ਘਰ ’ਚ ਫਟਿਆ ਗੈਸ ਸਿਲੰਡਰ ਫਟਿਆ, ਟਲਿਆ ਹਾਦਸਾ
'ਨਜਦੀਕੀ ਪਿੰਡ ਖੁਡਾਲ ਕਲਾਂ ਵਿਖੇ ਇੱਕ ਗਰੀਬ
Publish Date: Sat, 21 Feb 2026 07:10 PM (IST)
Updated Date: Sun, 22 Feb 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿੰਡ ਖੁਡਾਲ ਕਲਾਂ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ 'ਚ ਗੈਸ ਸਿਲੰਡਰ 'ਚੋਂ ਗੈਸ ਰਿਸਣ ਕਾਰਨ ਅੱਗ ਲੱਗ ਗਈ। ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚਣ ਬਾਅਦ ਅਤੇ ਅੱਗ ਤੇ ਕਾਬੂ ਪਾਉਣ ਬਾਅਦ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਅਨੁਸਾਰ ਪੀੜਤ ਸਤਵੀਰ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਮੇਰੇ ਪਿਤਾ ਕਾਲਾ ਰਾਮ ਗੈਸ ਸਿਲੰਡਰ ਤੇ ਚਾਹ ਬਣਾਉਣ ਲੱਗਿਆ ਤਾਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ ਕਮਰੇ ਵਿਚ ਪਿਆ ਕੀਮਤੀ ਸਾਮਾਨ ਐੱਲਸੀਡੀ, ਸਾਊਂਡ, ਇਨਵਾਟਰ, ਫਰਿੱਜ ਅਤੇ ਕਮਰੇ ਵਿੱਚ ਪਏ ਕੱਪੜੇ ਸੜ ਕੇ ਸੁਆਹ ਹੋ ਗਏ। ਪੀੜਤ ਨੇ ਕਿਹਾ ਕਿ ਉਸਦੇ ਪਿਤਾ ਵੱਲੋਂ ਰੌਲ਼ਾ ਪਾਉਣ ਤੇ ਗੁਆਂਢੀ ਆ ਗਏ ਜਿਨ੍ਹਾਂ ਨੇ ਮਿੱਟੀ ਤੇ ਪਾਣੀ ਨਾਲ ਅੱਗ ’ਤੇ ਕਾਬੂ ਪਾਇਆ। ਪਰਿਵਾਰ ਨੇ ਕਿਹਾ ਕਿ ਜੇਕਰ ਮੌਕੇ ’ਤੇ ਗੁਆਂਢੀ ਨਾ ਪਹੁੰਚਦੇ ਤਾਂ ਅੱਜ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਇਸ ਘਟਨਾ ਦੌਰਾਨ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦੇ ਲਈ ਸਮਾਜ ਸੇਵੀ ਲੋਕਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।