ਬਲਾਕ ਪੱਧਰੀ ਖੇਡਾਂ ਦੇ ਤੀਜੇ ਦਿਨ ਲੜਕੀਆਂ ਦੇ ਖੇਡ ਮੁਕਾਬਲੇ ਸ਼ੁਰੂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ
Publish Date: Wed, 09 Sep 2026 07:03 PM (IST)
Updated Date: Thu, 10 Sep 2026 04:04 AM (IST)
ਫ਼ੋਟੋ : 23 ਐਮਏਐਨ ਕੈਪਸ਼ਨ : ਖੇਡ ਮੁਕਾਬਲੇ ਮੌਕੇ ਖਿਡਾਰੀ ਮੁਕਾਬਲੇ ਦੀ ਸ਼ੁਰੂਆਤ ਕਰਦੇ ਹੋਏ। ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਬਲਾਕ ਪੱਧਰੀ ਖੇਡਾਂ ਦੇ ਤੀਜੇ ਦਿਨ ਬੁਢਲਾਡਾ ਤੇ ਝੁਨੀਰ ਵਿਖੇ ਲੜਕੀਆਂ ਦੇ ਖੇਡ ਮੁਕਾਬਲੇ ਸ਼ੁਰੂ ਹੋਏ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੀ ਵਧ ਚੜ੍ਹ ਕੇ ਖੇਡ ਮੁਕਾਬਲਿਆਂ |ਚ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਫੁਟਬਾਲ ’ਚ ਲੜਕੀਆਂ ਦੀ ਸਾਹਨੇਵਾਲੀ ਦੀ ਟੀਮ ਨੇ ਪਹਿਲਾ, ਘੁੱਦੂਵਾਲਾ ਦੀ ਟੀਮ ਨੇ ਦੂਜਾ ਤੇ ਬਹਿਣੀਵਾਲ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਬੁਢਲਾਡਾ ਵਿਖੇ ਹੋਏ ਮੁਕਾਬਲਿਆਂ ’ਚ ਅੰਡਰ-14 ਸਾਲ ਲੜਕੀਆਂ ਦੇ ਗਰੁੱਪ ’ਚ ਕਬੱਡੀ ਸਰਕਲ ਫੁੱਲੋ ਵਾਲਾ ਡੋਡ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਕਬੱਡੀ ਸਰਕਲ ’ਚ ਦਾਤੇਵਾਸ ਦੀ ਟੀਮ ਨੇ ਪਹਿਲਾ ਤੇ ਬੀਰੋਕੇ ਕਲਾਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ’ਚ ਅੰਡਰ-14 ਵਿਚ ਕੁਲਰੀਆਂ ਨੇ ਪਹਿਲਾ ਸਥਾਨ ਤਾਲਬਵਾਲਾ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ-17 ’ਚ ਤਾਲਬਵਾਲਾ ਨੇ ਪਹਿਲਾ ਤੇ ਕੁੱਲਰੀਆਂ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਵਾਲੀਬਾਲ ਅੰਡਰ-17 ’ਚ ਕਣਕਵਾਲ ਪਹਿਲੇ ਤੇ ਭਾਦੜਾ ਦੂਜੇ ਸਥਾਨ ਤੇ ਰਿਹਾ। ਅਥਲੈਟਿਕਸ 3000 ਮੀਟਰ ਅੰਡਰ 17 ’ਚ ਮਨਪ੍ਰੀਤ ਕੌਰ ਨੇ ਪਹਿਲਾ, ਰਾਜਵੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ’ਚ ਸ਼ਰਨਜੀਤ ਕੌਰ ਨੇ ਪਹਿਲਾ ਤੇ ਨਸੀਬ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। 800 ਮੀਟਰ ’ਚ ਸਿਮਰਜੀਤ ਕੌਰ ਨੇ ਪਹਿਲਾ ਤੇ ਗਗਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਉਮਰ ਵਰਗ, 5 ਹਜ਼ਾਰ ਮੀਟਰ ’ਚ ਰਜਨੀ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। 1500 ਮੀਟਰ ’ਚ ਹਰਪ੍ਰੀਤ ਕੌਰ ਅੱਵਲ ਰਹੇ। ਇਸ ਮੌਕੇ ਗੁਰਮੀਤ ਸਿੰਘ ਕੋਚ, ਗੁਰਪ੍ਰੀਤ ਸਿੰਘ ਕੋਚ, ਜਗਤਾਰ ਸਿੰਘ, ਅਵਤਾਰ ਸਿੰਘ, ਜਸਬੀਰ ਕੌਰ, ਮਨਦੀਪ ਕੌਰ, ਬੇਅੰਤ ਕੌਰ, ਲੈਕਚਰਾਰ ਅਮਨਦੀਪ ਸਿੰਘ ਤੇ ਰਾਜਦੀਪ ਸਿੰਘ ਹਾਜ਼ਰ ਸਨ।