ਮਿੱਤਰਤਾ ਸ਼੍ਰੀ ਕ੍ਰਿਸ਼ਨ ਤੇ ਸੁਦਾਮਾ ਵਰਗੀ ਹੋਵੇ : ਭਾਰਦਵਾਜ
ਪਿੰਡ ਮੰਡੇਰ ਸੰਤ ਮੋਨੀ ਗਿਰੀ ਜੀ ਦੇ ਡੇਰੇ ਵਿੱਚ
Publish Date: Fri, 03 Apr 2026 08:13 PM (IST)
Updated Date: Sat, 04 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿੰਡ ਮੰਡੇਰ ਸੰਤ ਮੋਨੀ ਗਿਰੀ ਜੀ ਦੇ ਡੇਰੇ ਵਿੱਚ ਆਚਾਰਿਆ ਪ੍ਰਦੀਪ ਭਾਰਦਵਾਜ ਜੀ ਨੇ ਸੱਤਵੇਂ ਦਿਨ ਦੀ ਕਥਾ ਕਰਦੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ 16108 ਵਿਆਹਾਂ ਦੀ ਕਥਾ ਸੁਣਾਈ ਅਤੇ ਭਗਵਾਨ ਜੀ ਦੇ ਪਰਮ ਮਿੱਤਰ ਸੁਦਾਮੇ ਦੀ ਕਥਾ ਸੁਣਾਉਂਦੇ ਕਿਹਾ ਕਿ ਮਿੱਤਰਤਾ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਭਗਵਾਨ ਜੀ ਦੀ ਤੇ ਸੁਦਾਮੇ ਦੀ ਸੀ ਭਗਵਾਨ ਜੀ ਨੇ ਜਿਸ ਤਰ੍ਹਾਂ ਬਿਨਾਂ ਮੰਗਿਆਂ ਸੁਦਾਮੇ ਦੀ ਸਹਾਇਤਾ ਕੀਤੀ ਸੀ। ਉਸ ਤਰ੍ਹਾਂ ਹੀ ਇਕ ਮਿੱਤਰ ਨੂੰ ਦੂਜੇ ਮਿੱਤਰ ਦੀ ਸਹਾਇਤਾ ਕਰਨੀ ਚਾਹੀਦੀ ਹੈ। ਅਨੇਕਾਂ ਉਦਾਹਰਣਾਂ ਦੇ ਨਾਲ ਮਿੱਤਰਤਾ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਭਗਵਾਨ ਜੀ ਦੀਆਂ ਕਥਾਵਾ ਕਰਦੇ ਭੋਗ ਪਾਏ ਗਏ ਅਤੇ ਸੰਗਤਾ ਲਈ ਲੰਗਰ ਲਗਾਇਆ ਗਿਆ ।