ਸੈਂਟਰਲ ਪਾਰਕ ਮਾਨਸਾ ’ਚ ਫੁੱਲਾਂ ਦਾ ਮੇਲਾ ਅੱਜ : ਡਾ. ਵਿਜੈ ਸਿੰਗਲਾ
ਇਨਵਾਇਰਮੈਂਟ ਸੁਸਾਇਟੀ ਮਾਨਸਾ ਵੱਲੋਂ
Publish Date: Sat, 28 Mar 2026 06:46 PM (IST)
Updated Date: Sun, 29 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇਨਵਾਇਰਨਮੈਂਟ ਸੁਸਾਇਟੀ ਮਾਨਸਾ ਵੱਲੋਂ 29 ਮਾਰਚ 2026 ਨੂੰ ਐਤਵਾਰ ਵਾਲੇ ਦਿਨ ਸਥਾਨਕ ਸੈਂਟਰਲ ਪਾਰਕ ਵਿਖੇ 28ਵਾਂ ਫ਼ਲਾਵਰ ਸ਼ੋਅ ਬਹੁਤ ਹੀ ਉਤਸ਼ਾਹਿਤ ਅਤੇ ਸੁਚੱਜੇ ਢੰਗ ਨਾਲ ਮਨਾਇਆ ਜਾ ਰਿਹਾ ਹੈ। ਫ਼ਲਾਵਰ ਸ਼ੋਅ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਡਾ. ਵਿਜੈ ਸਿੰਗਲਾ (ਹਲਕਾ ਵਿਧਾਇਕ ਮਾਨਸਾ) ਨੇ ਦੱਸਿਆ ਕਿ ਇਸ ਫ਼ਲਾਵਰ ਸ਼ੋਅ ਨੂੰ ਸਫ਼ਲਤਾ ਪੂਰਵਕ ਕਰਵਾਉਣ ਲਈ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ 40-45 ਦਿਨਾਂ ਤੋਂ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੋਅ ਦੌਰਾਨ ਮੈਗਾ ਬਲੱਡ ਡੋਨੇਸ਼ਨ ਕੈੰਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਫੁੱਲਾਂ ਦੀ ਪ੍ਰਦਰਸ਼ਨੀ, ਸਭਿਆਚਾਰਕ ਗਤੀਵਿਧੀਆਂ, ਫੂਡ ਕੋਰਟ, ਰਿਫਰੈਸ਼ਮੈਂਟ ਸਟਾਲਜ਼, ਕੁਇਜ਼ ਮੁਕਾਬਲੇ, ਸੈਲਫੀ ਪੁਆਇੰਟ, ਫੁੱਲਾਂ ਦੀ ਰੰਗੋਲੀ, ਕੱਪਲ ਆਫ ਦ ਡੇਅ ਅਤੇ ਲਾਈਵ ਪੇਂਟਿੰਗ ਫਲਾਵਰ ਸ਼ੋਅ ਦੇ ਖਿੱਚ ਦਾ ਕੇਂਦਰ ਹੋਣਗੇ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਸੰਖਿਆ ਵਿੱਚ ਇਸ ਫਲਾਵਰ ਸ਼ੋਅ ਵਿੱਚ ਪਹੁੰਚਣ ਦਾ ਸੱਦਾ ਦਿੱਤਾ । ਫੁੱਲਾਂ ਦੇ ਸ਼ੋਅ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪ੍ਰੋਜੈਕਟ ਚੇਅਰਮੈਨ ਨਰੇਸ਼ ਕੁਮਾਰ ਵਿੱਕੀ, ਕੋ-ਪ੍ਰੋਜੈਕਟ ਚੇਅਰਮੈਨ ਵਰੁਣ ਮਾਲਵਾ, ਕਨਵੀਨਰ ਅਸ਼ੋਕ ਸਪੋਲੀਆ, ਸੈਕਟਰੀ ਵਿਸ਼ਾਲ ਜੈਨ ਗੋਲਡੀ, ਪੁਨੀਤ ਸ਼ਰਮਾ ਗੋਗੀ, ਨਵਦੀਪ ਆਹਲੂਵਾਲੀਆ, ਬਲਜੀਤ ਕੜਵਲ, ਰੋਹਤਾਸ਼ ਸਿੰਗਲਾ, ਨਵੀਨ ਬੋਹਾ, ਡਾ. ਵਿਨੋਦ ਮਿੱਤਲ, ਤਰਸੇਮ ਸੇਮੀ, ਆਰ ਸੀ ਗੋਇਲ, ਅੰਮ੍ਰਿਤ ਪਾਲ, ਜਸਵੰਤ ਸਿੰਘ, ਜਗਜੀਤ ਸਿੰਘ, ਗੁਰਮੰਤਰ ਸਿੰਘ, ਰਜਿੰਦਰ ਗਰਗ, ਰਾਮ ਕ੍ਰਿਸ਼ਨ ਚੁੱਘ, ਸ਼ੁਸ਼ੀਲ ਕੁਮਾਰ ਵਿੱਕੀ ਤੋਂ ਇਲਾਵਾ ਹਰ ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ।