- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਮਾਨਸਾ ਰੋਇਲ ਦੇ 5 ਮੈਂਬਰਾਂ ਵੱਲੋਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੋਟਰੀ ਕਲੱਬ ਮਾਨਸਾ ਰੋਇਲ ਦੇ 5 ਮੈਂਬਰਾਂ ਵੱਲੋਂ ਆਪਣੇ ਪਰਿਵਾਰ ਸਮੇਤ ਆਗਰਾ ਦੇ ਹੋਟਲ ਤਾਜ ਵਿਖੇ ਕਰਵਾਏ ਤਿੰਨ ਦਿਨਾ ਜ਼ਿਲ੍ਹਾ ਕਾਨਫ਼ਰੰਸ ਮਹਾਉਤਸਵ ਵਿੱਚ ਭਾਗ ਲਿਆ। ਇਸ ਕਾਨਫ਼ਰੰਸ ’ਚ ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਦੀ ਅਗਵਾਈ ਹੇਠ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ 400 ਦੇ ਕਰੀਬ ਡੈਲੀਗੇਟਸ ਨੇ ਹਿਸਾ ਲਿਆ। ਇਸ ਮਹਾਉਤਸਵ ਨੂੰ ਰੋਟਰੀ ਕਲੱਬ ਸਰਸਾ ਚੈਂਪੀਅਨ ਅਤੇ ਸਰਸਾ ਡਿਵਾਇਨ ਨੇ ਸਾਂਝੇ ਤੌਰ ’ਤੇ ਕਰਵਾਇਆ। ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਦੱਸਿਆ ਕਿ ਇਸ ਕਾਨਫਰੰਸ ਦੇ ਤੀਸਰੇ ਦਿਨ ਇੱਕ ਗਲੋਬਲ ਸ਼ਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ। ਜਿਵੇਂ ਕਿ ਸਾਰਾ ਸੰਸਾਰ ਜੰਗ ਦੀ ਲਪੇਟ ਵਿਚ ਆਉਣ ਕਰਕੇ ਵਿਸ਼ਵ ਯੁੱਧ ਦੇ ਕੰਢੇ ’ਤੇ ਖੜ੍ਹਾ ਹੈ। ਰੂਸ ਯੂਕਰੇਨ ਅਤੇ ਅਮਰੀਕਾ-ਇਜ਼ਰਾਇਲ ਇਰਾਨ ਜੰਗਾਂ ਭਿਆਨਕ ਰੂਪ ਧਾਰਨ ਕਰ ਚੁੱਕੀਆਂ ਹਨ। ਸੰਸਾਰ ਵਿੱਚ ਹਰ ਚੀਜ਼ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ । ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਲਈ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਜੰਗਾਂ ਦੇ ਵਿਰੋਧ ’ਚ ਹੋਟਲ ਤਾਜ ਤੇ ਤਾਜ ਮਹਿਲ ਤੱਕ ਪੈਦਲ ਸ਼ਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 200 ਤੋਂ ਵੱਧ ਰੋਟਰੀ ਮੈਂਬਰਾਂ ਨੇ ਹਿੱਸਾ ਲਿਆ ਅਤੇ ਤਾਜ ਮਹਿਲ ਦੇ ਦਰਸ਼ਨ ਕੀਤੇ। ਸ਼ਾਂਤੀ ਬਨਾਉਣਾ ਅਤੇ ਝਗੜਿਆਂ ਦਾ ਨਿਪਟਾਰਾ ਰੋਟਰੀ ਵਲੋਂ ਕੰਮ ਕਰਨ ਦੇ ਸੱਤ ਮੁੱਖ ਖੇਤਰਾਂ ਵਿੱਚੋਂ ਇੱਕ ਹੈ। ਕਾਨਫਰੰਸ ਵਿੱਚ ਭਾਗ ਲੈਣ ਤੋਂ ਪਹਿਲਾਂ ਮੈਂਬਰਾਂ ਨੇ ਵ੍ਰਿੰਦਾਵਨ ਵਿੱਖੇ ਬਾਂਕੇ ਬਿਹਾਰੀ ਮੰਦਰ ਵਿੱਚ ਲਾਰਡ ਕ੍ਰਿਸ਼ਨਾ ਦੇ ਦਰਸ਼ਨ ਕੀਤੇ। ਪ੍ਰਧਾਨ ਹਰੀਸ਼ ਗਰਗ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਭੁਵਨੇਸ਼ਵਰ ਉੜੀਸਾ ਤੋਂ ਰੋਟਰੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਦੇ ਨੁਮਾਇੰਦੇ ਵਜੋਂ ਸਾਬਕਾ ਗਵਰਨਰ ਜੈਸ੍ਰੀ ਮਾਹੰਤੇ ਨੇ ਭਾਗ ਲਿਆ ਤੇ ਆਪਣੇ ਸੰਬੋਧਨ ਵਿੱਚ ਰੋਟਰੀ ਜ਼ਿਲ੍ਹਾ 3090 ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਕਾਨਫਰੰਸ ’ਚ ਸਵਾਮੀ ਦਿਵਿਆਨੰਦ ਜੀ ਮਹਾਰਾਜ ਭਿਖਸ਼ੂ ਨੇ ਆਪਣੇ ਅਧਿਆਤਮਿਕ ਗਿਆਨ ਦੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਐਸ.ਪੀ. ਸਿੰਘ ਬਘੇਲ ਰਾਜ ਮੰਤਰੀ ਭਾਰਤ ਸਰਕਾਰ ਨੇ ਆਪਣੇ ਸੰਬੋਧਨ ਵਿੱਚ 200 ਤੋਂ ਵੱਧ ਦੇਸ਼ਾਂ ਵਿੱਚ 12 ਲੱਖ ਮੈਂਬਰਾਂ ਦੀ 121 ਸਾਲਾਂ ਤੋਂ ਕੰਮ ਕਰ ਰਹੀ ਰੋਟਰੀ ਕਲੱਬ ਦੀ ਪ੍ਰਸੰਸਾ ਕੀਤੀ, ਜਿਸਨੇ ਭਾਰਤ ਸਮੇਤ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਛੱਡ ਕੇ ਲਗਭਗ ਸਾਰੇ ਸੰਸਾਰ ਵਿੱਚੋਂ ਪੋਲੀਉ ਦੀ ਭਿਆਨਕ ਬੀਮਾਰੀ ਨੂੰ ਖਤਮ ਕੀਤਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਰੋਟਰੀ ਨੂੰ ਟੀ ਬੀ ਦੀ ਬਿਮਾਰੀ ਨੂੰ ਵੀ ਭਾਰਤ ਵਿੱਚੋਂ ਖਤਮ ਕਰਨ ਲਈ ਭਾਰਤ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ। ਅਸਿਸਟੈਂਟ ਗਵਰਨਰ ਕੋਆਰਡੀਨੇਟਰ ਰਮੇਸ਼ ਜਿੰਦਲ ਨੇ ਦਸਿਆ ਕਿ ਮੁੰਬਈ ਤੋਂ ਸ਼੍ਰੀਮਤੀ ਨਮਰਤਾ ਸ਼੍ਰੀਵਾਸਤਵ ਵੱਲੋਂ ਵੱਖ ਵੱਖ ਖੇਤਰਾਂ ਰਾਜਨੀਤਕ, ਅਧਿਆਤਮਿਕ, ਸਮਾਜਿਕ ਤੇ ਐਕਟਰ ਦੇ ਪੈਨਲ ਰਾਹੀਂ ਸਵਾਲ ਜਵਾਬ ਕਰਵਾਇਆ ਗਿਆ।
ਇਸ ਮੌਕੇ ਵਿਪੁਲ ਗੋਇਲ ਮੰਤਰੀ ਹਰਿਆਣਾ ਸਰਕਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਾਨਫਰੰਸ ਵਿੱਚ ਰਿਜਨਲ ਲੀਡਰਾਂ ਕੋਟਾ ਜ਼ਿਲ੍ਹਾ 3056 ਤੋਂ ਰਾਜੇਸ਼ ਅਗਰਵਾਲ ਅਤੇ ਜੰਮੂ ਜ਼ਿਲ੍ਹਾ 3070 ਤੋਂ ਦੁਸ਼ਿਅੰਤ ਚੌਧਰੀ ਨੇ ਵੀ ਹਿੱਸਾ ਲਿਆ ਤੇ ਸੰਸਾਰ ਭਰ ਵਿੱਚ ਰੋਟਰੀ ਫਾਊਂਡੇਸ਼ਨ ਰਾਹੀਂ ਕੀਤੇ ਜਾ ਰਹੇ ਪ੍ਰੋਜੈਕਟਾਂ ਬਾਰੇ ਵਿਚਾਰ ਪ੍ਰਗਟ ਕੀਤੇ। ਆਰਟ ਡਾਂਸ ਅਕੈਡਮੀ, ਰਾਘਵ ਰਾਜਾ ਸੂਫ਼ੀ ਗਾਇਕ ਅਤੇ ਰੋਟਰੀ ਪ੍ਰੀਵਾਰਾਂ ਵਲੋਂ ਮੈਂਬਰਾਂ ਦੇ ਮਨੋਰੰਜਨ ਲਈ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਕਾਨਫਰੰਸ ਵਲੋਂ ਡਾਕਟਰ ਸੰਦੀਪ ਚੌਹਾਨ ਗਵਰਨਰ 2024-25 ਦੇ ਅਕਾਊਂਟ ਤੋਂ ਇਲਾਵਾ ਹੋਰ ਮਤੇ ਪੇਸ਼ ਕੀਤੇ ਗਏ ਜੋ ਕਿ ਸਰਵਸੰਮਤੀ ਨਾਲ ਪਾਸ ਕੀਤੇ ਗਏ। ਇਸ ਕਾਨਫਰੰਸ ਵਿੱਚ ਪ੍ਰੇਮ ਅਗਰਵਾਲ, ਰੇਣੂ ਅਗਰਵਾਲ, ਰਮੇਸ਼ ਜਿੰਦਲ, ਸੋਨੀਆ ਜਿੰਦਲ, ਹਰੀਸ਼ ਗਰਗ, ਸੁਨੀਤਾ ਗਰਗ, ਕ੍ਰਿਸ਼ਨ ਜੋਗਾ, ਪ੍ਰਵੀਨ ਗਰਗ, ਮਨੋਜ ਗੋਇਲ, ਸੀਮਾ ਗੋਇਲ ਤੋਂ ਇਲਾਵਾ ਗਵਰਨਰ ਕੌਂਸਲ ਦੇ ਮੈਂਬਰ, ਅਸਿਸਟੈਂਟ ਗਵਰਨਰਜ਼, ਡਿਸਟ੍ਰਿਕਟ ਟੀਮ ਮੈਂਬਰ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ।