ਮੁਫ਼ਤ ਕੈਂਪਾਂ ਰਾਹੀਂ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ : ਗਰਗ
ਸੀਨੀਅਰ ਸਿਟੀਜਨ ਕੌਂਸਲ ਮਾਨਸਾ ਵੱਲੋਂ
Publish Date: Mon, 19 Jan 2026 05:55 PM (IST)
Updated Date: Tue, 20 Jan 2026 04:10 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ ਸੀਨੀਅਰ ਸਿਟੀਜਨ ਕੌਂਸਲ ਮਾਨਸਾ ਵੱਲੋਂ ਪ੍ਰਧਾਨ ਰੂਲਦੂ ਰਾਮ ਬਾਂਸਲ ਦੀ ਅਗਵਾਈ ਹੇਠ ਲਿਵਰ ਅਤੇ ਪੇਟ ਦੀਆਂ ਬੀਮਾਰੀਆਂ ਦਾ ਇੱਕ ਮੁਫ਼ਤ ਮੈਗਾ ਚੈੱਕਅਪ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਕੌਂਸਲ ਦੇ ਜਰਨਲ ਸਕੱਤਰ ਦਰਸ਼ਨ ਪਾਲ ਗਰਗ ਅਤੇ ਵਿੱਤ ਸਕੱਤਰ ਓਮ ਪ੍ਰਕਾਸ਼ ਜਿੰਦਲ ਨੇ ਦੱਸਿਆ ਕਿ ਇਹ ਮੁਫ਼ਤ ਚੈੱਕਅਪ ਕੈਂਪ ਡੀਐਮ ਗੈਸਟ੍ਰੋਐਂਟੋਲੋਜੀ ਡਾਕਟਰ ਲਵ ਗਰਗ ਦੇ ਹਸਪਤਾਲ ਲਵ ਗੈਸਟਰੋ ਅਤੇ ਸੁਪਰ ਸਪੈਸ਼ਲਿਸਟ ਹਸਪਤਾਲ ਵਿਖੇ ਲਗਾਇਆ ਗਿਆ। ਇਸ ਵਿੱਚ 250 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਬਿਲਕੁਲ ਮੁਫ਼ਤ ਕੀਤਾ ਗਿਆ। ਕੈਂਪ ਵਿੱਚ ਮਰੀਜ਼ਾਂ ਦਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਵੀ ਬਿਲਕੁਲ ਮੁਫ਼ਤ ਕੀਤੀ ਗਈ। ਇਸ ਮੌਕੇ ਬੋਲਦਿਆਂ ਸੀਨੀਅਰ ਸਿਟੀਜਨ ਕੌਂਸਲ ਦੇ ਚੇਅਰਮੈਨ ਅਸ਼ੋਕ ਗਰਗ ਨੇ ਦੱਸਿਆ ਕਿ ਉਨ੍ਹਾਂ ਦਾ ਕੈਂਪ ਨੂੰ ਲਗਵਾਉਣ ਦਾ ਮਕਸਦ ਲੋਕਾਂ ਨੂੰ ਆਪਣੀਆਂ ਪੇਟ ਦੀਆਂ ਬੀਮਾਰੀਆਂ ਬਾਰੇ ਸਹੀ ਢੰਗ ਨਾਲ ਇਲਾਜ ਕਰਵਾਉਣ ਲਈ ਜਾਗਰੂਕ ਕਰਨਾ ਹੈ। ਕੌਂਸਲ ਦੇ ਪ੍ਰਧਾਨ ਰੁਲਦੂ ਰਾਮ ਬਾਂਸਲ ਅਤੇ ਕੌਂਸਲ ਦੇ ਸਰਪ੍ਰਸਤ ਪ੍ਰਸ਼ੋਤਮ ਬਾਂਸਲ ਨੇ ਦੱਸਿਆ ਕਿ ਮਾਲਵੇ ਖੇਤਰ ਵਿੱਚ ਕੈਂਸਰ ਵਰਗੀਆਂ ਬੀਮਾਰੀਆਂ ਲੋਕਾਂ ਦੀ ਬਿਮਾਰੀਆਂ ਨੂੰ ਅਣਦੇਖੇ ਕਰਨ ਕਾਰਨ ਹੀ ਫ਼ੇਲ੍ਹ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਦੇ ਜੰਮਪਲ ਡਾਕਟਰ ਲਵ ਗਰਗ ਨੇ ਡੀ.ਐਮ.ਗੈਸਟ੍ਰੋਐਂਟੋਲੋਜੀ ਦੀ ਪੜ੍ਹਾਈ ਕਰਨ ਉਪਰੰਤ ਮਾਨਸਾ ਵਿਖੇ ਹਸਪਤਾਲ ਖੋਲ ਕੇ ਇਸ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ, ਕਿਉਂਕਿ ਪਹਿਲਾਂ ਇਹਨਾਂ ਬੀਮਾਰੀਆਂ ਦੇ ਇਲਾਜ ਲਈ ਬਾਹਰਲੇ ਸ਼ਹਿਰਾਂ ਵਿੱਚ ਜਾ ਕੇ ਮਹਿੰਗੇ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਜਿੱਥੇ ਕੋਈ ਵੀ ਚੈੱਕਅਪ ਫੀਸ ਨਹੀਂ ਲਈ ਜਾਂਦੀ ਉਸ ਦੇ ਨਾਲ ਹੀ ਐਂਡੋਸਕੋਪੀ ਵਰਗੇ ਮਹਿੰਗੇ ਭਾਅ ਦੇ ਟੈਸਟ ਵੀ ਬਹੁਤ ਘੱਟ ਰੇਟਾਂ ਤੇ ਕਰਵਾਏ ਜਾਂਦੇ ਹਨ। ਇਸ ਮੌਕੇ ਕੌਂਸਲ ਦੇ ਅਹੁਦੇਦਾਰ ਤੀਰਥ ਸਿੰਘ ਮਿੱਤਲ, ਹੁਕਮ ਚੰਦ ਬੰਸਲ, ਸ਼ੰਬੂ ਗਰਗ, ਰਾਮ ਦਾਸ ਫੱਤਾ, ਵਿਨੋਦ ਮਿੰਟੂ, ਕ੍ਰਿਸ਼ਨ ਫੱਤਾ, ਕ੍ਰਿਸ਼ਨ ਪੈਪਸੀ, ਸੰਜੀਵ ਪਿੰਕਾ, ਰਮੇਸ਼ ਜਿੰਦਲ ਤੋਂ ਇਲਾਵਾ ਹਸਪਤਾਲ ਦੇ ਸੰਚਾਲਕ ਸਤਪਾਲ ਗਰਗ ਡਾਕਟਰ ਮਨੀਕਾ ਗਰਗ ਤੇ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸਨ।