- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੂਹ ਵਕੀਲਾਂ ਦੀਆਂ ਮੰਗਾਂ ਅਤੇ ਜਰੂਰਤਾਂ ਦਾ

-ਉਨ੍ਹਾਂ ਨੇ ਆਪਣੇ ਕਾਰਜਕਾਲ ’ਚ ਕੀਤੇ ਗਏ ਕੰਮਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਪੰਜਾਬ, ਹਰਿਆਣਾ ਅਤੇ ਬਾਰ ਕੌਂਸਲ ਚੰਡੀਗੜ੍ਹ ਦੀਆਂ ਚੋਣਾਂ ਮਾਰਚ-2026 ‘ਚ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ਦੀਆਂ ਜ਼ਿਲ੍ਹਾ ਅਤੇ ਸਮੂਹ ਬਾਰ ਐਸੋਸੀਏਸ਼ਨਾਂ ਵਿੱਚ ਚੋਣ ਸਰਗਰਮੀਆਂ ਤੇਜ ਹੋ ਚੁੱਕੀਆਂ ਹਨ। ਬਾਰ ਕੌਂਸਲ ਦੇ ਰਜਿਸਟਰਡ ਮੈਂਬਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਕੀਲ—ਇਨ੍ਹਾਂ ਚੋਣਾਂ ਵਿੱਚ ਆਪਣਾ ਵੋਟ ਦੇਣਗੇ। ਇਸੇ ਸੰਦਰਭ ਵਿੱਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵਿਖੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਅਨਮੋਲਰਤਨ ਸਿੱਧੂ ਵੱਲੋਂ ਆਪਣੇ ਸਪੁੱਤਰ ਸੁਵੀਰ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਵਿਸ਼ੇਸ਼ ਤੌਰ ’ਤੇ ਮਾਨਸਾ ਬਾਰ ਐਸੋਸੀਏਸ਼ਨ ਵਿੱਚ ਪਹੁੰਚੇ। ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਮੈਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸਪੁੱਤਰ ਸੁਵੀਰ ਸਿੱਧੂ ਵੀ ਸਮੂਹ ਵਕੀਲਾਂ ਅਤੇ ਬਾਰ ਐਸੋਸੀਏਸ਼ਨ ਲਈ ਕੰਮ ਕਰਨਗੇ। ਉਨ੍ਹਾਂ ਸਮੂਹ ਵਕੀਲ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਹਿਲੀ ਤਰਜੀਹ ਦੀ ਵੋਟ ਸੁਵੀਰ ਸਿਧੂ ਨੂੰ ਪਾਉਣ ਦੀ ਕ੍ਰਿਪਾਲਤਾ ਕਰਨ। ਉਨ੍ਹਾਂ ਨਿੱਜੀ ਤੌਰ ‘ਤੇ ਵੀ ਸਮੂਹ ਵਕੀਲਾਂ ਦੇ ਚੈਂਬਰਾਂ ’ਚ ਜਾ ਵਕੀਲ ਭਾਈਚਾਰੇ ਨਾਲ ਰਾਬਤਾ ਕੀਤਾ ਅਤੇ ਉਨ੍ਹਾਂ ਆਪਣੇ ਬੇਟੇ ਲਈ ਵੋਟਾਂ ਦੀ ਮੰਗ ਕੀਤੀ, ਨੂੰ ਆਪਣੀ ਪਹਿਲੀ ਤਰਜੀਹ ਦੇ ਵੋਟ ਦੇਣ ਦੀ ਅਪੀਲ ਕੀਤੀ। ਅਨਮੋਲ ਰਤਨ ਸਿਧੂ ਨੇ ਮਹਿਲਾ ਵਕੀਲਾਂ ਲਈ ਵਿਸ਼ੇਸ ਕਾਮਨ ਬਣਾਏ ਜਾਣ ਦੀ ਮੰਗ ਨੂੰ ਚੋਣਾਂ ਬਾਅਦ ਪੂਰਾ ਕਰਨ ਦਾ ਭਰੋਸਾ ਦਿਵਾਇਆ।ਇਸਦੇ ਨਾਲ ਹੀ ਹਰ ਜ਼ਿਲ੍ਹੇ ਵਿੱਚ ਆਧੁਨਿਕ ਸਹੂਲਤਾਂ ਨਾਲ ਲੈੱਸ ਵਕੀਲ ਚੈਂਬਰ ਤਿਆਰ ਕਰਕੇ ਦਿੱਤੇ ਜਾਣਗੇ ਤਾਂ ਜੋ ਵਕੀਲ ਭਾਈਚਾਰੇ ਨੂੰ ਸੁਰੱਖਿਅਤ ਤੇ ਸੁਵਿਧਾਜਨਕ ਕਾਰਜ-ਵਾਤਾਵਰਨ ਮਿਲ ਸਕੇ।
ਇਸ ਤੋਂ ਪਹਿਲਾਂ ਸਮੂਹ ਵਕੀਲਾਂ ਵੱਲੋਂ ਜੀ ਆਇਆਂ ਕਹਿਦਆਂ ਸਾਬਕਾ ਪ੍ਰਧਾਨ ਵਿਜੇ ਸਿੰਗਲਾ ਨੇ ਸਮੂਹ ਵਕੀਲਾਂ ਨੂੰ ਸੁਵੀਰ ਸਿੱਧੂ ਨੂੰ ਪਹਿਲੀ ਤਰਜੀਹ ਵੋਟ ਪਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਅਨਮੋਲਰਤਨ ਸਿੱਧੂ ਦੇ ਕਾਰਜਕਾਲ ਵਿਚ ਹੀ ਚੰਡੀਗੜ੍ਹ ਵਿੱਖੇ ਬਣੇ ਬਾਰ ਕੌਂਸਲ ਦਫ਼ਤਰ ਲਈ ਥਾਂ ਦੀ ਅਲ਼ਾਟਮੇਂਟ ਹੋਈ ਤੇ ਉਨ੍ਹਾਂ ਦੇ ਸਮੇਂ ਹੀ ਉਹ ਬਿਲਡਿੰਗ ਤਿਆਰ ਹੋਈ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਵਕੀਲ ਭਾਈਚਾਰੇ ਨੂੰ ਇਕਜੁੱਟ ਹੋ ਕੇ ਬਾਰ ਕੌਂਸਲ ਦੀ ਮਜ਼ਬੂਤੀ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਸੀਨੀਅਰ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਕਿਹਾ ਕਿ ਲੀਗਲ ਡਿਫੇਂਸ ਯੋਜਨਾ ਨੇ ਸਮੂਹ ਵਕੀਲਾਂ ਦਾ ਕੰਮ-ਕਾਜ ਠੱਪ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਕੀਮ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜੂਨੀਅਰ ਵਕੀਲਾਂ ਲਈ ਨੂੰ ਆਰਥਿਕ ਤੌਰ ’ਤੇ ਮਦਦ ਦਿੱਤੀ ਜਾਵੇ ਤਾਂ ਜੋ ਪੂਰਨ ਦਿਲਚਸਪੀ ਨਾਲ ਆਪਣਾ ਯੋਗਦਾਨ ਪਾ ਸਕਣ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਅਜੀਤ ਸਿੰਘ ਭੰਗੂ, ਸੀਨੀਅਰ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਨਵਦੀਪ ਸ਼ਰਮਾ ਐਡਵੋਕੇਟ, ਹਰਪ੍ਰੀਤ ਸਿੰਘ ਐਡਵੋਕੇਟ, ਡਾ. ਸੰਦੀਪ ਘੰਡ ਐਡਵੋਕੇਟ, ਬਲਵੰਤ ਭਾਟੀਆ ਐਡਵੋਕੇਟ, ਨੀਸ਼ੂ ਜਿੰਦਲ, ਬਲਬੀਰ ਕੌਰ ਐਡਵੋਕੇਟ, ਕੁਲਦੀਪ ਪਰਮਾਰ ਐਡਵੋਕੇਟ, ਗੁਰਨੀਸ਼ ਮਾਨਸ਼ਾਹੀਆਂ ਐਡਵੋਕੇਟ, ਸੀਨੀਅਰ ਐਡਵੋਕੇਟ ਗੋਰਾ ਸਿੰਘ ਥਿੰਦ, ਕਾਕਾ ਸਿੰਘ ਮਠਾੜੂ ਸੀਨੀਅਰ ਐਡਵੋਕੇਟ, ਐਡਵੋਕੇਟ ਰਾਜ ਕੁਮਾਰ, ਐਡਵੋਕੇਟ ਨਵਲ ਕਿਸ਼ੋਰ ਸ਼ਰਮਾ ਨੇ ਵੀ ਸ਼ਮੂਲੀਅਤ ਕਰਦਿਆਂ ਅਪੀਲ ਕੀਤੀ ਕਿ ਸਮੂਹ ਵਕੀਲ ਵੋਟਾਂ ਪਾਉਣ ਦੀ ਪ੍ਰਕਿਰਆ ਵਿੱਚ ਜਰੂਰ ਭਾਗ ਲੈਣ।