ਸਰਕਾਰੀ ਹਾਈ ਸਕੂਲ ਦੋਦੜਾ ਦੀ ਜ਼ੋਨ ਤੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਜ਼ੋਨ ਤੇ ਜ਼ਿਲ੍ਹਾ ਪੱਧਰੀ
Publish Date: Mon, 31 Aug 2026 04:06 PM (IST)
Updated Date: Mon, 31 Aug 2026 04:07 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਜ਼ੋਨ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਦੋਦੜਾ ਦੇ ਖਿਡਾਰੀਆਂ ਨੇ ਜ਼ੋਨ ਪੱਧਰ ਤੇ 15 ਮੈਡਲ ਅਤੇ ਜ਼ਿਲ੍ਹਾ ਪੱਧਰ ਤੇ 5 ਮੈਡਲ ਹਾਸਿਲ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕੀਤੀ ਹੈ। ਸਕੂਲ ਦੇ ਖੇਡ ਅਧਿਆਪਕ ਮਲਕੀਤ ਕੌਰ ਨੇ ਦੱਸਿਆ ਕਿ ਜ਼ੋਨ ਪੱਧਰੀ ਖੇਡਾਂ ਵਿੱਚ ਅੰਡਰ -14 ਲੜਕੇ (ਸਰਕਲ ਕਬੱਡੀ) ਨੇ ਪਹਿਲਾ ਸਥਾਨ, ਕੁਸ਼ਤੀ ਮੁਕਾਬਲੇ ਵਿਚ ਬਲਜਿੰਦਰ ਸਿੰਘ, ਬਲਜੋਤ ਸਿੰਘ, ਨਵਜੋਤ ਕੌਰ, ਸਿਮਰਨਜੋਤ ਕੌਰ, ਜਸ਼ਨਪ੍ਰੀਤ ਸਿੰਘ, ਅਮਨਦੀਪ ਸਿੰਘ, ਰੋਸ਼ਨਪ੍ਰੀਤ ਸਿੰਘ, ਬਲਕਾਰ ਸਿੰਘ ਸਮੇਤ ਸਾਰੇ ਖਿਡਾਰੀਆਂ ਨੇ ਪਹਿਲਾ ਸਥਾਨ, ਕਰਾਟੇ ਮੁਕਾਬਲੇ ਵਿਚ ਸਿਮਰਨਜੋਤ ਕੌਰ ਨੇ ਪਹਿਲਾ, ਸਿਮਰਨ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਦੂਜਾ ਸਥਾਨ, ਅੰਡਰ 17 ਵਰਗ ਦੇ ਸਰਕਲ ਕਬੱਡੀ ਲੜਕਿਆਂ ਨੇ ਦੂਜਾ ਸਥਾਨ, ਅੰਡਰ 14 ਵਰਗ ਦੀਆਂ ਨੈਸ਼ਨਲ ਕਬੱਡੀ ਲੜਕੀਆਂ ਨੇ ਤੀਜਾ ਸਥਾਨ, ਅੰਡਰ 14 ਸ਼ਤਰੰਜ ’ਚ ਲੜਕੇ ਤੇ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਜ਼ਿਲੵਾ ਪੱਧਰੀ ਖੇਡਾਂ ਦੇ ਕੁਸ਼ਤੀ ਮੁਕਾਬਲੇ ਵਿਚ ਬਲਜਿੰਦਰ ਸਿੰਘ ਤੇ ਨਵਜੋਤ ਕੌਰ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਸਿੰਘ ਨੇ ਦੂਜਾ ਸਥਾਨ, ਅਮਨਦੀਪ ਸਿੰਘ ਨੇ ਤੀਜਾ ਸਥਾਨ, ਅੰਡਰ-14 ਵਰਗ ਦੀ ਸਰਕਲ ਕਬੱਡੀ (ਲੜਕੇ) ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ 4 ਖਿਡਾਰੀ ਏਕਮ ਸਿੰਘ ਤੇ ਰੁਪਿੰਦਰਜੋਤ ਸਿੰਘ ਸਰਕਲ ਕਬੱਡੀ, ਬਲਜਿੰਦਰ ਸਿੰਘ ਤੇ ਨਵਜੋਤ ਕੌਰ ਕੁਸ਼ਤੀ ਮੁਕਾਬਲੇ ਦੀਆਂ ਰਾਜ ਪੱਧਰੀ ਖੇਡਾਂ ਵਿਚ ਮਾਨਸਾ ਜ਼ਿਲੵੇ ਵੱਲੋਂ ਨੁਮਾਇੰਦਗੀ ਕਰਦੇ ਹੋਏ ਭਾਗ ਲੈਣਗੇ। ਸਕੂਲ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਅਧਿਆਪਕਾ ਮਲਕੀਤ ਕੌਰ, ਹੋਣਹਾਰ ਖਿਡਾਰੀਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲ ਦੇ ਅਧਿਆਪਕ ਵੀਨਾ, ਗਗਨਦੀਪ, ਸੀਮਾ ਸਿੰਗਲਾ, ਮੰਜੂ ਬਾਲਾ ਪੁਰੀ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਕੌਰ, ਪਰਮਿੰਦਰ ਕੌਰ, ਸਰਬਜੀਤ ਕੌਰ, ਬੱਬੂ ਬਾਂਸਲ, ਕਰਮਜੀਤ ਕੌਰ, ਜਗਵਿੰਦਰ ਕੌਰ, ਪ੍ਰਭਜੋਤ ਕੌਰ ਨੇ ਮੁਬਾਰਕਬਾਦ ਦਿੱਤੀ।