਕਮੇਟੀ ਵਿੱਚ ਪ੍ਰਧਾਨ ਬੀਰਦੇਵਿੰਦਰ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਅਮਨਪ੍ਰੀਤ ਸਿੰਘ ਭੁੱਲਰ, ਮੀਤ ਪ੍ਰਧਾਨ ਸ਼ਿਵਾਨੀ ਗਰਗ, ਸਕੱਤਰ ਗੁਰਦੀਪ ਸਿੰਘ ਸਿੱਧੂ (ਮਾਖਾ) ਅਤੇ ਸੰਯੁਕਤ ਸਕੱਤਰ ਚਮਨਦੀਪ ਕੌਰ ਸ਼ਾਮਲ ਹਨ। ਇਸ ਮੌਕੇ ਨਵੀਂ ਚੁਣੀ ਕਮੇਟੀ ਨੇ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਕਮੇਟੀ ਵੱਲੋਂ ਜਲਦ ਚਾਰਜ ਸੰਭਾਲ ਕੇ ਬਾਰ ਦੇ ਵਕੀਲਾਂ ਨਾਲ ਜੁੜੇ ਮਸਲਿਆਂ ਦੇ ਹੱਲ ਲਈ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਬਾਰ ਐਸੋਸੀਏਸ਼ਨ ਮਾਨਸਾ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਵਾਉਣ ਲਈ ਨਿਰੰਤਰ ਯਤਨ ਕੀਤੇ ਜਾਣਗੇ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬੀਰਦੇਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਕੀਲਾਂ ਵੱਲੋਂ ਦਿੱਤੀ ਵੱਡੀ ਜਿੱਤ ਨਾਲ ਸਾਡੀ ਜ਼ਿੰਮੇਵਾਰੀ ਵੀ ਉਤਨੀ ਹੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਕਮੇਟੀ ਬਾਰ ਦੇ ਹਿੱਤਾਂ ਅਤੇ ਵਕੀਲ ਭਾਈਚਾਰੇ ਦੀ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰੇਗੀ। ਇਸ ਮੌਕੇ ਧਰਮਿੰਦਰ ਸਿੰਘ ਸਰਾਂ, ਲਲਿਤ ਅਰੋੜਾ, ਰਾਜੀਵ ਅਰੋੜਾ, ਰਣਦੀਪ ਸ਼ਰਮਾ, ਸਵੀਟ ਸਿੰਗਲਾ, ਦੇਵਿੰਦਰ ਕੌਰ, ਰਜਿੰਦਰਪਾਲ ਕੌਰ, ਪਰਮਿੰਦਰ ਸਿੰਘ ਬਹਿਣੀਵਾਲ, ਨਵਦੀਪ ਸ਼ਰਮਾ, ਹਰਪ੍ਰੀਤ ਰਮਦਿਤੇਵਾਲਾ, ਲਖਵਿੰਦਰ ਸਿੰਘ ਲਖਣਪਾਲ, ਅਸ਼ਵਨੀ ਸ਼ਰਮਾ, ਗੁਰਲਾਭ ਸਿੰਘ ਮਾਹਲ, ਬਲਵੰਤ ਭਾਟੀਆ, ਡਾ. ਸੰਦੀਪ ਘੰਡ, ਸੁਖਚੈਨ ਸਿੰਘ ਸਦੇਵਾਲੀਆ, ਕੁਲਵਿੰਦਰ ਸਿੰਘ, ਨਰੇਸ਼ ਕੁਮਾਰ ਗਰਗ, ਦਿਨੇਸ਼ ਸ਼ਰਮਾ, ਭੁਪਿੰਦਰ ਬੀਰਬਲ, ਭੁਪੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ। ਸਮੂਹ ਵਕੀਲਾਂ ਨੇ ਨਵੀਂ ਚੁਣੀ ਕਮੇਟੀ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਨਵੀਂ ਟੀਮ ਬਾਰ ਦੀ ਬਿਹਤਰੀ, ਵਕੀਲਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਬਾਰ ਦੀ ਬੇਹਤਰੀ ਲਈ ਨਿਰੰਤਰ ਯਤਨ ਕਰੇਗੀ।